08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ਼੍ਰੋਮਣੀ ਅਕਾਲੀ ਦਲ ਵਲੋਂ ਕਰਵਾਈ ਜਾ ਰਹੀ ਰੈਲੀ ਸਬੰਧੀ ਹਲਕੇ ਦੇ ਲੋਕਾਂ 'ਚ ਉਤਸਾਹ-ਬਡਾਲੀ, ਮਛਰਾਈ

ਅਜੀਤ ਡੈਸਕ 03-03-2026
ਅਮਲੋਹ, 2 ਮਾਰਚ (ਅੰਮਿ੍ਤ ਸਿੰਘ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਅਮਲੋਹ ਅੰਦਰ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ 25 ਮਾਰਚ ਨੂੰ ਕੀਤੀ ਜਾ ਰਹੀ ਪੰਜਾਬ ਬਚਾਓ ਰੈਲੀ ਨੂੰ ਲੈ ਕੇ ਵਰਕਰ ਤੇ ਆਗੂ ਪੱਬਾਂ ਭਾਰ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ ਤੇ ਸੂਬਾ ਡੈਲੀਕੇਟ ਕੁਲਦੀਪ ਸਿੰਘ ਮਛਰਾਈ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕੀਤਾ | ਆਗੂਆਂ ਨੇ ਕਿਹਾ ਕਿ 25 ਮਾਰਚ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਹਰ ਵਰਕਰ ਤੇ ਆਗੂ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਮੀਟਿੰਗਾਂ ਕਰ ਰਿਹਾ ਹੈ ਤਾਂ ਜੋ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਹੋਣ ਵਾਲੀ ਰੈਲੀ ਨੂੰ ਇਤਿਹਾਸਕ ਬਣਾਇਆ ਜਾ ਸਕੇ | ਮਛਰਾਈ ਤੇ ਬਡਾਲੀ ਨੇ ਕਿਹਾ ਕਿ ਇਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਮੁੱਚੀ ਸੀਨੀਅਰ ਲੀਡਰਸ਼ਿਪ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਲਈ ਆ ਰਹੀ ਹੈ ਅਤੇ ਰੈਲੀ ਵਿਚ ਹਲਕਾ ਅਮਲੋਹ ਦੀਆਂ ਸਮੱਸਿਆਵਾਂ ਪਾਰਟੀ ਪ੍ਰਧਾਨ ਅੱਗੇ ਰੱਖੀਆਂ ਜਾਣਗੀਆਂ ਤਾਂ ਜੋ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਦੇ ਸਾਰ ਹੀ ਉਨ੍ਹਾਂ ਸਮਸਿਆਵਾਂ ਦਾ ਹੱਲ ਕਰਵਾਇਆ ਜਾ ਸਕੇ | ਇਸ ਸਮੇਂ ਡਾ: ਅਰੁਜਨ ਸਿੰਘ, ਚਰਨਜੀਤ ਸਿੰਘ, ਧਰਮਪਾਲ ਭੜੀ ਵੀ ਮੌਜੂਦ ਸਨ |
ਪਿਛਲੀ ਖ਼ਬਰ ਭਾਰਤ ਵਲੋਂ ਕੈਨੇਡਾ 'ਚ ਅੰਤਰਰਾਸ਼ਟਰੀ ਹਿੰਸਾ ਨਾਲ ਸੰਬੰਧ ਹੋਣ ਦੇ ਦੋਸ਼ ਖ਼ਾਰਜ ਅਗਲੀ ਖ਼ਬਰ ਆਮਦਨ ਕਰ ਵਿਭਾਗ ਨੇ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।