ਅਮਲੋਹ, 1 ਮਾਰਚ (ਹਰਪ੍ਰੀਤ ਸਿੰਘ ਗਿੱਲ)-ਪਿੰਡ ਸਲਾਣਾ ਵਿਖੇ ਬਾਬਾ ਮਾੜੂ ਦਾਸ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਕੁਸ਼ਤੀ ਦੰਗਲ ਵਿਚ ਜਿੱਥੇ ਪਹਿਲਵਾਨਾਂ ਨੇ ਆਪਣੀ ਤਾਕਤ ਦੇ ਜੌਹਰ ਵਿਖਾਏ ਉੱਥੇ ਹੀ ਇਸ ਮੇਲੇ ਦੇ ਹਿੱਸੇ ਵਜੋਂ ਲਗਾਤਾਰ ਤਿੰਨ ਦਿਨ ਢਾਡੀ ਦੇਸ ਰਾਜ ਲਚਕਾਣੀ ਦੇ ਜਥੇ ਵਲੋਂ ਪੂਰਨ ਭਗਤ ਦੇ ਕਿੱਸੇ ਨੂੰ ਰੂਹਾਨੀਅਤ ਦੇ ਪੱਖ ਤੋਂ ਦਿਲ ਖਿਚਵੇਂ 'ਗਾਉਣ' ਦੇ ਰੂਪ ਵਿਚ ਪੇਸ਼ ਕੀਤਾ ਗਿਆ | ਇਸ ਵਾਰ ਦੇ ਪ੍ਰੋਗਰਾਮ ਦੀ ਖ਼ੂਬਸੂਰਤੀ ਇਹ ਰਹੀ ਕਿ ਰਵਾਇਤੀ ਤਰੀਕੇ ਨਾਲ ਕਰਵਾਏ ਜਾਣ ਵਾਲੇ ਇਸ 'ਗਾਉਣ' ਵਿਚ ਢਾਡੀ ਦੇਸ ਰਾਜ ਲਚਕਾਣੀ ਦੇ ਜਥੇ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ | ਅੱਜ-ਕੱਲ੍ਹ ਦੇ ਸ਼ੋਰ-ਸ਼ਰਾਬੇ ਵਾਲੇ ਮਾਹੌਲ ਤੋਂ ਉਲਟ, ਇਹ ਗਾਉਣ ਬਿਨਾਂ ਕਿਸੇ ਲਾਊਡ-ਸਪੀਕਰ ਤੋਂ ਸਿਰਫ਼ 'ਹਿੱਕ ਦੇ ਜ਼ੋਰ' ਨਾਲ ਸੁਣਾਇਆ ਗਿਆ | ਜਥੇ ਦੀਆਂ ਬੁਲੰਦ ਆਵਾਜ਼ਾਂ ਨੇ ਪੂਰੇ ਪੰਡਾਲ ਵਿਚ ਅਜਿਹਾ ਸਮਾਂ ਬੰਨਿਆਂ ਕਿ ਸਰੋਤੇ ਇਕਾਗਰ ਚਿੱਤ ਹੋ ਕੇ ਮੰਤਰ-ਮੁਗਧ ਹੋਏ ਰਹੇ | ਲਗਾਤਾਰ ਤਿੰਨ ਦਿਨ ਚੱਲੇ ਇਸ ਗਾਉਣ ਵਿਚ ਇਸ ਵਾਰ 'ਕਿੱਸਾ ਪੂਰਨ ਭਗਤ' ਪੇਸ਼ ਕੀਤਾ ਗਿਆ | ਢਾਡੀ ਦੇਸ ਰਾਜ ਲਚਕਾਣੀ ਨੇ ਆਪਣੇ ਸੁਰੀਲੇ ਅਤੇ ਕਲਾਸੀਕਲ ਅੰਦਾਜ਼ ਵਿਚ ਪੂਰਨ ਭਗਤ ਦੇ ਜੀਵਨ, ਤਿਆਗ ਅਤੇ ਸਿਦਕ ਦੀ ਕਹਾਣੀ ਨੂੰ ਬਹੁਤ ਹੀ ਸਕਾਰਾਤਮਿਕ ਢੰਗ ਨਾਲ ਪੇਸ਼ ਕੀਤਾ | ਜਥੇ ਨੇ ਜਿਸ ਬਾਰੀਕੀ ਨਾਲ ਪਾਤਰਾਂ ਦਾ ਚਿਤਰਣ