02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮੋਰਿੰਡਾ-ਚੁੰਨੀ ਮਾਰਗ 'ਤੇ ਵਾਪਰੇ ਬੱਸ ਹਾਦਸੇ 'ਚ ਮਰੇ 9 ਸ਼ਰਧਾਲੂਆਂ ਦੀ ਮੌਤ ਲਈ ਪੀ. ਡਬਲਯੂ. ਡੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਜ਼ਿੰਮੇਵਾਰ-ਕਲੌੜ <br/>

ਅਜੀਤ ਡੈਸਕ 19-04-2026
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਪਿਛਲੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਨਾਲ ਮੋਰਿੰਡਾ ਚੁੰਨੀ ਮਾਰਗ 'ਤੇ ਪਿੰਡ ਹਿੰਮਤਪੁਰਾ ਨੇੜੇ ਵਾਪਰੇ ਹਾਦਸੇ, ਜਿਸ ਵਿਚ ਹੁਣ ਤੱਕ 9 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ, ਦੇ ਮਾਮਲੇ ਸਬੰਧੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ, ਪੀ.ਡਬਲਯੂ.ਡੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਟੁੱਟੀਆਂ ਸੜਕਾਂ ਦੀ ਸਮੇਂ ਸਿਰ ਮੁਰੰਮਤ ਨਾ ਕਰਵਾਉਣ ਵਾਲੀ ਮਾੜੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿਉਂਕਿ ਉਕਤ ਹਾਦਸਾ ਵੀ ਸੜਕ 'ਤੇ ਪਏ ਡੂੰਘੇ ਟੋਏ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ | ਜਿਸ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਪਾਰਟੀ ਦੇ ਪੀ.ਏ.ਸੀ ਮੈਂਬਰ ਜਥੇਦਾਰ ਧਰਮ ਸਿੰਘ ਕਲੌੜ, ਪਹਿਲਵਾਨ ਕੁਲਦੀਪ ਸਿੰਘ, ਸੁਖਦੇਵ ਸਿੰਘ ਅਤੇ ਅਜੈਬ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂਅ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ ਦਿਹਾਤੀ ਅਤੇ ਸ਼ਹਿਰੀ ਸੜਕਾਂ ਵਿਚ ਪਏ ਡੰੂਘੇ ਟੋਇਆਂ ਕਾਰਨ ਵਾਪਰ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਤੁਰੰਤ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ | ਇਸ ਮੌਕੇ ਜਥੇਦਾਰ ਧਰਮ ਸਿੰਘ ਕਲੌੜ ਨੇ ਕਿਹਾ ਕਿ ਹਲਕਾ ਬਸੀ ਪਠਾਣਾਂ ਦੇ ਪਿੰਡ ਮੈਣ ਮਾਜਰੀ ਦੇ 7 ਸ਼ਰਧਾਲੂਆਂ ਦੀ ਇਸ ਦਰਦਨਾਕ ਹਾਦਸੇ ਵਿਚ ਮੌਤ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਮਹਿਸੂਸ ਕਰਦਾ ਹੈ ਕਿ ਇਹ ਹਾਦਸਾ ਸੜਕ 'ਤੇ ਪਏ ਡੂੰਘੇ ਟੋਇਆਂ ਕਾਰਨ ਵਾਪਰਿਆ ਹੈ, ਜਿਸ ਦੇ ਲਈ ਪੰਜਾਬ ਸਰਕਾਰ, ਪੀ. ਡਬਲਯੂ. ਡੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਇਸ ਭਾਰੀ ਟ੍ਰੈਫ਼ਿਕ ਨਾਲ ਚੱਲਦੀ ਸੜਕ ਦੇ ਵੱਡੇ-ਵੱਡੇ ਟੋਇਆਂ ਨੂੰ ਮੁਰੰਮਤ ਕਰਨ ਤੇ ਭਰਨ ਦੀ ਸਹੀ ਸਮੇਂ ਤੇ ਜ਼ਿੰਮੇਵਾਰੀ ਨਹੀਂ ਨਿਭਾਈ | ਉਨ੍ਹਾਂ ਕਿਹਾ ਕਿ ਇਹ ਕੇਵਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ ਸੜਕਾਂ ਦਾ ਹੀ ਮੰਦਾ ਹਾਲ ਨਹੀਂ ਬਲਕਿ ਪੰਜਾਬ ਦੇ ਹੋਰ ਪਿੰਡਾਂ, ਸ਼ਹਿਰਾਂ ਦੀਆਂ ਸੜਕਾਂ ਦਾ ਹਾਲ ਹੈ | ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਫ਼ੌਰੀ ਤੌਰ 'ਤੇ ਦਿਹਾਤੀ ਤੇ ਸ਼ਹਿਰੀ ਖੇਤਰਾਂ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਜਾਂ ਨਵ ਨਿਰਮਾਣ ਕਰਵਾਉਣ ਲਈ ਪੀ.ਡਬਲਯੂ.ਡੀ ਵਿਭਾਗ ਨੂੰ ਹਦਾਇਤ ਕਰਨ ਕਿਉਂਕਿ ਪੰਜਾਬ ਦੇ ਵਸਨੀਕ ਵੱਡੀ ਪੱਧਰ 'ਤੇ ਹਰ ਵਸਤੂ ਦੀ ਖ਼ਰੀਦ ਸਮੇਂ ਅਤੇ ਰੋਡ ਟੈਕਸ ਕਰਦੇ ਹਨ |

ਪਿਛਲੀ ਖ਼ਬਰ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਬੱਲ੍ਹੋ-ਬਦਿਆਲਾ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ <br/> ਅਗਲੀ ਖ਼ਬਰ ਬਿਜਲੀ ਕੱਟਾਂ ਤੋਂ ਅੱਕੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਰਾਈਏਵਾਲ ਗਰਿਡ ਅੱਗੇ ਲਾਇਆ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।