06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਵਰਲਡ ਯੂਨੀਵਰਸਿਟੀ ਵਲੋਂ ਵਿਸ਼ਵ ਸਿਹਤ ਦਿਵਸ ਮੌਕੇ ਆਊਟਰੀਚ ਗਤੀਵਿਧੀਆਂ ਦਾ ਆਯੋਜਨ

ਅਜੀਤ ਡੈਸਕ 18-04-2026
ਫ਼ਤਹਿਗੜ੍ਹ ਸਾਹਿਬ, 17 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਐੱਨ.ਐੱਸ.ਐੱਸ ਯੂਨਿਟ ਰਾਹੀਂ ਸਰਕਾਰੀ ਹਾਈ ਸਕੂਲ ਸਰਹਿੰਦ ਵਿਖੇ ਵਿਸ਼ਵ ਸਿਹਤ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਈ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਐਨ.ਐਸ.ਐਸ. ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਸੰਪੂਰਨ ਸਿਹਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਰੀਰਕ ਤੰਦਰੁਸਤੀ, ਮਾਨਸਿਕ ਸਿਹਤ ਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਤੱਕ ਪਹੁੰਚ ਬਣਾਉਣ ਲਈ ਕੀਤੀ ਗਈ ਇਸ ਪਹਿਲ ਨੂੰ ਸਰਾਹਿਆ | ਡਾ. ਸੁਪ੍ਰੀਤ ਬਿੰਦਰਾ ਪ੍ਰੋਗਰਾਮ ਅਫ਼ਸਰ ਐੱਨ.ਐੱਸ.ਐੱਸ, ਨੇ 'ਡਿਜੀਟਲ ਯੁੱਗ ਵਿਚ ਸਹੀ ਪੋਸਚਰ' ਵਿਸ਼ੇ 'ਤੇ ਵਿਦਿਆਰਥੀਆਂ ਨੂੰ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ, ਜਿਸ ਵਿਚ ਡਿਜੀਟਲ ਉਪਕਰਨਾਂ ਦੇ ਉਪਯੋਗ ਦੌਰਾਨ ਸਹੀ ਮੁਦਰਾ ਬਣਾਈ ਰੱਖਣ ਦੀ ਲੋੜ ਅਤੇ ਇਸ ਦੇ ਸਰੀਰਕ ਸਿਹਤ ਉੱਤੇ ਲੰਬੇ ਸਮੇਂ ਦੇ ਪ੍ਰਭਾਵਾਂ ਬਾਰੇ ਚਰਚਾ ਕੀਤੀ ਗਈ | ਇਸ ਤੋਂ ਇਲਾਵਾ ਡਾ. ਸੁਮਨ ਪ੍ਰੀਤ ਕੌਰ, ਪ੍ਰੋਗਰਾਮ ਅਫ਼ਸਰ ਵਲੋਂ 'ਤਣਾਅ ਤੇ ਤੰਦਰੁਸਤੀ, ਸਿਹਤਮੰਦ ਜੀਵਨ ਲਈ ਰਣਨੀਤੀਆਂ' ਵਿਸ਼ੇ 'ਤੇ ਪਾਵਰ ਪੁਆਇੰਟ ਪੇਸ਼ਕਾਰੀ ਕੀਤੀ ਗਈ, ਜਿਸ ਵਿਚ ਤਣਾਅ ਪ੍ਰਬੰਧਨ ਤੇ ਸੰਤੁਲਿਤ ਜੀਵਨ ਸ਼ੈਲੀ ਲਈ ਵਿਵਹਾਰਿਕ ਤਰੀਕੇ ਸਾਂਝੇ ਕੀਤੇ ਗਏ | ਡਾ. ਹਰਨੀਤ ਬਿਲਿੰਗ ਪ੍ਰੋਗ੍ਰਾਮ ਕੋਆਰਡੀਨੇਟਰ ਨੇ ਭਾਵਨਾਤਮਕ ਤੰਦਰੁਸਤੀ ਸਬੰਧੀ ਮਹੱਤਵਪੂਰਨ ਸੁਝਾਅ ਦਿੱਤੇ ਅਤੇ ਮਾਨਸਿਕ ਸਿਹਤ, ਸਵੈ-ਸੰਭਾਲ ਅਤੇ ਭਾਵਨਾਤਮਕ ਮਜ਼ਬੂਤੀ ਦੀ ਲੋੜ 'ਤੇ ਜ਼ੋਰ ਦਿੱਤਾ | ਡਾ. ਬਹਾਦਰ ਸਿੰਘ ਦੀ ਅਗਵਾਈ ਹੇਠ ਐੱਨ.ਐੱਸ.ਐੱਸ ਵਲੰਟੀਅਰਾਂ ਲਈ ਦੋਸਤਾਨਾ ਖੇਡ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਨਾਲ ਵਿਦਿਆਰਥੀਆਂ ਵਿਚ ਸਰਗਰਮ ਭਾਗੀਦਾਰੀ ਨੂੰ ਪ੍ਰੋਤਸਾਹਨ ਮਿਲਿਆ |
ਪਿਛਲੀ ਖ਼ਬਰ ਪ੍ਰੀਸ਼ਦ ਵਲੋਂ ਮੁਫ਼ਤ ਸਿਲਾਈ ਸੈਂਟਰ ਦੇ ਤੀਜੇ ਬੈਚ ਦੀ ਸ਼ੁਰੂਆਤ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਸਾਰੀਆਂ ਸਕੀਮਾਂ ਘਰ-ਘਰ ਪਹੁੰਚਾਉਣ ਲਈ ਵਚਨਬੱਧ-ਚੇਅਰਮੈਨ ਰਸ਼ਪਿੰਦਰ ਰਾਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।