09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

'ਅਜੀਤ' ਉਪ ਦਫ਼ਤਰ ਦੇ ਆਪ੍ਰੇਟਰ ਨਰਜਿੰਦਰ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ

ਉਪ ਦਫ਼ਤਰ ਦੇ ਇੰਚਾਰਜ ਬਲਜਿੰਦਰ ਸਿੰਘ, ਜਤਿੰਦਰ ਸਿੰਘ ਰਾਠੌਰ ਅਤੇ ਹੋਰ ਮਾਤਾ ਜਸਪਾਲ ਕੌਰ ਨੂੰ ਸ਼ਾਲ ਭੇਟ ਕਰਕੇ ਸਤਿਕਾਰ ਭੇਟ ਕਰਦੇ ਹੋਏ | ਤਸਵੀਰ: ਕਰਨ <br/> 03-03-2026
ਫ਼ਤਹਿਗੜ੍ਹ ਸਾਹਿਬ, 2 ਮਾਰਚ (ਪੱਤਰ ਪ੍ਰੇਰਕ)-ਅਦਾਰਾ 'ਅਜੀਤ' ਦੇ ਉਪ-ਦਫ਼ਤਰ ਫ਼ਤਹਿਗੜ੍ਹ ਸਾਹਿਬ ਵਿਚ ਪੰਜਾਬੀ ਆਪਰੇਟਰ ਵਜੋਂ ਸੇਵਾਵਾਂ ਨਿਭਾਅ ਰਹੇ ਨਰਜਿੰਦਰ ਸਿੰਘ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਮਾਤਾ ਜਸਪਾਲ ਕੌਰ ਦਾ ਸੰਖੇਪ ਜਿਹੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ | ਉਨ੍ਹਾਂ ਦਾ ਅੱਜ ਟੈਂਪੂ ਯੂਨੀਅਨ ਰੋਡ ਸਰਹਿੰਦ ਸਥਿਤ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਤੋਂ ਪਹਿਲਾਂ ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਉਪ ਦਫ਼ਤਰ ਇੰਚਾਰਜ ਬਲਜਿੰਦਰ ਸਿੰਘ, ਸੀਨੀਅਰ ਪੱਤਰਕਾਰ ਮਨਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਰਾਠੌਰ ਨੇ ਮਾਤਾ ਜਸਪਾਲ ਕੌਰ ਨੂੰ ਸ਼ਾਲ ਭੇਟ ਕਰਕੇ ਸਤਿਕਾਰ ਭੇਟ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਦੁੱਖ ਸਾਂਝਾ ਕੀਤਾ | ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਬਲਜਿੰਦਰ ਸਿੰਘ ਕਾਕਾ ਸਰਪੰਚ ਮਲਕੋਮਾਜਰਾ, ਸਾਬਕਾ ਕੌਂਸਲਰ ਪ੍ਰੇਮ ਸਿੰਘ, ਪੱਤਰਕਾਰ ਰਾਜਿੰਦਰ ਸਿੰਘ, ਕਰਨਵੀਰ ਸ਼ਰਮਾ, ਰਵਿੰਦਰ ਮੌਦਗਿੱਲ, ਆਪਰੇਟਰ ਖੁਸ਼ਵੀਰ ਸਿੰਘ, ਅਟੈਂਡੈਂਟ ਸਾਹਿਲ ਕੁਮਾਰ, ਕਰਨ ਭੂੰਬਕ ਸਮੇਤ ਵੱਡੀ ਗਿਣਤੀ ਵਿਚ ਪਰਿਵਾਰਕ ਮੈਂਬਰਾਂ, ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਪੱਤਰਕਾਰਾਂ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਮਾਤਾ ਜਸਪਾਲ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ |
ਪਿਛਲੀ ਖ਼ਬਰ ਮੇਰੀ ਰਸੋਈ ਯੋਜਨਾ ਤਹਿਤ 40 ਲੱਖ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਮਾਨ ਸਰਕਾਰ ਦਾ ਇਤਿਹਾਸਿਕ ਫ਼ੈਸਲਾ-ਵਿਧਾ... ਅਗਲੀ ਖ਼ਬਰ ਡੀ.ਬੀ.ਯੂ. ਵਿਖੇ ਬੈਂਕਿੰਗ ਉਦਯੋਗ 'ਚ ਡਿਜੀਟਲ ਧੋਖਾਧੜੀ ਜਾਗਰੂਕਤਾ ਬਾਰੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।