08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਬਾਬਾ ਕਰਮਗਿਰੀ ਦੀ ਯਾਦ 'ਚ ਪਿੰਡ ਭਗੜਾਣਾ ਵਿਖੇ ਵਿਸ਼ਾਲ ਭੰਡਾਰਾ ਤੇ ਛਿੰਝ ਮੇਲਾ ਕਰਵਾਇਆ

ਅਜੀਤ ਡੈਸਕ 03-03-2026
ਫ਼ਤਹਿਗੜ੍ਹ ਸਾਹਿਬ, 2 ਮਾਰਚ (ਮਨਪ੍ਰੀਤ ਸਿੰਘ)-ਬਾਬਾ ਕਰਮਗਿਰੀ ਦੀ ਯਾਦ ਵਿਚ 22ਵਾਂ ਵਿਸ਼ਾਲ ਭੰਡਾਰਾ ਅਤੇ ਛਿੰਝ ਮੇਲਾ ਸ਼ਿਵ ਦੁਆਲਾ, ਸ਼ਿਵ ਮੰਦਿਰ ਪਿੰਡ ਭਗੜਾਣਾ ਵਿਖੇ ਇਲਾਕਾਵਾਸੀਆਂ ਵਲੋਂ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿਚ ਤਕਰੀਬਨ 200 ਦੇ ਕਰੀਬ ਨਾਮਵਰ ਪਹਿਲਵਾਨਾਂ ਨੇ ਆਪਣੀ ਤਾਕਤ ਦੇ ਜੌਹਰ ਦਿਖਾਏ ਅਤੇ ਇਸ ਦੌਰਾਨ ਝੰਡੀ ਦੀਆਂ ਤਿੰਨ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ 'ਚੋਂ ਵੱਡੀ ਝੰਡੀ ਦੀ ਕੁਸ਼ਤੀ ਸ਼ਾਨਵੀਰ ਕੋਹਾਲੀ ਤੇ ਅੰਕਿਤ ਰੋਣੀ ਵਿਚਕਾਰ ਹੋਈ | ਇਸ ਛਿੰਝ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਅੱਜ ਦੇ ਦੌਰ ਵਿਚ ਵੀ ਇੱਥੇ ਕੁਸ਼ਤੀਆਂ ਰਵਾਇਤੀ ਤਰੀਕੇ ਨਾਲ ਹੀ ਹੁੰਦੀਆਂ ਹਨ | ਜਿਸ ਵਿਚ ਸਿਰਫ਼ ਮਰਦ ਪਹਿਲਵਾਨ ਹੀ ਕੁਸ਼ਤੀ ਕਰ ਸਕਦੇ ਹਨ ਤੇ ਔਰਤ ਪਹਿਲਵਾਨਾਂ ਨੂੰ ਕੁਸ਼ਤੀ ਦੰਗਲ ਵਿਚ ਆਉਣ ਦੀ ਸਖ਼ਤ ਮਨਾਹੀ ਹੈ | ਅਖਾੜੇ ਵਿਚ ਕਿਸੇ ਵੀ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕਿਸੇ ਰਾਜਸੀ ਵਿਅਕਤੀ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਜਾਂਦਾ ਹੈ | ਪਿੰਡ ਭਗੜਾਣਾ ਦੇ ਲੋਕ ਬਿਨਾਂ ਕਿਸੇ ਪਾਰਟੀਬਾਜ਼ੀ ਦੇ ਆਪਸੀ ਸਹਿਚਾਰ ਨਾਲ ਇਸ ਦੰਗਲ ਨੂੰ ਨੇਪਰੇ ਚਾੜ੍ਹਦੇ ਹਨ | ਇਲਾਕੇ ਦੇ ਲੋਕਾਂ ਵਿਚ ਇਸ ਮੇਲੇ ਪ੍ਰਤੀ ਇੰਨਾ ਉਤਸ਼ਾਹ ਹੁੰਦਾ ਹੈ ਕਿ ਉਹ ਆਪਣੀਆਂ ਸੁੱਖਾਂ ਪੂਰੀਆਂ ਹੋਣ 'ਤੇ ਪਹਿਲਵਾਨਾਂ ਨੂੰ ਦਾਨ ਕਰਦੇ ਹਨ ਅਤੇ ਪਹਿਲਵਾਨਾਂ ਤੋਂ ਆਪਣੇ ਨਵਜੰਮੇ ਬੱਚਿਆਂ ਨੂੰ ਗੁੜ੍ਹਤੀ ਦਿਵਾਉਂਦੇ ਹਨ | ਗੱਲਬਾਤ ਦੌਰਾਨ ਜਸਵੀਰ ਸਿੰਘ ਫ਼ੌਜੀ, ਗੁਰਮੀਤ ਸਿੰਘ ਖੁੰਡਾ, ਗੁਰਜੰਟ ਸਿੰਘ, ਮੇਜਰ ਸਿੰਘ, ਰਿਟਾ. ਮੈਨੇਜਰ ਜਸਵੰਤ ਸਿੰਘ ਭਗੜਾਣਾ, ਜਸਵੀਰ ਸਿੰਘ ਪੰਚ, ਦਿਲਬਾਗ ਸਿੰਘ ਪੰਚ ਨੇ ਦੱਸਿਆ ਕਿ ਬਾਬਾ ਕਰਮਗਿਰੀ ਦੀ ਨਿੱਘੀ ਮਿੱਠੀ ਯਾਦ ਵਿਚ ਸ਼ਿਵ ਸਪੋਰਟਸ ਕਲੱਬ, ਸ਼ਿਵ ਦੁਆਲਾ ਕਮੇਟੀ ਅਤੇ ਸਮੂਹ ਸਾਧ ਸੰਗਤ ਅਤੇ ਪਿੰਡ ਭਗੜਾਣਾ ਨਿਵਾਸੀਆਂ ਦੇ ਸਹਿਯੋਗ ਨਾਲ ਮੰਦਿਰ ਵਿਚ ਕੀਰਤਨ, ਭੰਡਾਰਾ ਅਤੇ ਬਾਅਦ ਦੁਪਹਿਰ ਬਾਬਾ ਦੀਪਾ ਫਲਾਹੀ ਦੀ ਮੌਜੂਦਗੀ ਹੇਠ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ | ਜਿਸ ਸਮੇਂ ਵੱਡੀ ਗਿਣਤੀ ਵਿਚ ਪਹਿਲਵਾਨਾਂ ਨੇ ਆਪੋ ਆਪਣੀ ਜਿੱਤ ਲਈ ਜੱਦੋ ਜਹਿਦ ਕੀਤੀ | ਝੰਡੀ ਦੀ ਕੁਸ਼ਤੀ ਸਮੇਂ ਸ਼ਾਨਵੀਰ ਕੋਹਾਲੀ ਨੇ ਅੰਕਿਤ ਰੋਣੀ ਨੂੰ ਹਰਾ ਕੇ ਪਹਿਲਾ ਇਨਾਮ ਪ੍ਰਾਪਤ ਕੀਤਾ | ਸ਼ਿਵ ਦੁਆਲਾ ਪ੍ਰਬੰਧਕ ਕਮੇਟੀ ਵਲੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਛਿੰਝ ਮੇਲਾ ਕਰਵਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਪਤਵੰਤਿਆਂ ਨੂੰ ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਬਲਰਾਮ ਸ਼ਰਮਾ, ਪਰਮਜੀਤ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ, ਗੁਰਮੀਤ ਸਿੰਘ ਨੰਬਰਦਾਰ, ਸੇਵਾਦਾਰ ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਦਰਸ਼ਨ ਸਿੰਘ, ਬਾਬਾ ਪ੍ਰੇਮ ਸਿੰਘ, ਗੁਰਮੁਖ ਸਿੰਘ, ਗੁਰਮੀਤ ਸਿੰਘ ਨੰਬਰਦਾਰ, ਭੂਰਾ ਖੁੰਡਾ, ਪੱਪੀ ਸੋਹੀ, ਰਣਜੀਤ ਸਿੰਘ, ਹੈਪੀ ਨਰੈਣਾ, ਅਜੇ ਕੁਮਾਰ, ਸਾਜਨ ਖਾਨ, ਗੁਰਸੇਵ ਸਿੰਘ ਸੋਹੀ, ਹਰਨੇਕ ਸਿੰਘ ਫ਼ੌਜੀ, ਸੂਬੇਦਾਰ ਮੋਹਨ ਸਿੰਘ, ਵੈਦ ਕੁਲਦੀਪ ਸਿੰਘ, ਹੁਕਮ ਸਿੰਘ, ਬਲਵੀਰ ਸਿੰਘ, ਦਲਵੀਰ ਸਿੰਘ ਦੱਲੀ,
ਪਿਛਲੀ ਖ਼ਬਰ ਜ਼ੂਆਲੋਜੀ ਵਿਭਾਗ ਨੇ ਵਿਦਿਆਰਥੀਆਂ ਨੂੰ ਵਿੱਦਿਅਕ ਦੌਰਾ ਕਰਵਾਇਆ ਅਗਲੀ ਖ਼ਬਰ ਰਿਹਾਇਸ਼ੀ ਕਾਲੋਨੀ 'ਚ ਦੁਕਾਨਾਂ ਦੀ ਉਸਾਰੀ ਖ਼ਿਲਾਫ਼ ਵਾਰਡ ਵਾਸੀਆਂ ਨੇ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।