22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮੈਡੀਕਲ ਕਾਲਜ 'ਚ ਪੈਥੋਲੋਜੀ ਵਿਭਾਗ ਨੇ ਹੀਮੇਟੋ-ਸਾਈਟੋ ਅਪਡੇਟਸ 2026 ਸੀ.ਐਮ.ਈ. ਕਰਵਾਈ

ਸਮਾਗਮ ਦਾ ਦਿ੍ਸ਼ | ਅਜੀਤ ਤਸਵੀਰ <br/> 13-04-2026
ਪਟਿਆਲਾ, 12 ਅਪ੍ਰੈਲ (ਮਨਦੀਪ ਸਿੰਘ ਖਰੌੜ)-ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਪੈਥੋਲੋਜੀ ਵਿਭਾਗ ਨੇ ਪੰਜਾਬ ਮੈਡੀਕਲ ਕੌਂਸਲ ਦੀ ਅਗਵਾਈ ਹੇਠ ''ਹੀਮੇਟੋ-ਸਾਈਟੋ ਅਪਡੇਟਸ 2026'' ਵਿਸੇ 'ਤੇ ਇਕ ਦਿਨਾਂ ਨਿਰੰਤਰ ਮੈਡੀਕਲ ਸਿੱਖਿਆ (ਸੀ.ਐਮ.ਈ.) ਪ੍ਰੋਗਰਾਮ ਕਰਵਾਇਆ | ਇਸ ਦੌਰਾਨ ਪੈਥੋਲੋਜਿਸਟਾਂ ਵਲੋਂ ਹੀਮਾਟੋਲੋਜੀ ਅਤੇ ਸਾਇਟੋਲੋਜੀ ਵਿਚ ਤਰੱਕੀ 'ਤੇ ਕੇਂਦਿ੍ਤ ਅਕਾਦਮਿਕ ਚਰਚਾ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਅਤੇ ਮੁਖੀ ਪੈਥੋਲੋਜੀ ਤੇ ਸੀ.ਐਮ.ਈ. ਦੇ ਪ੍ਰਬੰਧਕੀ ਚੇਅਰਮੈਨ, ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਪੰਜਾਬ ਸਮੇਤ ਨਾਲ ਲੱਗਦੇ ਖੇਤਰਾਂ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਹੋਰ ਪੈਥੋਲੋਜਿਸਟਾਂ ਨੇ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਇਸ ਨਿਰੰਤਰ ਮੈਡੀਕਲ ਸਿੱਖਿਆ (ਸੀ.ਐਮ.ਈ.) ਪ੍ਰੋਗਰਾਮ ਦੇ ਤਹਿਤ ਹਿੱਸਾ ਲੈਣ ਵਾਲਿਆਂ ਨੂੰ ਪੰਜਾਬ ਮੈਡੀਕਲ ਕੌਂਸਲ ਵਲੋਂ ਤਿੰਨ ਕ੍ਰੈਡਿਟ ਘੰਟਿਆਂ ਨਾਲ ਮਾਨਤਾ ਦਿੱਤੀ ਗਈ ਸੀ | ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਜੁਆਇੰਟ ਡੀ.ਆਰ.ਐਮ.ਈ. ਡਾ. ਰੁਪਿੰਦਰ ਬਖਸੀ, ਮੈਡੀਕਲ ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਆਰ.ਪੀ.ਐਸ. ਸਿਬੀਆ ਅਤੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਦੀ ਸਰਪ੍ਰਸਤੀ ਹੇਠ ਸੰਪੰਨ ਹੋਈ | ਇਸ ਸੀ.ਐਮ.ਈ. ਮੌਕੇ ਡਾ. ਵਿਜੇ ਬੋਦਲ ਪੀ.ਐਮ.ਸੀ. ਦੇ ਆਬਜ਼ਰਵਰ ਵਜੋਂ ਮੌਜੂਦ ਸਨ | ਸੀ.ਐਮ.ਈ. ਦੌਰਾਨ ਪੈਥੋਲੋਜੀ ਵਿਭਾਗ ਦੀ ਪੂਰੀ ਫੈਕਲਟੀ ਮੌਜੂਦ ਰਹੀ ਅਤੇ ਇਸ ਦੌਰਾਨ ਪੈਥਾਲੋਜੀ ਦੇ ਖੇਤਰ ਵਿਚ ਨਵੀਆਂ ਖੋਜਾਂ 'ਤੇ ਚਰਚਾ ਕੀਤੀ ਗਈ | ਵਿਗਿਆਨਕ ਸੈਸ਼ਨਾਂ ਵਿਚ ਪ੍ਰਸਿੱਧ ਸੰਸਥਾਵਾਂ ਦੇ ਉੱਘੇ ਪ੍ਰੋਫੈਸਰ ਡਾ. ਤੇਜਿੰਦਰ ਸਿੰਘ, ਡਾ. ਰਜਨੀ ਯਾਦਵ, ਡਾ. ਜਯੋਤਿੰਦਰ ਪੂਨੀਆ ਅਤੇ ਡਾ. ਨਵੀਨ ਕੱਕੜ ਦੀ ਮੁਹਾਰਤ ਦੇ ਖੇਤਰਾਂ ਬਾਰੇ ਭਾਸ਼ਣ ਕਰਵਾਏ ਗਏ ਸਨ | ਇਸ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਲਗਭਗ 250 ਪੈਥਾਲੋਜੀ ਮਾਹਿਰਾਂ ਨੇ ਅਕਾਦਮਿਕ ਪ੍ਰੋਗਰਾਮ 'ਚ ਹਿੱਸਾ ਲਿਆ | ਪੋਸਟਰ ਪੇਸ਼ਕਾਰੀ ਮੁਕਾਬਲੇ 'ਚ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਡਾ. ਨਵਨੀਤ ਕੌਰ ਅਤੇ ਡਾ. ਮੋਹਨਵੀਰ ਕੌਰ ਨੇ ਧੰਨਵਾਦ ਕੀਤਾ |
ਪਿਛਲੀ ਖ਼ਬਰ ਹਲਕਾ ਵਿਧਾਇਕ ਦੇਵ ਮਾਨ ਨੇ ਅਨਾਜ ਮੰਡੀ ਭਾਦਸੋਂ 'ਚ ਖ਼ਰੀਦ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਅਮਰੀਕਾ-ਈਰਾਨ ਜੰਗ ਵਿਚਾਲੇ ਵਿਸ਼ਵੀ ਸੰਸਥਾਵਾਂ ਦੀ ਭੂਮਿਕਾ ਨਾਂਹਪੱਖੀ, ਤੁਰੰਤ ਪੁਨਰ ਗਠਨ ਹੋਵੇ- ਪ੍ਰੋ. ਬਡੂੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।