21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੁਵਿਧਾ ਕੇਂਦਰ ਖਮਾਣੋਂ 'ਤੇ ਲਗਦੀ ਭੀੜ ਤੋਂ ਆਮ ਲੋਕ ਪ੍ਰੇਸ਼ਾਨ- ਅਕਾਲੀ ਆਗੂ

ਅਜੀਤ ਡੈਸਕ 13-04-2026
ਖਮਾਣੋਂ, 12 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਸੁਵਿਧਾ ਕੇਂਦਰ ਖਮਾਣੋਂ ਵਿਖੇ ਲਗਦੀ ਵੱਡੀ ਭੀੜ ਤੋਂ ਆਮ ਲੋਕ ਡਾਢੇ ਪ੍ਰੇਸ਼ਾਨ ਹਨ | ਜਿਸ ਕਰਕੇ ਪ੍ਰਸ਼ਾਸਨ ਨੂੰ ਫੌਰੀ ਕਦਮ ਚੁੱਕਦੇ ਹੋਏ ਸੁਵਿਧਾ ਕੇਂਦਰ ਦੇ ਕੰਮ ਕਰਨ ਦੀ ਸਮਰੱਥਾ ਵਧਾਉਣਾ ਚਾਹੀਦਾ ਹੈ ਤਾਂ ਜੋ ਆਮ ਜਨਤਾ ਨੂੰ ਸੁਵਿਧਾਵਾਂ ਪ੍ਰਾਪਤ ਕਰਨ ਲਈ ਪ੍ਰੇਸ਼ਾਨ ਨਾਲ ਹੋਣਾ ਪਏ | ਇਹ ਮੰਗ ਸਥਾਨਕ ਅਕਾਲੀ ਆਗੂਆਂ ਜਥੇਦਾਰ ਸੁਰਜੀਤ ਸਿੰਘ ਮਨਸੂਰਪੁਰ, ਗੁਰਦੀਪ ਸਿੰਘ ਘੁਮਾਣ ਸਾਬਕਾ ਚੇਅਰਮੈਨ, ਗੁਰਇਕਬਾਲ ਸਿੰਘ ਪ੍ਰੇਮਪੁਰਾ, ਬਲਜੀਤ ਸਿੰਘ ਨੀਲਾਂ ਨੇ ਕੀਤੀ ਹੈ | ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਵਿਖੇ ਸਥਿਤ ਇਸ ਸੁਵਿਧਾ ਕੇਂਦਰ 'ਚ ਇੱਥੇ ਕੰਮ ਕਰਵਾਉਣ ਲਈ ਆਉਂਦੇ ਲੋਕ ਸਵੇਰ ਸਵਖਤੇ ਆ ਕੇ ਆਪਣੀ ਕੰਮ ਲਈ ਲਾਈਨ 'ਚ ਲੱਗਦੇ ਹਨ | ਬੇਸ਼ੱਕ ਸਬੰਧਿਤ ਸਟਾਫ਼ ਵਲੋਂ ਟੋਕਨ ਪ੍ਰਣਾਲੀ ਵੀ ਸ਼ੁਰੂ ਕੀਤੀ ਗਈ ਹੈ ਪਰ ਫੇਰ ਵੀ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਇਥੇ ਕੰਮ ਕਰਾਉਣ ਆਏ ਸੁਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਘਰੇਲੂ ਕੰਮ ਲਈ ਉਕਤ ਸੁਵਿਧਾ ਕੇਂਦਰ 'ਚ ਸਵੱਖਤੇ ਆਏ ਸੀ ਅਤੇ ਘਿੰਟਆਂਬੱਧੀ ਖੱਜਲ ਖੁਆਰ ਹੋਣ ਮਗਰੋਂ 4 ਵਜੇ ਜਾ ਕੇ ਕੰਮ ਹੋਇਆ | ਉਕਤ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਨੂੰ ਆ ਰਹੀ ਇਸ ਪ੍ਰੇਸ਼ਾਨੀ ਵੱਲ ਤੁਰੰਤ ਗ਼ੌਰ ਕਰਕੇ ਹੱਲ ਕਰਵਾਇਆ ਜਾਵੇ |
ਪਿਛਲੀ ਖ਼ਬਰ ਰਾਣਾ ਹਸਪਤਾਲ ਖਮਾਣੋਂ ਵਿਖੇ ਲੀਵਰ ਦੀ ਫਾਈਬਰੋ ਸਕੈਨ ਦਾ ਕੈਂਪ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਨੇ 2 ਲੱਖ ਪਰਿਵਾਰਾਂ ਨੂੰ ਆਰਥਿਕ ਬਰਬਾਦੀ ਤੋਂ ਬਚਾਇਆ-ਵਿਧਾਇਕ ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।