25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪਿੰਡ ਕੋਟਲਾ ਭਾਈ ਕਾ ਵਿਖੇ ਪਿਛਲੇ 50 ਸਾਲਾਂ ਤੋਂ ਲਟਕਿਆ ਰਸਤੇ ਦਾ ਕੰਮ ਪੂਰਾ ਹੋਇਆ

ਅਜੀਤ ਡੈਸਕ 28-02-2026
ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਬਲਾਕ ਖੇੜਾ ਦੇ ਅਧੀਨ ਆਉਂਦੇ ਪਿੰਡ ਕੋਟਲਾ ਭਾਈ ਕਾ ਵਿਖੇ ਇਕ ਨਵੇਂ ਬਣੇ ਰਸਤੇ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਉਕਤ ਰਸਤਾ ਪਿਛਲੇ 50 ਸਾਲਾਂ ਤੋਂ ਨਹੀਂ ਬਣਿਆ ਸੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ | ਉਨ੍ਹਾਂ ਕਿਹਾ ਕਿ ਨਵੀਂ ਬਣੀ ਗ੍ਰਾਮ ਪੰਚਾਇਤ ਵਲੋਂ ਉਕਤ ਰਸਤੇ ਦਾ ਕੰਮ ਪੂਰਾ ਕਰਵਾਇਆ ਗਿਆ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਸੌਖ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਰਸਤੇ ਦੇ ਇਸ ਪਾਸੇ ਸਕੂਲ, ਕਮਿਊਨਿਟੀ ਹਾਲ ਅਤੇ ਪਾਰਕ ਬਣੀ ਹੋਈ ਹੈ, ਉੱਥੇ ਵੀ ਆਉਣਾ ਜਾਣਾ ਸੌਖਾ ਹੋਵੇਗਾ ਤੇ ਪਿੰਡ ਦਾ ਹੋਰ ਭਾਈਚਾਰਾ ਵੀ ਇਸ ਪਾਸੇ ਹੀ ਰਹਿੰਦਾ ਹੈ, ਉਨ੍ਹਾਂ ਨੂੰ ਵੀ ਆਉਣ ਜਾਣ ਦੇ ਵਿਚ ਆਸਾਨੀ ਹੋਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੇਸ਼ ਪੁਨੀਆ, ਪੀ.ਏ ਸਤੀਸ਼ ਲਟੌਰ, ਸਰਪੰਚ ਚਰਨਜੀਤ ਕੌਰ, ਨੰਬਰਦਾਰ ਰਾਜਦੀਪ ਸਿੰਘ, ਪੁਸ਼ਪਰਾਜ ਸਿੰਘ, ਰਮਨਦੀਪ ਸਿੰਘ, ਸਿਮਰਜੋਤ ਕੌਰ ਪੰਚ, ਸਵਰਨ ਸਿੰਘ, ਜੰਗ ਸਿੰਘ, ਰਜਿੰਦਰ ਸਿੰਘ (ਸਾਰੇ ਪੰਚ), ਗੁਰਜੰਟ ਸਿੰਘ ਤੇ ਸੁਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕੇਨਰਾ ਬੈਂਕ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਨੂੰ 10 ਪੱਖੇ ਭੇਟ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਸਾਲਾਨਾ ਅਲੂਮਨੀ ਮੀਟ ਅਮਿਟ ਪੈੜਾਂ ਛੱਡ ਕੇ ਹੋਈ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।