ਜਖਵਾਲੀ, 1 ਮਾਰਚ (ਨਿਰਭੈ ਸਿੰਘ)-ਸੀ.ਆਰ ਗਲੋਬਲ ਇਕਨਾਮਿਕ ਸ਼ੇਅਰਿੰਗ ਗਰੁੱਪ ਅਤੇ ਵਰਧਮਾਨ ਹਸਪਤਾਲ ਚੈਰਿਟੀ ਇਨੀਸੀਏਟਿਵ ਵਲੋਂ ਪਿੰਡ ਗੁਣੀਆ ਮਾਜਰਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਸਮਾਜ ਸੇਵਕ ਹਰਪ੍ਰੀਤ ਸਿੰਘ ਕਾਕੂ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਨਿਰਵੈਰ ਸਿੰਘ, ਤਿ੍ਲੋਚਨ ਸਿੰਘ, ਤੀਰਥ ਸਿੰਘ, ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਖ਼ੂਨਦਾਨ ਕਰਨਾ ਸਭ ਤੋਂ ਉੱਤਮ ਦਾਨ ਹੈ | ਉਨ੍ਹਾਂ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦਾ ਤਿਆਗ ਕਰਕੇ ਉਨ੍ਹਾਂ ਨੂੰ ਖੇਡਾਂ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਭਾਗ ਲੈਣਾ ਚਾਹੀਦਾ ਹੈ | ਇਸ ਮੌਕੇ ਵਰਧਮਾਨ ਹਸਪਤਾਲ ਚੈਰਿਟੀ ਇਨੀਸੀਏਟਿਵ ਦੀ ਟੀਮ ਵਲੋਂ ਖ਼ੂਨ ਦੇ 60 ਯੂਨਿਟ ਇਕੱਤਰ ਕੀਤੇ ਗਏ ਅਤੇ ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ |