06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪ੍ਰੀਸ਼ਦ ਵਲੋਂ ਮੁਫ਼ਤ ਸਿਲਾਈ ਸੈਂਟਰ ਦੇ ਤੀਜੇ ਬੈਚ ਦੀ ਸ਼ੁਰੂਆਤ

ਅਜੀਤ ਡੈਸਕ 18-04-2026
ਫ਼ਤਹਿਗੜ੍ਹ ਸਾਹਿਬ, 17 ਅਪ੍ਰੈਲ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ ਦੇ ਤੀਜੇ ਬੈਚ ਦੀ ਸ਼ੁਰੂਆਤ ਸ੍ਰੀ ਵਿਸ਼ਵਕਰਮਾ ਗੁਰਦੁਆਰਾ ਸਰਹਿੰਦ ਵਿਖੇ ਕੀਤੀ ਗਈ | ਪ੍ਰੀਸ਼ਦ ਪ੍ਰਧਾਨ ਮਨੀਸ਼ ਵਰਮਾ ਨੇ ਦੱਸਿਆ ਕਿ ਸੰਸਥਾ ਵਲੋਂ ਪਿਛਲੇ ਸਾਲ ਤੋਂ ਮੁਫ਼ਤ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈ ਤੇ ਅੱਜ ਇਸ ਦਾ ਤੀਜਾ ਬੈਚ ਸ਼ੁਰੂ ਕੀਤਾ ਗਿਆ ਹੈ | ਪ੍ਰੋਗਰਾਮ ਦੀ ਸ਼ੁਰੂਆਤ ਪ੍ਰੀਸ਼ਦ ਦੀਆਂ ਮਹਿਲਾ ਮੈਂਬਰਾਂ ਵਲੋਂ ਭਾਰਤ ਮਾਤਾ ਦੀ ਫ਼ੋਟੋ ਅੱਗੇ ਦੀਪ ਜਗ੍ਹਾ ਕੇ ਕੀਤੀ ਗਈ | ਸਕੱਤਰ ਅਰਵਿੰਦ ਵਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਸਥਾ ਇਸ ਪ੍ਰੋਜੈਕਟ ਨੂੰ ਸਥਾਈ ਪ੍ਰੋਜੈਕਟ ਬਣਾਉਣਾ ਚਾਹੁੰਦੀ ਹੈ | ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਗੁਰਦੁਆਰਾ ਬਾਬਾ ਸ੍ਰੀ ਵਿਸ਼ਵਕਰਮਾ ਕਮੇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਹਿਯੋਗ ਹੈ, ਜਿਨ੍ਹਾਂ ਨੇ ਸਿਲਾਈ ਕੇਂਦਰ ਲਈ ਮੁਫ਼ਤ ਸਥਾਨ ਪ੍ਰਦਾਨ ਕੀਤਾ ਹੋਇਆ ਹੈ | ਇਸ ਮੌਕੇ ਰਾਜੇਸ਼ ਧੀਮਾਨ, ਅਨੁਜ ਜਿੰਦਲ, ਰੋਹਿਤ ਸ਼ਰਮਾ, ਗੁਰਦੀਪ ਸਿੰਘ, ਹਰੀਸ਼ ਜੈਨ, ਸੌਰਵ ਕਪੂਰ, ਜਸਵਿੰਦਰ ਧੀਮਾਨ, ਕਰਨੈਲ ਸਿੰਘ, ਸੁਮੀਤ ਮੋਦੀ, ਤਰਸੇਮ ਸਿੰਘ, ਮੇਹਰਪਾਲ ਸਿੰਘ, ਹਰਵਿੰਦਰ ਵਰਮਾ, ਅਮਰਜੀਤ ਪਾਲ, ਰਾਖੀ ਵਰਮਾ, ਪਰਮ ਵਰਮਾ, ਸੋਨੀਆ ਜੈਨ, ਸੋਨੀਆ ਵਰਮਾ, ਅਰਵਿੰਦਰ ਕੌਰ, ਰੁਚਿਕਾ, ਗੁਲਸ਼ਨ ਬੌਬੀ, ਪ੍ਰਵੀਨ ਲਤਾ ਅਤੇ ਸੁਮਨ ਸਹਿਗਲ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਲੋੜਵੰਦਾਂ ਨੂੰ ਦਿੱਤੇ ਟਰਾਈਸਾਈਕਲ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਲੋਂ ਵਿਸ਼ਵ ਸਿਹਤ ਦਿਵਸ ਮੌਕੇ ਆਊਟਰੀਚ ਗਤੀਵਿਧੀਆਂ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।