08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਖੰਟ-ਮਾਨਪੁਰ ਵਿਖੇ ਸਕੂਲ ਦੇ ਗਰਾੳਾੂਡ 'ਚ ਆਰਮੀ ਦਾ ਹੈਲੀਕਾਪਟਰ ਹੰਗਾਮੀ ਹਾਲਾਤ 'ਚ ਉੱਤਰਿਆ

ਅਜੀਤ ਡੈਸਕ 03-03-2026
ਸੰਘੋਲ, 2 ਮਾਰਚ (ਗੁਰਨਾਮ ਸਿੰਘ ਚੀਨਾ)-ਪਿੰਡ ਖੰਟ-ਮਾਨਪੁਰ ਵਿਖੇ ਆਰਮੀ ਦੇ ਇਕ ਹੈਲੀਕਾਪਟਰ ਦੀ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੇ ਖੇਡ ਮੈਦਾਨ 'ਚ ਹੰਗਾਮੀ ਹਾਲਾਤ 'ਚ ਉੱਤਰਨ ਦੀ ਜਾਣਕਾਰੀ ਮਿਲੀ ਹੈ | ਮੌਕੇ 'ਤੇ ਮੌਜੂਦ ਪ੍ਰਤੱਖ ਦਰਸ਼ੀਆਂ ਮੁਤਾਬਿਕ ਅਸਮਾਨ 'ਚ ਜਾ ਰਿਹਾ ਆਰਮੀ ਦਾ ਇਕ ਹੈਲੀਕਾਪਟਰ ਬਹੁਤ ਹੀ ਤੇਜ਼ੀ ਨਾਲ ਸਕੂਲ ਦੇ ਖੇਡ ਮੈਦਾਨ 'ਚ ਉੱਤਰਿਆ | ਉਨ੍ਹਾਂ ਮੌਕੇ 'ਤੇ ਜਾ ਕੇ ਵੇਖਿਆ ਕਿ ਹੈਲੀਕਾਪਟਰ 'ਚ ਆਰਮੀ ਦੇ ਦੋ ਜਵਾਨ ਸਵਾਰ ਸਨ, ਜੋ ਤਕਨੀਕੀ ਨੁਕਸ ਪੈਣ ਸਬੰਧੀ ਗੱਲਾਂ ਕਰ ਰਹੇ ਸਨ ਤੇ ਮੌਕੇ 'ਤੇ ਪਹੁੰਚੇ ਲੋਕਾਂ ਨੂੰ ਤਸਵੀਰਾਂ ਲੈਣ ਤੋਂ ਮਨ੍ਹਾ ਕਰ ਰਹੇ ਸਨ | ਉਕਤ ਜਵਾਨਾਂ ਦੀ ਮਦਦ ਲਈ ਕੁਝ ਦੇਰ ਬਾਅਦ ਇਕ ਹੋਰ ਆਰਮੀ ਦਾ ਹੈਲੀਕਾਪਟਰ ਆਇਆ ਤੇ ਕੁਝ ਸਮੇਂ ਤੋਂ ਉਪਰੰਤ ਦੋਵੇਂ ਆਰਮੀ ਦੇ ਹੈਲੀਕਾਪਟਰ ਅਸਮਾਨ ਵੱਲ ਨੂੰ ਉਡਾਰੀ ਮਾਰ ਗਏ |
ਪਿਛਲੀ ਖ਼ਬਰ ਆਮਦਨ ਕਰ ਵਿਭਾਗ ਨੇ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਨੀਰਜ ਮਲਹੋਤਰਾ ਦੂਸਰੀ ਵਾਰ ਭਾਵਿਪ ਸ਼ਾਖਾ ਬਸੀ ਪਠਾਣਾਂ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।