15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬੁੱਗਾ ਕਲਾਂ ਖ਼ਰੀਦ ਕੇਂਦਰ 'ਚ ਦੁਕਾਨਾਂ ਦੀ ਉਸਾਰੀ ਨੂੰ ਲੈ ਕੇ ਦੋ ਧਿਰਾਂ 'ਚ ਵੱਡਾ ਤਕਰਾਰ

ਨੇਤਰ ਸਿੰਘ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਨਾਲ ਦਿਖਾਈ ਦਿੰਦੇ ਹੋਏ ਕਿਸਾਨ ਯੂਨੀਅਨ ਦੇ ਨੁਮਾਇੰਦੇ¢ ਤਸਵੀਰ: ਕੇਵਲ ਸਿੰਘ <br/> ਸਰਪੰਚ ਅੰਮਿ੍ਤ ਸਿੰਘ, ਪੰਚਾਇਤ ਮੈਂਬਰ ਅਤੇ ਐਡ. ਕਮਲਪ੍ਰੀਤ ਸਿੰਘ ਮਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਨਾਲ ਇਲਾਕੇ ਦੇ ਲੋਕ | ਤਸਵੀਰ: ਕੇਵਲ ਸਿੰਘ <br/> 01-05-2026
ਅਮਲੋਹ, 30 ਅਪ੍ਰੈਲ (ਹਰਪ੍ਰੀਤ ਸਿੰਘ ਗਿੱਲ, ਕੇਵਲ ਸਿੰਘ)-ਮਾਰਕੀਟ ਕਮੇਟੀ ਅਮਲੋਹ ਅਧੀਨ ਆਉਂਦੇ ਪਿੰਡ ਬੁੱਗਾ ਕਲਾਂ ਦੇ ਖ਼ਰੀਦ ਕੇਂਦਰ 'ਚ ਪਿੰਡ ਦੀ ਪੰਚਾਇਤ ਵਲੋਂ ਦੁਕਾਨਾਂ ਦੀ ਉਸਾਰੀ ਲਈ ਮੰਡੀ ਦੇ ਫੜ੍ਹ ਵਿਚੋਂ ਕੱਟ ਕੇ ਦਿੱਤੀ ਜਾ ਰਹੀ ਜਗ੍ਹਾ ਕਾਰਨ ਇਕ ਵੱਡਾ ਵਿਵਾਦ ਪੈਦਾ ਹੋ ਗਿਆ ਹੈ ਕਿਉਂਕਿ ਜਿੱਥੇ ਇਸ ਫ਼ੈਸਲੇ ਦਾ ਵਿਰੋਧ ਕਰਨ ਵਾਲੇ ਧੜੇ ਵਲੋਂ ਇਸ ਨਾਲ ਮੰਡੀ ਵਿਚ ਜਿਣਸਾਂ ਢੇਰੀ ਕਰਨ ਲਈ ਜਗ੍ਹਾ ਘਟਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਉੱਥੇ ਪੰਚਾਇਤ ਵਲੋਂ ਕਿਹਾ ਜਾ ਰਿਹਾ ਹੈ ਕਿ ਇਹ ਫ਼ੈਸਲਾ ਪੰਚਾਇਤ ਵਲੋਂ ਮੰਡੀ ਦੀ ਬਦਤਰ ਬਣ ਚੁੱਕੀ ਹਾਲਤ ਨੂੰ ਸੁਧਾਰਨ ਲਈ ਲਿਆ ਜਾ ਰਿਹਾ ਹੈ | ਵਰਨਣਯੋਗ ਹੈ ਕਿ ਬਹੁਤ ਸਮਾਂ ਪਹਿਲਾਂ ਇਸ ਪਿੰਡ ਦੀ ਪੰਚਾਇਤ ਵਲੋਂ ਇਕ ਮਤਾ ਪਾਸ ਕਰਕੇ ਲਗਪਗ 12 ਵਿੱਘੇ ਜ਼ਮੀਨ ਮੰਡੀ ਬੋਰਡ ਨੂੰ ਦੇ ਦਿੱਤੀ ਗਈ ਸੀ ਜਿਸ ਉੱਪਰ ਉਸ ਸਮੇਂ ਇੱਟਾਂ ਦਾ ਫਰਸ਼ ਲੱਗਾ ਕੇ ਇੱਥੇ ਖ਼ਰੀਦ ਕੇਂਦਰ ਚਾਲੂ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੀਜ਼ਨ ਦੇ ਸਮੇਂ ਆੜ੍ਹਤੀਏ ਇੱਥੇ ਟੈਂਟ ਲਗਾ ਕੇ ਸੀਜ਼ਨ ਲਗਾਉਂਦੇ ਸਨ ਪਰ ਹੁਣ ਪਿੰਡ ਦੀ ਪੰਚਾਇਤ ਵਲੋਂ ਇਸ ਖ਼ਰੀਦ ਕੇਂਦਰ ਦੇ ਸੜਕ ਵਾਲੇ ਪਾਸੇ 12 ਫੁੱਟ ਚÏੜੀਆਂ ਤੇ 23 ਫੁੱਟ ਲੰਬੀਆਂ ਲਗਪਗ 29 ਦੁਕਾਨਾਂ ਕੱਟਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਦਾ ਪਿੰਡ ਦੇ ਹੀ ਇਕ ਧੜੇ ਵਲੋਂ ਮੰਡੀ ਵਿਚ ਇਕੱਠੇ ਹੋ ਕੇ, ਪੰਚਾਇਤ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾ ਕੇ ਵਿਰੋਧ ਕੀਤਾ ਗਿਆ | ਜਿਨ੍ਹਾਂ ਦੇ ਨਾਲ ਕੁਝ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਸਨ | ਹਾਲਾਤ ਨੂੰ ਦੇਖਦੇ ਹੋਏ ਅੱਜ ਇਸ ਖ਼ਰੀਦ ਕੇਂਦਰ ਵਿਚ ਵੱਡੀ ਗਿਣਤੀ ਵਿਚ ਮਹਿਲਾ ਤੇ ਪੁਰਸ਼ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਸਨ | ਪਿੰਡ ਦੇ ਨੰਬਰਦਾਰ ਨੇਤਰ ਸਿੰਘ ਨੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਚਾਇਤ ਵਲੋਂ ਪਿੰਡ ਦੀ ਅਨਾਜ ਮੰਡੀ ਵਿਚ ਬਣਾਈਆਂ ਜਾ ਰਹੀਆਂ ਦੁਕਾਨਾਂ ਨਾਲ ਅਨਾਜ ਮੰਡੀ ਵਿਚ ਪਹਿਲਾਂ ਤੋਂ ਹੀ ਇਲਾਕੇ ਦੇ ਕਿਸਾਨਾਂ ਨੂੰ ਜਿਣਸਾਂ ਢੇਰੀ ਕਰਨ ਲਈ ਆ ਰਹੀ ਜਗ੍ਹਾ ਦੀ ਕਮੀ ਇਸ ਫ਼ੈਸਲੇ ਨਾਲ ਹੋਰ ਵਿਰਾਟ ਰੂਪ ਧਾਰਨ ਕਰ ਲਵੇਗੀ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਫ਼ਸਲ ਹੋਰਨਾਂ ਮੰਡੀਆਂ ਵਿਚ ਲੈ ਕੇ ਜਾਣ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਵਿਰੋਧੀਆਂ ਵਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਹ ਪ੍ਰਕਿਰਿਆ ਤੁਰੰਤ ਨਾ ਰੋਕੀ ਗਈ ਤਾਂ ਉਹ ਵੱਡਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ | ਦੂਜੇ ਪਾਸੇ ਇਸ ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਸਰਪੰਚ ਅੰਮਿ੍ਤ ਸਿੰਘ ਤੇ ਪੰਚਾਇਤ ਮੈਂਬਰ ਜਗਦੀਪ ਸਿੰਘ ਨੇ ਦੱਸਿਆ ਕਿ ਇਸ ਮੰਡੀ ਦੇ ਆਲੇ-ਦੁਆਲੇ ਪਿਛਲੇ ਸਮੇਂ 'ਚ ਉਸਾਰੀਆਂ ਹੋ ਜਾਣ ਕਾਰਨ ਮੰਡੀ ਦਾ ਫੜ੍ਹ ਕਾਫ਼ੀ ਨੀਵਾਂ ਹੋ ਗਿਆ ਹੈ, ਜਿਸ ਨੂੰ ਉੱਚਾ ਕਰਕੇ ਇਸ ਉੱਪਰ ਕੰਕਰੀਟ ਦਾ ਫ਼ਰਸ਼ ਲਗਾਉਣ ਲਈ ਤੇ ਫ਼ਸਲ ਵੇਚਣ ਆਏ ਕਿਸਾਨਾਂ ਤੇ ਆੜ੍ਹਤੀਏ ਅਤੇ ਪੱਲੇਦਾਰ ਦੀ ਸਹੂਲਤ ਲਈ ਦੁਕਾਨਾਂ ਦੀ ਉਸਾਰੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪੰਚਾਇਤ ਵਲੋਂ ਸਾਰੇ ਕਾਨੂੰਨੀ ਮਾਪਦੰਡ ਪੂਰੇ ਕਰ ਕੇ ਤੇ ਵਿਭਾਗਾਂ ਤੋਂ ਮਨਜ਼ੂਰੀਆਂ ਲੈ ਕੇ ਹੀ ਇਹ ਕੰਮ ਕੀਤਾ ਜਾ ਰਿਹਾ ਹੈ ¢
ਜਦੋਂ ਉਨ੍ਹਾਂ ਤੋਂ ਦੁਕਾਨਾਂ ਦੀ ਉਸਾਰੀ ਕਾਰਨ ਮੰਡੀ ਵਿਚ ਜਗ੍ਹਾ ਘਟਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੁਕਾਨਾਂ ਦੀ ਉਸਾਰੀ ਲਈ ਸਿਰਫ਼ ਡੇਢ ਵਿੱਘੇ ਜ਼ਮੀਨ ਵਰਤੀ ਜਾਣੀ ਹੈ ਜਿਸ ਦੇ ਬਦਲੇ ਪੰਚਾਇਤ ਵਲੋਂ ਇਸ ਤੋਂ ਦੁੱਗਣੀ ਭਾਵ ਤਿੰਨ ਵਿੱਘੇ ਜ਼ਮੀਨ ਮੰਡੀ ਬੋਰਡ ਨੂੰ ਦੇ ਦਿੱਤੀ ਗਈ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਦੁਕਾਨਾਂ ਦੀ ਉਸਾਰੀ ਨਾਲ ਸਿਰਫ਼ ਮੰਡੀ ਨਾਲ ਜੁੜੀਆਂ ਸਾਰੀਆਂ ਧਿਰਾਂ ਨੂੰ ਹੀ ਸਹੂਲਤ ਨਹੀਂ ਹੋਵੇਗੀ ਸਗੋਂ ਇਸ ਨਾਲ ਪਿੰਡ ਦੀ ਪੰਚਾਇਤ ਲਈ ਇਨਕਮ ਦਾ ਇਕ ਨਵਾਂ ਸਾਧਨ ਵੀ ਬਣ ਜਾਵੇਗਾ | ਇਸ ਮੌਕੇ ਤੇ ਪਿੰਡ ਕੋਟਲੀ ਦੇ ਵਸਨੀਕ ਐਡ. ਕਮਲਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਪੰਚਾਇਤ ਦੇ ਇਸ ਫ਼ੈਸਲੇ ਨਾਲ ਭਾਵੇਂ ਸਾਰੀਆਂ ਧਿਰਾਂ ਨੂੰ ਹੀ ਫ਼ਾਇਦਾ ਹੋਣਾ ਹੈ ਪਰ ਕੁਝ ਵਿਅਕਤੀਆਂ ਵਲੋਂ ਇਸ ਕਾਰਵਾਈ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿਚ ਹਲਕਾ ਵਿਧਾਇਕ ਨੂੰ ਵੀ ਘੜੀਸਿਆ ਜਾ ਰਿਹਾ ਹੈ | ਜਦੋਂ ਇਸ ਮਾਮਲੇ ਸਬੰਧੀ ਹਲਕਾ ਵਿਧਾਇਕ ਗੈਰੀ ਬੜਿੰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਸਰਕਾਰ ਦਾ ਸਿਰਫ਼ ਇਕ ਨੁਕਾਤੀ ਪ੍ਰੋਗਰਾਮ ਹੈ ਕਿ ਪੰਚਾਇਤਾਂ ਨੂੰ ਆਮ ਲੋਕਾਂ ਦੀ ਸੁੱਖ ਸਹੂਲਤ ਲਈ ਬਿਨਾਂ ਕਿਸੇ ਲੋਭ ਲਾਲਚ ਦੇ ਡਟ ਕੇ ਕੰਮ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਬਿਜਲੀ ਕੱਟਾਂ ਖ਼ਿਲਾਫ਼ ਵੱਖੋ ਵੱਖ ਥਾਈਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।