ਫ਼ਤਹਿਗੜ੍ਹ ਸਾਹਿਬ, 28 ਫਰਵਰੀ (ਬਲਜਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਦੱਸਿਆ ਕਿ ਪਿੰਡ ਬਲ੍ਹਾੜੀ ਕਲਾਂ ਦੀ ਖੂਹ ਵਾਲੀ ਸਾਂਝੀ ਧਰਮਸ਼ਾਲਾ ਵਿਚ 1 ਮਾਰਚ ਦਿਨ ਐਤਵਾਰ ਨੂੰ ਦੁਪਹਿਰ 3 ਤੋਂ 5 ਵਜੇ ਤੱਕ ਧਰਮ ਸੰਮੇਲਨ ਸਮਾਗਮ ਹੋਵੇਗਾ | ਜਿਸ ਦੀਆਂ ਤਿਆਰੀਆਂ ਨੂੰ ਲੈ ਕੈ ਅੱਜ ਸਾਬਕਾ ਮੰਤਰੀ ਡਾ. ਲਾਲ ਨੇ ਪਿੰਡ ਵਾਸੀਆਂ ਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਨਾਲ ਮੀਟਿੰਗ ਕੀਤੀ | ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿਚ ਸੰਤ ਬਾਬਾ ਪ੍ਰਤਾਪ ਸਿੰਘ ਸਾਧੂਗੜ੍ਹ, ਰਾਜ ਕੌਰ, ਪ੍ਰੋਫ਼ੈਸਰ ਗੁਰਦਰਸ਼ਨ ਸਿੰਘ, ਸੰਤ ਬ੍ਰਹਮਾਨੰਦ ਗਿਰੀ, ਅਚਾਰੀਆ ਸਾਗਰ ਗਿਰੀ, ਮੁੱਖ ਵਕਤਾ ਕੌਮੀ ਪ੍ਰਚਾਰਕ ਆਰ.ਐਸ.ਐਸ ਐਡਵੋਕੇਟ ਰਾਜ ਕੁਮਾਰ ਮੱਕੜ, ਕਰਮ ਸਿੰਘ ਅਤੇ ਸਾਹਿਬ ਦੱਤਾ ਗੋਬਿੰਦਗੜ੍ਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਸ਼ਹਾਦਤ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ | ਇਸ ਮੀਟਿੰਗ ਵਿਚ ਸਰਪੰਚ ਸਮਸ਼ੇਰ ਸਿੰਘ, ਸਾਬਕਾ ਸਰਪੰਚ ਹੁਕਮ ਚੰਦ, ਕਿਰਨ ਸ਼ਰਮਾ, ਡਾ. ਮੰਗਲ ਸਿੰਘ, ਗੁਰਦੀਪ ਸਿੰਘ, ਪਵਨਦੀਪ ਸਿੰਘ, ਬਲਦੇਵ ਸਿੰਘ, ਸੁਖਪ੍ਰੀਤ ਸਿੰਘ, ਪੰਡਿਤ ਸ਼ੰਕਰ ਚੰਦ, ਸੁਰਮੁਖ ਸਿੰਘ, ਨਰਿੰਦਰ ਸਿੰਘ, ਰੁਲਦਾ ਸਿੰਘ, ਰਵਿੰਦਰ ਵਿੱਕੀ ਸ਼ਰਮਾ ਵੀ ਸ਼ਾਮਿਲ ਸਨ |