20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੰਡ ਸਲਾਣਾ ਵਿਖੇ ਬਾਬਾ ਮਾੜੂ ਦਾਸ ਦੀ ਯਾਦ 'ਚ ਲਗਾਤਾਰ ਤਿੰਨ ਦਿਨ ਰਵਾਇਤੀ 'ਗਾਉਣ' ਨੇ ਬੰਨ੍ਹੇ ਰੰਗ

ਢਾਡੀ ਦੇਸ ਰਾਜ ਲਚਕਾਣੀ ਦੇ ਜਥੇ ਵਲੋਂ ਪੇਸ਼ ਕੀਤਾ ਜਾ ਰਿਹਾ ਪੂਰਨ ਭਗਤ ਦਾ ਕਿੱਸਾ | ਤਸਵੀਰ: ਗਿੱਲ <br/> 02-03-2026
ਅਮਲੋਹ, 1 ਮਾਰਚ (ਹਰਪ੍ਰੀਤ ਸਿੰਘ ਗਿੱਲ)-ਪਿੰਡ ਸਲਾਣਾ ਵਿਖੇ ਬਾਬਾ ਮਾੜੂ ਦਾਸ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਕੁਸ਼ਤੀ ਦੰਗਲ ਵਿਚ ਜਿੱਥੇ ਪਹਿਲਵਾਨਾਂ ਨੇ ਆਪਣੀ ਤਾਕਤ ਦੇ ਜੌਹਰ ਵਿਖਾਏ ਉੱਥੇ ਹੀ ਇਸ ਮੇਲੇ ਦੇ ਹਿੱਸੇ ਵਜੋਂ ਲਗਾਤਾਰ ਤਿੰਨ ਦਿਨ ਢਾਡੀ ਦੇਸ ਰਾਜ ਲਚਕਾਣੀ ਦੇ ਜਥੇ ਵਲੋਂ ਪੂਰਨ ਭਗਤ ਦੇ ਕਿੱਸੇ ਨੂੰ ਰੂਹਾਨੀਅਤ ਦੇ ਪੱਖ ਤੋਂ ਦਿਲ ਖਿਚਵੇਂ 'ਗਾਉਣ' ਦੇ ਰੂਪ ਵਿਚ ਪੇਸ਼ ਕੀਤਾ ਗਿਆ | ਇਸ ਵਾਰ ਦੇ ਪ੍ਰੋਗਰਾਮ ਦੀ ਖ਼ੂਬਸੂਰਤੀ ਇਹ ਰਹੀ ਕਿ ਰਵਾਇਤੀ ਤਰੀਕੇ ਨਾਲ ਕਰਵਾਏ ਜਾਣ ਵਾਲੇ ਇਸ 'ਗਾਉਣ' ਵਿਚ ਢਾਡੀ ਦੇਸ ਰਾਜ ਲਚਕਾਣੀ ਦੇ ਜਥੇ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ | ਅੱਜ-ਕੱਲ੍ਹ ਦੇ ਸ਼ੋਰ-ਸ਼ਰਾਬੇ ਵਾਲੇ ਮਾਹੌਲ ਤੋਂ ਉਲਟ, ਇਹ ਗਾਉਣ ਬਿਨਾਂ ਕਿਸੇ ਲਾਊਡ-ਸਪੀਕਰ ਤੋਂ ਸਿਰਫ਼ 'ਹਿੱਕ ਦੇ ਜ਼ੋਰ' ਨਾਲ ਸੁਣਾਇਆ ਗਿਆ | ਜਥੇ ਦੀਆਂ ਬੁਲੰਦ ਆਵਾਜ਼ਾਂ ਨੇ ਪੂਰੇ ਪੰਡਾਲ ਵਿਚ ਅਜਿਹਾ ਸਮਾਂ ਬੰਨਿਆਂ ਕਿ ਸਰੋਤੇ ਇਕਾਗਰ ਚਿੱਤ ਹੋ ਕੇ ਮੰਤਰ-ਮੁਗਧ ਹੋਏ ਰਹੇ | ਲਗਾਤਾਰ ਤਿੰਨ ਦਿਨ ਚੱਲੇ ਇਸ ਗਾਉਣ ਵਿਚ ਇਸ ਵਾਰ 'ਕਿੱਸਾ ਪੂਰਨ ਭਗਤ' ਪੇਸ਼ ਕੀਤਾ ਗਿਆ | ਢਾਡੀ ਦੇਸ ਰਾਜ ਲਚਕਾਣੀ ਨੇ ਆਪਣੇ ਸੁਰੀਲੇ ਅਤੇ ਕਲਾਸੀਕਲ ਅੰਦਾਜ਼ ਵਿਚ ਪੂਰਨ ਭਗਤ ਦੇ ਜੀਵਨ, ਤਿਆਗ ਅਤੇ ਸਿਦਕ ਦੀ ਕਹਾਣੀ ਨੂੰ ਬਹੁਤ ਹੀ ਸਕਾਰਾਤਮਿਕ ਢੰਗ ਨਾਲ ਪੇਸ਼ ਕੀਤਾ | ਜਥੇ ਨੇ ਜਿਸ ਬਾਰੀਕੀ ਨਾਲ ਪਾਤਰਾਂ ਦਾ ਚਿਤਰਣ
ਪਿਛਲੀ ਖ਼ਬਰ ਪੰਜਾਬ ਦੇ ਲੋਕ ਭਾਜਪਾ ਦੁਆਰਾ ਕਿਸਾਨਾਂ, ਵਪਾਰੀਆ ਤੇ ਹੋਰ ਵਰਗਾਂ 'ਤੇ ਕੀਤੇ ਜ਼ੁਲਮ ਨੂੰ ਭੁਲਾ ਨਹੀਂ ਸਕਦੇ-ਡੇਰਾ, ਜੱਲ੍... ਅਗਲੀ ਖ਼ਬਰ ਵਰਲਡ ਯੂਨੀਵਰਸਿਟੀ 'ਚ ਐਚ.ਆਈ.ਵੀ./ਏਡਜ਼ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।