26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਗ੍ਰੀਨ ਫੀਲਡ ਸਕੂਲ ਸਰਹਿੰਦ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 29-03-2026
ਫ਼ਤਹਿਗੜ੍ਹ ਸਾਹਿਬ, 28 ਮਾਰਚ (ਮਨਪ੍ਰੀਤ ਸਿੰਘ)-ਗਰੀਨ ਫ਼ੀਲਡ ਸਕੂਲ ਸਰਹਿੰਦ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਸਕੂਲ ਪਿੰ੍ਰਸੀਪਲ ਡਾ. ਸਾਲੂ ਰੰਧਾਵਾ ਨੇ ਦੱਸਿਆ ਕਿ ਸਕੂਲ ਦਾ ਇਸ ਸਾਲ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ | ਉਨ੍ਹਾਂ ਆਪਣੇ ਸੰਬੋਧਨ 'ਚ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਮੋਬਾਈਲ ਦੀ ਘੱਟ ਵਰਤੋਂ ਲਈ ਪ੍ਰੇਰਿਆ | ਉਨ੍ਹਾਂ ਕਿਹਾ ਕਿ ਬੱਚੇ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਤੇ ਪੜ੍ਹਾਈ 'ਚ ਮਿਹਨਤ ਕਰਨ ਤਾਂ ਜੋ ਉਹ ਭਵਿੱਖ 'ਚ ਵੱਡੀਆਂ ਮੱਲ੍ਹਾਂ ਮਾਰ ਸਕਣ | ਇਸ ਮੌਕੇ ਉਨ੍ਹਾਂ ਦੁਆਰਾ ਸਕੂਲ ਸਟਾਫ਼ ਨੂੰ ਵੀ ਵਧਾਈ ਦਿੱਤੀ ਗਈ, ਜਿਨ੍ਹਾਂ ਦੀ ਮਿਹਨਤ ਸਦਕਾ, ਬੱਚੇ ਵਧੀਆ ਪੁਜ਼ੀਸ਼ਨਾਂ ਹਾਸਲ ਕਰ ਸਕੇ | ਉਨ੍ਹਾਂ ਦੁਆਰਾ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਤੇ ਕੋਆਰਡੀਨੇਟਰ ਜਸਵਿੰਦਰ ਮਣਕੂ ਹਰਮੇਸ਼ (ਪ੍ਰੀਆ) ਅਤੇ ਅਧਿਆਪਕ ਸ਼ਿਵਾਨੀ, ਪ੍ਰੀਤਪਾਲ, ਮਲਕਾ, ਰਮਨ, ਦੀਪੀਕਾ, ਖੁਸ਼ਪ੍ਰੀਤ, ਮਨਜੋਤ, ਨਰਿੰਦਰ, ਮਹਿਕ, ਮਨਪ੍ਰੀਤ, ਮਨਦੀਪ, ਰਾਸ਼ਪ੍ਰੀਤ, ਅਨੀਤਾ, ਕਮਲਜੀਤ, ਅਰਸ਼ਦੀਪ, ਪਰਮਿੰਦਰ, ਮਨਜੀਤ, ਅੰਮਿ੍ਤ ਰਾਣਾ, ਨਮੀਤਾ, ਜਸਪ੍ਰੀਤ, ਅਮਨ, ਆਂਚਲ, ਪ੍ਰਦੀਪ, ਦਿਲਪ੍ਰੀਤ, ਅਰਸ਼, ਕਮਲ, ਕਮਲ, ਸੋਨਮ, ਜਗਦੀਪ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਫਰੌਰ ਦਾ ਸਾਲਾਨਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਕਲੱਬ ਡਡਹੇੜੀ ਨੇ ਅੱਵਲ ਵਿਦਿਆਰਥੀਆਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।