08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਆਮਦਨ ਕਰ ਵਿਭਾਗ ਨੇ ਜਾਗਰੂਕਤਾ ਸੈਮੀਨਾਰ ਕਰਵਾਇਆ

ਅਜੀਤ ਡੈਸਕ 03-03-2026
ਫ਼ਤਹਿਗੜ੍ਹ ਸਾਹਿਬ, 2 ਮਾਰਚ (ਬਲਜਿੰਦਰ ਸਿੰਘ)-ਆਮਦਨ ਕਰ ਵਿਭਾਗ ਸਰਹਿੰਦ ਵਲੋਂ ਪ੍ਰਮੁੱਖ ਕਮਿਸ਼ਨਰ ਪਟਿਆਲਾ ਹਰਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਦੀਪ ਕੁਮਾਰ ਐਡੀਸ਼ਨਲ ਕਮਿਸ਼ਨਰ ਦੀ ਅਗਵਾਈ ਵਿਚ ਸਰਹਿੰਦ ਵਿਖੇ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਵਪਾਰੀਆਂ ਨੂੰ ਬਜਟ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਐਡਵਾਂਸ ਟੈਕਸ 15 ਮਾਰਚ 2026 ਤੋਂ ਪਹਿਲਾਂ ਜਮ੍ਹਾ ਕਰਵਾਉਣ ਦੀ ਹਦਾਇਤ ਕੀਤੀ ਗਈ, ਤਾਂ ਜੋ ਵਿਆਜ ਭਰਨ ਤੋਂ ਬਚਿਆ ਜਾ ਸਕੇ | ਵਪਾਰੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਪ੍ਰਦੀਪ ਕੁਮਾਰ ਗੋਇਲ ਵਲੋਂ ਦਿੱਤੇ ਗਏ | ਇਸ ਮੌਕੇ ਪਰਮਜੀਤ ਤੂਰ ਨੇ ਦੱਸਿਆ ਕਿ ਵਪਾਰੀਆਂ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ | ਮੀਟਿੰਗ ਵਿਚ ਐਡਵੋਕੇਟ ਭਾਰਤ ਭੂਸ਼ਣ ਵਰਮਾ, ਸਾਧੂ ਰਾਮ ਭੱਟਮਾਜਰਾ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਤਰਸੇਮ ਉੱਪਲ ਪ੍ਰਧਾਨ ਸਰਹਿੰਦ, ਅਵਤਾਰ ਸਿੰਘ ਪ੍ਰਧਾਨ ਚਨਾਰਥਲ ਮੰਡੀ, ਨਿਰਮਲ ਸਿੰਘ ਮਾਵੀ ਜ਼ਿਲ੍ਹਾ ਸਕੱਤਰ, ਰਾਜੇਸ਼ ਖੁਰਾਣਾ ਖਮਾਣੋਂ, ਨਰੇਸ਼ ਕੁਮਾਰ, ਰੁਪਿੰਦਰ ਪੁਰੀ, ਐਡਵੋਕੇਟ ਭੁਪਿੰਦਰ ਸ਼ਰਮਾ, ਐਡ. ਸੰਦੀਪ ਮੈਂਗੀ, ਸੀ. ਏ ਮਨੀਸ਼ ਮੈਂਗੀ, ਐਡ. ਸਤਪਾਲ ਗਰਗ, ਆਮਦਨ ਕਰ ਅਫ਼ਸਰ ਹਰਸਿਮਰਨ ਸਿੰਘ ਸਮੇਤ ਹੋਰ ਅਧਿਕਾਰੀ ਤੇ ਵਪਾਰੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਕਰਵਾਈ ਜਾ ਰਹੀ ਰੈਲੀ ਸਬੰਧੀ ਹਲਕੇ ਦੇ ਲੋਕਾਂ 'ਚ ਉਤਸਾਹ-ਬਡਾਲੀ, ਮਛਰਾਈ ਅਗਲੀ ਖ਼ਬਰ ਖੰਟ-ਮਾਨਪੁਰ ਵਿਖੇ ਸਕੂਲ ਦੇ ਗਰਾੳਾੂਡ 'ਚ ਆਰਮੀ ਦਾ ਹੈਲੀਕਾਪਟਰ ਹੰਗਾਮੀ ਹਾਲਾਤ 'ਚ ਉੱਤਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।