04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੰਜਾਬ ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਹੋਈ <br/>

ਅਜੀਤ ਡੈਸਕ 19-04-2026
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਬਲਜਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਕੁਲਵੰਤ ਸਿੰਘ ਝਾਂਮਪੁਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਨਿਵਾਸ ਵਿਖੇ ਹੋਈ | ਜਿਸ ਵਿਚ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਹਿਸੀਲਦਾਰ ਵਲੋਂ ਨੰਬਰਦਾਰਾਂ ਨਾਲ ਕੀਤੀ ਮੀਟਿੰਗ ਵਿਚ ਸੁਝਾਅ ਦਿੱਤਾ ਗਿਆ ਸੀ ਕਿ ਸਰਬਰਾਹ ਨੰਬਰਦਾਰ ਨੂੰ ਹੀ ਸਥਾਈ ਨੰਬਰਦਾਰ ਬਣਾਇਆ ਜਾਵੇ | ਨੰਬਰਦਾਰ ਦੀ ਮੌਤ ਤੋਂ ਬਾਅਦ ਪਿੰਡ ਦੇ ਹੀ ਨੰਬਰਦਾਰ ਕੋਲੋਂ ਰਜਿਸਟਰੀ ਤਸਦੀਕ ਕਰਵਾਈ ਜਾਵੇ | 120ਬੀ ਅਤੇ 107/151 ਦੇ ਮਾਮਲੇ ਵਿਚ ਨੰਬਰਦਾਰਾਂ ਨੂੰ ਪਾਰਟੀ ਨਾ ਬਣਾਇਆ ਜਾਵੇ | ਆਗੂਆਂ ਨੇ ਦੱਸਿਆ ਕਿ ਪੰਜਾਬ ਪੱਧਰ ਦੀ ਇੱਕ ਅਹਿਮ ਮੀਟਿੰਗ 9 ਮਈ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਲੁਧਿਆਣਾ ਵਿਚ ਰੱਖੀ ਗਈ ਹੈ | ਜਿਸ ਵਿਚ ਸਾਰੇ ਤਹਿਸੀਲ ਪ੍ਰਧਾਨਾਂ ਅਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ | ਇਸ ਮੀਟਿੰਗ ਵਿਚ ਨੰਬਰਦਾਰ ਜਸਪਾਲ ਸਿੰਘ ਸਿੰਕਦਰਪੁਰ, ਸਤਭਿੰਦਰ ਸਿੰਘ ਮਹਿਤਾਬਗੜ੍ਹ, ਭਗਤ ਸਿੰਘ ਰਾਮਗੜ੍ਹ ਸੈਣੀਆਂ, ਜਸਵਿੰਦਰ ਸਿੰਘ ਮਹਿਦੂਦਾਂ, ਨਛੱਤਰ ਸਿੰਘ ਭਗੜਾਣਾ, ਬੰਤ ਸਿੰਘ ਲੋਹਾਖੇੜੀ, ਹਰਮੀਤ ਸਿੰਘ, ਤਰਲੋਚਨ ਸਿੰਘ ਖਾਲਸਪੁਰ, ਸਵਰਨ ਸਿੰਘ, ਦਰਸ਼ਨ ਸਿੰਘ ਮਹਿਮੂਦਪੁਰ, ਨਿਸ਼ਾਨ ਸਿੰਘ ਚੀਮਾ ਜਲਵੇੜੀ ਗਹਿਲਾਂ, ਭੁਪਿੰਦਰ ਸਿੰਘ ਕੋਟਲਾ ਸੁਲੇਮਾਨ, ਗੁਰਨਾਮ ਸਿੰਘ ਮਾਜਰੀ ਅਜ਼ੀਮ, ਹਰਜੀਤ ਸਿੰਘ ਬਹੇੜ, ਮਲਕੀਤ ਸਿੰਘ ਡਡਹੇੜੀ, ਅਮਰਜੀਤ ਸਿੰਘ ਡੇਰਾ ਮੀਰ ਮੀਰਾਂ, ਬਲਜੀਤ ਸਿੰਘ ਚੁੰਨੀ ਕਲਾਂ, ਝਰਮਲ ਸਿੰਘ ਹਰਲਾਲਪੁਰ, ਭਾਗ ਸਿੰਘ ਰਸੂਲਪੁਰ, ਹਰਪਾਲ ਸਿੰਘ ਮੰਡੋਫਲ, ਲਖਮੀਰ ਸਿੰਘ ਸੰਧੂ ਕੋਟਲਾ ਡਡਹੇੜੀ, ਜਗਤਾਰ ਸਿੰਘ ਜੱਸੜ੍ਹਾਂ ਅਤੇ ਜਸਪਾਲ ਸਿੰਘ ਡੰਘੇੜੀਆਂ ਵੀ ਸ਼ਾਮਿਲ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਮਨਰੇਗਾ ਵਰਕਰਾਂ ਨੂੰ ਰੁਜ਼ਗਾਰ ਦੇਣ 'ਚ ਨਾਕਾਮ ਰਹੀ-ਨਾਗਰਾ <br/> ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਿਚ ਡਾ. ਬੀ.ਆਰ. ਅੰਬੇਡਕਰ ਦੀ ਜੈਅੰਤੀ ਮੌਕੇ ਕਰਵਾਇਆ ਵਿਸ਼ੇਸ਼ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।