22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

'ਆਪ' ਨੂੰ ਦਿੱਲੀ ਦਾ ਰਸਤਾ ਦਿਖਾਉਣ ਲਈ ਸਹੀ ਸਾਬਤ ਹੋਣਗੀਆਂ ਪੰਜਾਬ ਬਚਾਓ ਰੈਲੀਆਂ-ਰਾਜੂ ਖੰਨਾ

ਅਜੀਤ ਡੈਸਕ 02-03-2026
ਮੰਡੀ ਗੋਬਿੰਦਗੜ੍ਹ, 1 ਮਾਰਚ (ਰਾਜੇਸ਼ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹਲਕਾ ਪੱਧਰ ਤੇ ਪੰਜਾਬ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਹਲਕਾ ਅਮਲੋਹ ਵਿਚ 25 ਮਾਰਚ ਨੂੰ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਪਾਰਟੀ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਸਰਕਲ ਡਡਹੇੜੀ ਦਿਹਾਤੀ ਦੇ ਵਰਕਰਾਂ ਤੇ ਆਗੂਆਂ ਨਾਲ ਪਿੰਡ ਲੁਹਾਰਮਾਜਰਾ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਬਚਾਓ ਰੈਲੀਆਂ 'ਆਪ' ਸਰਕਾਰ ਨੂੰ ਦਿੱਲੀ ਦਾ ਰਸਤਾ ਦਿਖਾਉਣ ਲਈ ਸਹੀ ਸਾਬਤ ਹੋਣਗੀਆਂ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਹੀ ਨਹੀਂ ਹੋਈ, ਸਗੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵੀ ਭੱਜ ਚੁੱਕੀ ਹੈ | ਜਿਨ੍ਹਾਂ ਵਿਚੋਂ ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੇਣਾ ਪ੍ਰਮੁੱਖ ਵਾਅਦਾ ਸੀ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਹੈ | ਹਾਲਾਤ ਇਹ ਹਨ ਕਿ ਸਵੇਰੇ ਤੋਂ ਘਰੋਂ ਗਿਆ ਵਿਅਕਤੀ ਸ਼ਾਮ ਨੂੰ ਘਰ ਮੁੜੇਗਾ ਕਿ ਨਹੀਂ ਜਾ ਗੈਂਗਸਟਰ ਦੀਆਂ ਗੋਲੀਆਂ ਦਾ ਸ਼ਿਕਾਰ ਹੋਵੇਗਾ? ਕਿਸੇ ਨੂੰ ਨਹੀਂ ਪਤਾ | ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਅੰਦਰ ਖੁਸ਼ਹਾਲੀ, ਤਰੱਕੀ ਤੇ ਅਮਨ ਸ਼ਾਂਤੀ ਬਣਾਈ ਰੱਖਣੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2027 ਵਿਚ ਬਣਾਉਣੀ ਜ਼ਰੂਰੀ ਹੈ | ਉਨ੍ਹਾਂ 25 ਮਾਰਚ ਨੂੰ ਅਨਾਜ ਮੰਡੀ ਅਮਲੋਹ ਵਿਖੇ ਹੋ ਰਹੀ ਪੰਜਾਬ ਬਚਾਓ ਰੈਲੀ ਵਿਚ ਵੱਡੀ ਗਿਣਤੀ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ | ਇਸ ਮੀਟਿੰਗ ਵਿਚ ਪਲਵਿੰਦਰ ਸਿੰਘ ਤਲਵਾੜਾ, ਸਰਕਲ ਪ੍ਰਧਾਨ ਜਥੇਦਾਰ ਬਲਜਿੰਦਰ ਸਿੰਘ ਸੇਖੋਂ, ਜਥੇ. ਜਰਨੈਲ ਸਿੰਘ ਮਾਜਰੀ, ਹਰਬੰਸ ਸਿੰਘ, ਦਵਿੰਦਰ ਸਿੰਘ ਤੇ ਜਸਪਾਲ ਸਿੰਘ ਨਿਊਆਂ, ਕਰਨੈਲ ਸਿੰਘ, ਬਲਵੀਰ ਸਿੰਘ ਜੱਲੋਵਾਲ, ਲਖਵੀਰ ਸਿੰਘ, ਬੂਟਾ ਸਿੰਘ, ਨਾਹਰ ਸਿੰਘ, ਹਰਮਿੰਦਰ ਸਿੰਘ ਸਿਰਾਜਮਾਜਰਾ, ਮੁਕੰਦ ਸਿੰਘ ਲੁਹਾਰ ਮਾਜਰਾ, ਡਾ ਮਨਜੀਤ ਸਿੰਘ ਨੰਬਰਦਾਰ, ਪਾਲ ਸਿੰਘ ਸਾਬਕਾ ਸਰਪੰਚ, ਉੱਜਲ ਸਿੰਘ, ਅਵਤਾਰ ਸਿੰਘ, ਮਾਸਟਰ ਜਰਨੈਲ ਸਿੰਘ, ਦਰਸ਼ਨ ਸਿੰਘ, ਜੋਰਾ ਸਿੰਘ, ਚਰਨਜੀਤ ਸਿੰਘ ਨੰਬਰਦਾਰ, ਰਣਧੀਰ ਸਿੰਘ, ਬਲਦੇਵ ਸਿੰਘ, ਸੁਖਬੀਰ ਸਿੰਘ ਸਾਬਕਾ ਸਰਪੰਚ ਡਡਹੇੜੀ, ਅਜੀਤ ਸਿੰਘ ਗਰੇਵਾਲ, ਡਾ. ਬਲਵੀਰ ਸਿੰਘ ਡਡਹੇੜੀ, ਗੁਰਜੀਤ ਸਿੰਘ ਬੱਬੂ, ਗੁਰਜੀਤ ਸਿੰਘ ਕੋਟਲਾ, ਜਗਜੀਤ ਸਿੰਘ ਗਰੇਵਾਲ, ਜਸਵੀਰ ਸਿੰਘ ਡਡਹੇੜੀ, ਰਣਧੀਰ ਸਿੰਘ
ਪਿਛਲੀ ਖ਼ਬਰ ਪਿੰਡ ਗੁਣੀਆ ਮਾਜਰਾ ਵਿਚ ਖ਼ੂਨਦਾਨ ਕੈਂਪ ਅਗਲੀ ਖ਼ਬਰ ਮੈਰੀਟੋਰੀਅਸ ਅਤੇ ਸਕੂਲ ਆਫ਼ ਐਮੀਨੈਂਸ ਵਿਚ ਦਾਖ਼ਲੇ ਲਈ ਪ੍ਰਵੇਸ਼ ਪ੍ਰੀਖਿਆ ਹੋਈ-ਜ਼ਿਲ੍ਹਾ ਸਿੱਖਿਆ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।