02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਿਜਲੀ ਕੱਟਾਂ ਤੋਂ ਅੱਕੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਰਾਈਏਵਾਲ ਗਰਿਡ ਅੱਗੇ ਲਾਇਆ ਧਰਨਾ <br/>

ਅਜੀਤ ਡੈਸਕ 19-04-2026
ਅਮਲੋਹ, 18 ਅਪ੍ਰੈਲ (ਹਰਪ੍ਰੀਤ ਸਿੰਘ ਗਿੱਲ)-ਇਲਾਕੇ ਵਿਚ ਬਿਜਲੀ ਦੀ ਨਾਕਸ ਸਪਲਾਈ ਅਤੇ ਲੰਮੇ ਸਮੇਂ ਤੋਂ ਲੱਗ ਰਹੇ ਅਣਮਿਥੇ ਕੱਟਾਂ ਕਾਰਨ ਰਾਈਏਵਾਲ ਗਰਿਡ ਨਾਲ ਜੁੜੇ ਲਗਪਗ ਦੋ ਦਰਜਨ ਪਿੰਡਾਂ ਦੇ ਲੋਕਾਂ ਵਲੋਂ ਲੰਘੀ ਰਾਤ ਇਕੱਠੇ ਹੋ ਕੇ ਇਸ ਪਾਵਰ ਗਰਿਡ ਦਾ ਘੇਰਾਓ ਕਰਕੇ ਧਰਨਾ ਦਿੱਤਾ ਗਿਆ | ਇਸ ਮੌਕੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਗਰਿਡ ਦੇ ਮੁਲਾਜ਼ਮਾਂ ਨੇ ਲੋਕਾਂ ਦੇ ਹਜ਼ੂਮ ਨੂੰ ਦੇਖਦਿਆਂ ਅੰਦਰੋਂ ਗੇਟ ਬੰਦ ਕਰ ਲਏ, ਜਿਸ ਉਪਰੰਤ ਧਰਨਾਕਾਰੀਆਂ ਵਲੋਂ ਉੱਚ ਅਧਿਕਾਰੀਆਂ ਨਾਲ ਫ਼ੋਨ 'ਤੇ ਹੋਈ ਗੱਲਬਾਤ ਤੋਂ ਬਾਅਦ ਹੀ ਗੇਟ ਖੋਲ੍ਹੇ ਗਏ | ਇਲਾਕਾ ਨਿਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਪਿੰਡਾਂ ਵਿਚ ਦਿਨ ਸਮੇਂ ਤਾਂ ਬਿਜਲੀ ਸਪਲਾਈ ਬੰਦ ਰਹਿੰਦੀ ਹੀ ਹੈ, ਪ੍ਰੰਤੂ ਰਾਤ ਨੂੰ ਵੀ ਡੇਢ-ਡੇਢ ਵਜੇ ਤੱਕ ਬਿਜਲੀ ਚਾਲੂ ਨਹੀਂ ਕੀਤੀ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਜਿੱਥੇ ਗਰਮੀ ਵਿਚ ਖੱਜਲ ਖ਼ੁਆਰ ਹੋਣਾ ਪੈਂਦਾ ਹੈ, ਉੱਥੇ ਉਹ ਪੀਣ ਵਾਲੇ ਪਾਣੀ ਤੋਂ ਵੀ ਤੰਗ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਕੋਈ ਤਿੱਖਾ ਐਕਸ਼ਨ ਕਰਨ ਲਈ ਮਜਬੂਰ ਹੋਣਗੇ | ਇਸ ਮਾਮਲੇ ਸਬੰਧੀ ਜਦੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦਿਨ ਵੇਲੇ ਕਣਕ ਦੀ ਪੱਕੀ ਹੋਈ ਫ਼ਸਲ ਨੂੰ ਅੱਗ ਲੱਗਣ ਦੇ ਖ਼ਤਰੇ ਕਾਰਨ ਸੁਰੱਖਿਆ ਵਜੋਂ ਹੈੱਡ ਆਫ਼ਿਸ ਤੋਂ ਆਏ ਹੁਕਮਾਂ ਅਨੁਸਾਰ ਸਪਲਾਈ ਬੰਦ ਰੱਖੀ ਜਾਂਦੀ ਹੈ ਅਤੇ ਰਾਤੀ ਕਦੇ ਕਿਸੇ ਨੁਕਸ ਕਾਰਨ ਸਪਲਾਈ ਬੰਦ ਹੋ ਜਾਂਦੀ ਹੈ ਜਿਸ ਨੂੰ ਤੁਰੰਤ ਚਾਲੂ ਕਰਨ ਲਈ ਉਹ ਯਤਨਸ਼ੀਲ ਰਹਿੰਦੇ ਹਨ | ਉਨ੍ਹਾਂ ਦੱਸਿਆ ਰਾਤੀ ਵੀ ਤਕਰੀਬਨ ਸਾਢੇ ਨੌਂ ਵਜੇ ਸਪਲਾਈ ਚਾਲੂ ਕਰ ਦਿੱਤੀ ਗਈ ਸੀ |

ਪਿਛਲੀ ਖ਼ਬਰ ਮੋਰਿੰਡਾ-ਚੁੰਨੀ ਮਾਰਗ 'ਤੇ ਵਾਪਰੇ ਬੱਸ ਹਾਦਸੇ 'ਚ ਮਰੇ 9 ਸ਼ਰਧਾਲੂਆਂ ਦੀ ਮੌਤ ਲਈ ਪੀ. ਡਬਲਯੂ. ਡੀ ਵਿਭਾਗ ਅਤੇ ਜ਼ਿਲ੍ਹਾ... ਅਗਲੀ ਖ਼ਬਰ ਵਿਧਾਇਕ ਰਾਏ ਨੇ ਪੀੜਤ ਕਿਸਾਨਾਂ ਨੂੰ ਇਕ ਲੱਖ ਰੁਪਏ ਦੀ ਮਦਦ ਦੇਣ ਦਾ ਕੀਤਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।