15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਅਕਾਲੀ ਦਲ ਵਲੋਂ ਬਿਜਲੀ ਕੱਟਾਂ ਖ਼ਿਲਾਫ਼ ਵੱਖੋ ਵੱਖ ਥਾਈਾ ਰੋਸ ਪ੍ਰਦਰਸ਼ਨ

ਬਸੀ ਪਠਾਣਾਂ ਵਿਖੇ ਲਗਾਏ ਰੋਸ ਧਰਨੇ 'ਚ ਮੌਜੂਦ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨਾਲ ਹੋਰ ਅਕਾਲੀ ਆਗੂ | ਅਜੀਤ ਤਸਵੀਰ <br/> ਸ਼੍ਰੋਮਣੀ ਅਕਾਲੀ ਦਲ ਵਲੋਂ ਬਿਜਲੀ ਬੋਰਡ ਦੇ ਐਕਸੀਅਨ ਸਰਹਿੰਦ ਦੇ ਦਫ਼ਤਰ ਅੱਗੇ ਦਿੱਤੇ ਵਿਸ਼ਾਲ ਰੋਸ ਧਰਨੇ ਦੌਰਾਨ ਦਿਖਾਈ ਦਿੰਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੱਟਾ, ਸੀਨੀਅਰ ਆਗੂ, ਵਰਕਰ ਅਤੇ ਹੋਰ | (ਸੱਜੇ) ਬਿਜਲੀ ਕੱਟਾਂ ਨੂੰ ਲੈ ਕੇ ਐਸ.ਡੀ.ਐਮ. ਦਫ਼ਤਰ ਅਮਲੋਹ ਅੱਗੇ ਲੱਗੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦੇ ਹੋਏ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਸੀਨੀਅਰ ਲੀਡਰਸ਼ਿਪ ਨਾਲ | ਤਸਵੀਰ: ਅਜੀਤ ਤਸਵੀਰ, ਕੇਵਲ ਸਿੰਘ <br/> 01-05-2026
ਫ਼ਤਹਿਗੜ੍ਹ ਸਾਹਿਬ, 30 ਅਪ੍ਰੈਲ (ਬਲਜਿੰਦਰ ਸਿੰਘ)-ਪੰਜਾਬ ਅੰਦਰ ਰੋਜ਼ਾਨਾ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵਲੋਂ ਬਿਜਲੀ ਬੋਰਡ ਦੇ ਐਕਸੀਅਨ ਸਰਹਿੰਦ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਲੋਕਾਂ ਨੇ ਭਾਰੀ ਗਿਣਤੀ ਵਿਚ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿਚ ਨਾਅਰੇ ਲਗਾਏ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕੀਤੀ | ਇਸ ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਭੁੱਟਾ ਅਤੇ ਜ਼ਿਲ੍ਹਾ ਜਥੇਦਾਰ ਸ਼ਰਨਜੀਤ ਸਿੰਘ ਚਨਾਰਥਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਤਪਦੇ ਮੌਸਮ ਵਿਚ ਘੰਟਿਆਂ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਆਮ ਜਨਤਾ, ਕਿਸਾਨਾਂ ਅਤੇ ਵਪਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ | ਸਰਕਾਰ ਵਲੋਂ ਬਿਜਲੀ ਸਪਲਾਈ ਦੇ ਮਾਮਲੇ ਵਿਚ ਕੀਤੇ ਗਏ ਵਾਅਦੇ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਿਤ ਰਹਿ ਗਏ ਹਨ ਭੁੱਟਾ ਨੇ ਕਿਹਾ ਕਿ 'ਆਪ' ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਜਦੋਂਕਿ ਆਮ ਆਦਮੀ ਅੱਤ ਦੀ ਗਰਮੀ ਵਿਚ ਬਿਜਲੀ ਕੱਟਾਂ ਦੌਰਾਨ ਗਰਮੀ ਦਾ ਸੰਤਾਪ ਭੋਗ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨ, ਖੇਤ ਮਜ਼ਦੂਰ, ਪਿੰਡਾਂ ਦੇ ਲੋਕ ਤੇ ਬੱਚੇ ਆਦਿ ਇਨ੍ਹਾਂ ਬਿਜਲੀ ਕੱਟਾਂ ਕਾਰਨ ਬਦ ਤੋਂ ਬਦਤਰ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਗਏ ਹਨ ਅਤੇ ਮੁੱਖ ਮੰਤਰੀ ਨੂੰ ਇਨ੍ਹਾਂ ਬਾਰੇ ਕੋਈ ਪ੍ਰਵਾਹ ਨਹੀਂ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਕਾਂਗਰਸ ਦੀ ਸਰਕਾਰ ਅਤੇ 'ਆਪ' ਆਪਣੇ ਕਾਰਜ ਕਾਲ ਦੇ ਦੌਰਾਨ ਇਕ ਵੀ ਯੂਨਿਟ ਬਿਜਲੀ ਪੈਦਾ ਨਹੀਂ ਕਰ ਸਕੇ | ਇਸੇ ਕਰਕੇ ਬਿਜਲੀ ਦਾ ਸੰਕਟ 'ਚੋਂ ਪੰਜਾਬ ਨੂੰ ਗੁਜਰਨਾ ਪੈ ਰਿਹਾ ਹੈ | ਧਰਨੇ ਦੌਰਾਨ ਪਾਰਟੀ ਵਰਕਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਤੁਰੰਤ ਬਿਜਲੀ ਕੱਟਾਂ 'ਤੇ ਰੋਕ ਲਾਈ ਜਾਵੇ ਅਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ | ਇਸ ਮੌਕੇ 'ਤੇ ਦਿਲਬਾਗ ਸਿੰਘ ਬਾਘਾ ਸੀਨੀਅਰ ਆਗੂ, ਕੁਲਦੀਪ ਸਿੰਘ ਪੋਲਾ, ਅੰਮਿ੍ਤਪਾਲ ਸਿੰਘ ਰਾਜੂ, ਲਖਵੀਰ ਸਿੰਘ ਸਰਾਣਾ , ਜਗਤਾਰ ਸਿੰਘ ਗੁਣੀਆਂ ਮਾਜਰਾ, ਸੁਖਵਿੰਦਰ ਸਿੰਘ ਬਰਾਸ, ਰਵਨੀਤ ਸਿੰਘ, ਰਵਿੰਦਰ ਸਿੰਘ, ਬਲਜਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਪੁਲਵਿੰਦਰ ਸਿੰਘ ਨਬੀਪੁਰ, ਬਰਿੰਦਰ ਸਿੰਘ ਬੱਬਲ ਭਮਾਰਸੀ, ਸੁਖਦੀਪ ਸਿੰਘ ਬਹਿਲੋਲਪੁਰ, ਜਗਦੀਪ ਸਿੰਘ ਚੱਠਾ, ਸੁਖਵਿੰਦਰ ਸਿੰਘ, ਬਲਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਹਰਚੰਦ ਸਿੰਘ, ਤਜਿੰਦਰ ਸਿੰਘ ਕੋਹਲੀ, ਹਰਪ੍ਰੀਤ ਸਿੰਘ, ਰਜਿੰਦਰ ਕੁਮਾਰ, ਜਰਨੈਲ ਸਿੰਘ ਖਾਲਸਾ, ਮਨਜੀਤ ਸਿੰਘ ਮਾਨ ਮੀਤ ਪ੍ਰਧਾਨ, ਬੀਬੀ ਹਰਭਜਨ ਕੌਰ ਸੀਨੀਅਰ ਆਗੂ, ਤਰੁਣ ਦੇਵੀ, ਸੁਰਦੀਪ ਸਿੰਘ, ਤਜਿੰਦਰ ਸਿੰਘ ਸੌਂਢਾ, ਹਰਜਿੰਦਰ ਸਿੰਘ ਮੱਠੀ, ਧਰਮਿੰਦਰ ਸਿੰਘ ਮੂਲੇਪੁਰ,ਨਾਜਰ ਸਿੰਘ ਬਲ੍ਹਾੜੀ, ਇੰਦਰਜੀਤ ਸਿੰਘ ਖੇੜਾ, ਪਲਵਿੰਦਰ ਸਿੰਘ, ਪੰਕਜ ਸ਼ਰਮਾ, ਕੁਲਬੀਰ ਸਿੰਘ ਸੋਨੀ, ਹਰਚੰਦ ਸਿੰਘ, ਦਮਨ ਜੋਤ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ ਘੋਲਾ, ਜਸਵੰਤ ਸਿੰਘ, ਰਾਮ ਸਿੰਘ, ਸੱਤਪਾਲ ਸਿੰਘ, ਹਰਪ੍ਰੀਤ ਸਿੰਘ ਰਿਚੀ ਝਿੰਜਰਾਂ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਾਸਟਰ ਸਤਵੰਤ ਸਿੰਘ, ਹਰਵਿੰਦਰ ਸਿੰਘ, ਜਗਦੇਵ ਸਿੰਘ, ਨਾਜਰ ਸਿੰਘ, ਹਰਿੰਦਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ, ਨਵਜੋਤ ਸਿੰਘ ਨੰਬਰਦਾਰ, ਜਸਵੰਤ ਸਿੰਘ, ਰਣਧੀਰ ਸਿੰਘ, ਸੱਜਣ ਸਿੰਘ, ਹਰਜਿੰਦਰ ਸਿੰਘ, ਸਾਹਿਬ ਸਿੰਘ, ਦਵਿੰਦਰ ਸਿੰਘ ਬੱਬੀ, ਭਾਗਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੇਵੀ ਜਾਗੋ ਚਰਨਾਥਲ, ਹਰਵਿੰਦਰ ਸਿੰਘ ਸੋਢਾ, ਗਿਆਨੀ ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਤੇ ਆਗੂ ਹਾਜਰ |
ਹਰ ਰੋਜ਼ ਹੋਣਗੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ-ਰਾਜੂ ਖੰਨਾ
ਐਸ.ਡੀ.ਐਮ. ਦਫ਼ਤਰ ਅਮਲੋਹ ਅੱਗੇ ਧਰਨਾ
ਅਮਲੋਹ, 30 ਅਪ੍ਰੈਲ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਪਹਿਰਾ ਦਿੰਦੇ ਹੋਏ ਹਲਕਾ ਅਮਲੋਹ ਦੇ ਸਮੁੱਚੇ ਵਰਕਰਾਂ ਤੇ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਐਸ.ਡੀ.ਐਮ. ਦਫ਼ਤਰ ਅਮਲੋਹ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ | ਰਾਜੂ ਖੰਨਾ ਨੇ ਦੱਸਿਆ ਕਿ ਇਹ ਧਰਨਾ ਪੰਜਾਬ ਅੰਦਰ ਲੱਗ ਰਹੇ ਲੰਮੇ ਲੰਮੇ ਬਿਜਲੀ ਕੱਟਾਂ ਨੂੰ ਲੈ ਕੇ ਲਗਾਇਆ ਗਿਆ ਹੈ | ਇਸ ਧਰਨੇ ਵਿਚ ਜਿੱਥੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ, ਉੱਥੇ 'ਆਪ' ਸਰਕਾਰ ਦੀ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਪਿੱਟ ਸਿਆਪਾ ਵੀ ਕੀਤਾ ਗਿਆ | ਇਸ ਇਕੱਠ ਨੂੰ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਇੰਡਸਟਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਭੂਸ਼ਨ ਟੋਨੀ, ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਜਨ ਸਿੰਘ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਸੀਨੀਅਰ ਆਗੂ ਕੈਪਟਨ ਜਸਵੰਤ ਸਿੰਘ ਬਾਜਵਾ, ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਬਲਜਿੰਦਰ ਸਿੰਘ ਸੇਖੋਂ ਨੇ ਜਿੱਥੇ ਸੰਬੋਧਨ ਕੀਤਾ | ਉੱਥੇ ਵੱਖ-ਵੱਖ ਬੁਲਾਰਿਆਂ ਵਲੋਂ 'ਆਪ' ਸਰਕਾਰ ਨੂੰ ਜਲਦ ਚੱਲਦਾ ਕਰਨ ਲਈ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਅਪੀਲ ਵੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਭਗਵੰਤ ਮਾਨ ਸਰਕਾਰ ਵਲੋਂ ਬਿਜਲੀ ਕੱਟ ਬੰਦ ਕਰਕੇ ਸਪਲਾਈ ਵਿਚ ਸੁਧਾਰ ਨਾ ਕੀਤਾ ਤਾਂ ਉਹ ਹਲਕੇ ਦੇ ਕਿਸਾਨਾਂ, ਉਦਯੋਗਪਤੀਆਂ, ਵਪਾਰੀਆਂ, ਮਜ਼ਦੂਰਾਂ, ਵਿਦਿਆਰਥੀਆਂ ਤੇ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਹਰ ਰੋਜ਼ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖ਼ਿਲਾਫ਼ ਧਰਨੇ ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ | ਇਸ ਧਰਨੇ ਵਿਚ ਸੀਨੀਅਰ ਆਗੂ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਸ਼ਰਧਾ ਸਿੰਘ ਛੰਨਾ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਹਰਿੰਦਰ ਸਿੰਘ ਦੀਵਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਨਾਜ਼ਰ ਸਿੰਘ ਮੰਡੀ, ਸੋਮਨਾਥ ਅਜਨਾਲੀ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਡਾ. ਜਸਵੰਤ ਸਿੰਘ ਅਲਾਦਾਦਪੁਰ, ਯੂਥ ਆਗੂ ਕਮਲਜੀਤ ਸਿੰਘ ਗਿੱਲ, ਸੀਨੀਅਰ ਆਗੂ ਸੰਤੋਖ ਸਿੰਘ ਖਨਿਆਣ, ਜਥੇਦਾਰ ਹਰਿੰਦਰ ਸਿੰਘ ਦੀਵਾ, ਨੰਬਰਦਾਰ ਪਰਮਿੰਦਰ ਸਿੰਘ ਨੀਟਾ ਸੰਧੂ, ਐਡਵੋਕੇਟ ਸਤਨਾਮ ਸਿੰਘ ਭਗੜਾਣਾ, ਰੇਸ਼ਮ ਸਿੰਘ ਵਿਰਕ, ਦਿਲਮਨਪ੍ਰੀਤ ਸਿੰਘ ਰੁੜਕੀ, ਭਿੰਦਰ ਸਿੰਘ ਮੰਡੀ, ਸੁਖਵਿੰਦਰ ਸਿੰਘ ਕਾਲਾ ਅਰੋੜਾ, ਕੁਲਵਿੰਦਰ ਸਿੰਘ ਕਾਲਾ ਲਾਡਪੁਰ, ਸੁਖਵਿੰਦਰ ਸਿੰਘ ਸੁੱਖੂ ਸਲਾਣਾ, ਕਰਮਜੀਤ ਸਿੰਘ ਮਹਿਮੂਦਪੁਰ, ਯਾਦਵਿੰਦਰ ਸਿੰਘ ਸਲਾਣਾ, ਗੁਰਬਖ਼ਸ਼ ਸਿੰਘ ਬੈਣਾ, ਪਾਲ ਸਿੰਘ ਖੁੰਮਣਾ, ਕੇਸਰ ਸਿੰਘ ਸਲਾਣਾ, ਸ਼ੇਰ ਸਿੰਘ ਮਹਿਮੂਦਪੁਰ, ਜਮਲਾ ਚਹਿਲਾਂ, ਗੁਰਮੀਤ ਸਿੰਘ ਰਾਮਗੜ੍ਹ, ਸੁਰਜੀਤ ਸਿੰਘ ਬਰੌਗਾ, ਅਮਨ ਸਿੰਘ ਭੱਦਲਥੂਹਾ, ਅਮਰੀਕ ਸਿੰਘ ਮੇਜੀ, ਨਾਜ਼ਰ ਸਿੰਘ ਕਲਾਲਮਾਜਰਾ, ਮੁਹੰਮਦ ਸਦੀਕ, ਅਜੀਤ ਸਿੰਘ ਡਡਹੇੜੀ, ਬੀਬੀ ਰਾਜਵਿੰਦਰ ਕੌਰ ਭਗਵਾਨਪੁਰਾ, ਜਥੇਦਾਰ ਹਰਮੀਤ ਸਿੰਘ ਖਾਲਸਾ, ਰਾਜੇਸ਼ ਕੁਮਾਰ ਸ਼ਾਹੀ, ਗੁਰਮੀਤ ਸਿੰਘ ਭੱਟੋ, ਅਮਰਜੀਤ ਸਿੰਘ ਲਾਡਪੁਰ, ਪਿ੍ੰਸ ਭੱਦਲਥੂਹਾ, ਜੌਨੀ ਭੱਦਲਥੂਹਾ, ਬੇਅੰਤ ਸਿੰਘ ਲਾਡਪੁਰ, ਸਵਰਨ ਸਿੰਘ ਬੱਡਗੁੱਜਰਾ, ਬਹਾਦਰ ਸਿੰਘ, ਗੁਰਪ੍ਰੀਤ ਸਿੰਘ ਕੌਲਗੜ੍ਹ, ਜਤਿੰਦਰਬੀਰ ਸਿੰਘ ਬੈਣਾ, ਚਰਨਜੀਤ ਸਿੰਘ ਮਰਾਰੜੂ, ਅਮੋਲਕ ਸਿੰਘ ਵਿਰਕ, ਹਰਸ਼ਦੀਪ ਸਿੰਘ ਕੁੰਜਾਰੀ, ਕੁਲਵਿੰਦਰ ਸਿੰਘ ਰੈਹਿਲ, ਹਰਮਨਬੀਰ ਸਿੰਘ ਹੈਬਤਪੁਰ, ਨਿਰਮਲ ਗਿਰ, ਸਹਿਜ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਭੱਦਲਥੂਹਾ, ਹਰਪਾਲ ਸਿੰਘ ਸਲਾਣਾ, ਗੁਰਪ੍ਰੀਤ ਸਿੰਘ ਨਰਾਇਣਗੜ੍ਹ, ਬਲਕਾਰ ਸਿੰਘ ਭੱਦਲਥੂਹਾ, ਅਰਮਾਨ ਖਾਨ, ਗੁਰਜੀਤ ਸਿੰਘ ਮੰਗਾ, ਗੁਰਚਰਨ ਸਿੰਘ ਫ਼ਤਹਿਗੜ੍ਹ ਨਿਊਆਂ, ਦਰਸ਼ਨ ਸਿੰਘ, ਕਰਨੈਲ ਸਿੰਘ, ਸੰਦੀਪ ਸਿੰਘ ਸਿਰਾਜਮਾਜਰਾ, ਅਮਰਿੰਦਰ ਸਿੰਘ, ਭਗਵਾਨ ਹੈਪੀ ਟਿੱਬੀ, ਬਿੱਟੂ ਕਪੂਰਗੜ੍ਹ, ਗੁਰਸੇਵਕ ਸਿੰਘ ਕੁੱਕੀ, ਕਰਨੈਲ ਸਿੰਘ ਤੂਰਾਂ, ਜਸਵਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਬੱਡਗੁੱਜਰਾ, ਬਚਿੱਤਰ ਸਿੰਘ ਰੁੜਕੀ, ਲਵਦੀਪ ਸਿੰਘ ਬੁੱਗਾ, ਕਰਮ ਸਿੰਘ ਘੁਟੀਂਡ, ਜਸਪਾਲ ਸਿੰਘ ਢਿੱਲੋਂ, ਸੁਖਬੀਰ ਸਿੰਘ ਡਡਹੇੜੀ, ਸਤਨਾਮ ਸਿੰਘ ਡਡਹੇੜੀ, ਗੁਰਵਿੰਦਰ ਸਿੰਘ ਸਲਾਣਾ, ਦਵਿੰਦਰ ਸਿੰਘ ਫ਼ਤਹਿਗੜ੍ਹ ਨਿਊਆਂ, ਗੁਰਕੀਰਤ ਸਿੰਘ ਪਨਾਗ, ਨਿਸ਼ਾਨ ਸਿੰਘ ਗੁਰਧਨਪੁਰ, ਡਾ. ਮਨਜੀਤ ਸਿੰਘ ਲੁਹਾਰਮਾਜਰਾ, ਗੁਰਦੀਪ ਸਿੰਘ ਬੱਬੀ, ਮੋਹਣ ਸਿੰਘ ਧਰਮਗੜ੍ਹ, ਡਾ. ਰੁਘਬੀਰ ਸਿੰਘ ਕੁੰਭੜਾ, ਜੰਗਵੀਰ ਸਿੰਘ, ਗਿਆਨ ਸਿੰਘ, ਸੱਜਣ ਸਿੰਘ, ਜਸਪਾਲ ਸਿੰਘ ਕੁੰਭ, ਚੋਬਰ ਸਿੰਘ ਕੁੰਭ, ਓਮਕਾਰ ਸਿੰਘ, ਸੇਵਾ ਸਿੰਘ ਤੂਰਾਂ, ਮੁਕੰਦ ਸਿੰਘ ਫੈਜੁੱਲਾਪੁਰ, ਲਖਵੀਰ ਸਿੰਘ, ਭਗਵਾਨ ਸਿੰਘ ਗੱਗੀ, ਗਿਆਨ ਸਿੰਘ ਬੈਣਾ, ਹਰਚੰਦ ਸਿੰਘ ਕਪੂਰਗੜ੍ਹ, ਦਸਵਿੰਦਰ ਸਿੰਘ ਰੋਡਾ, ਲਖਵੀਰ ਸਿੰਘ ਜੱਲੋਵਾਲ, ਬਲਵੀਰ ਸਿੰਘ ਸਾਬਕਾ ਸਰਪੰਚ, ਵਰਿੰਦਰ ਸਿੰਘ ਟਿੰਕੂ, ਸੋਨੀ ਜਲਾਲਪੁਰ, ਡਾ. ਬਲਵੀਰ ਸਿੰਘ ਡਡਹੇੜੀ ਅਤੇ ਬਲਵੀਰ ਸਿੰਘ ਜੱਲੋਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਤੇ ਆਗੂ ਮੌਜੂਦ ਸਨ |
ਗੁਰੂ ਦੀ ਅਗਵਾਈ ਵਿਚ ਬਸੀ ਪਠਾਣਾਂ 'ਚ ਧਰਨਾ
ਬਸੀ ਪਠਾਣਾਂ, (ਪੱਤਰ ਪ੍ਰੇਰਕ)- ਸ਼੍ਰੋਮਣੀ ਅਕਾਲੀ ਦਲ ਹਲਕਾ ਬਸੀ ਪਠਾਣਾਂ ਵਲੋਂ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਲੰਮੇ ਲੰਮੇ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਬਿਜਲੀ ਗਿ੍ਡ ਬਸੀ ਪਠਾਣਾਂ ਦੇ ਬਾਹਰ ਵਿਸ਼ਾਲ ਰੋਸ਼ ਧਰਨਾ ਲਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਅਕਾਲੀ ਆਗੂਆਂ ਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਸ. ਗੁਰੂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਧਰਨਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤੇ ਕੁੰਭਕਰਨੀ ਨੀਂਦ ਸੁੱਤੀ 'ਆਪ' ਨੂੰ ਜਗਾਉਣ ਲਈ ਲਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਹਿਰੂਮ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਨੇ ਸੂਬੇ ਨੂੰ ਬਿਜਲੀ ਸਰਪਲੱਸ ਕੀਤਾ ਸੀ, ਪਰ ਮੌਜੂਦਾ ਸਰਕਾਰ ਲੋਕਾਂ ਨੂੰ ਬਿਜਲੀ ਦੇਣ ਵਿਚ ਨਾਕਾਮ ਰਹੀ ਹੈ | ਧਰਨੇ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਜਥੇਦਾਰ ਪਰਦੀਪ ਸਿੰਘ ਕਲੌੜ ਵਲੋਂ ਬਾਖ਼ੂਬੀ ਨਿਭਾਈ ਗਈ | ਧਰਨੇ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਜਥੇਦਾਰ ਅਮਨਪਾਲ ਸਿੰਘ ਨਾਨਹੇੜੀ, ਯੂਥ ਹਲਕਾ ਪ੍ਰਧਾਨ ਬਲਜਿੰਦਰ ਸਿੰਘ ਭੁੱਚੀ ਸਾਬਕਾ ਸਰਪੰਚ, ਯੁਗਵਿੰਦਰ ਸਿੰਘ ਧਾਲੀਵਾਲ, ਸਤਨਾਮ ਸਿੰਘ ਕਾਲੇ ਮਾਜਰਾ, ਮਲਕੀਤ ਸਿੰਘ ਮਠਾੜੂ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਡਾ. ਜਗਦੀਪ ਸਿੰਘ ਰਾਣਾ, ਬਲਵੀਰ ਸਿੰਘ ਮੈੜਾਂ ਸਾਬਕਾ ਸਰਪੰਚ, ਮਨਦੀਪ ਸਿੰਘ ਕਿੱਕੀ, ਪਰਵਿੰਦਰ ਸਿੰਘ ਸੋਮਲ, ਦਵਿੰਦਰ ਸਿੰਘ ਮਾਜਰੀ, ਸਵਰਨ ਸਿੰਘ ਮੁਸਤਫਾਵਾਦ, ਕੁਲਵਿੰਦਰ ਸਿੰਘ, ਬਿਲਾਸਪੁਰ, ਬਹਾਦਰ ਸਿੰਘ ਦੇਦੜਾਂ, ਪਰਵਿੰਦਰ ਸਿੰਘ ਚੁੰਨੀ, ਜਸਮੇਲ ਸਿੰਘ, ਤਰਸੇਮ ਸਿੰਘ, ਪਰਮਜੀਤ ਸਿੰਘ ਨੰਬਰਦਾਰ, ਜਸਵੀਰ ਸਿੰਘ ਵਾਲੀਆ, ਮਾਸਟਰ ਅਜੀਤ ਸਿੰਘ, ਹਰਚੰਦ ਸਿੰਘ ਮੀਰਪੁਰ, ਕਿਰਨਦੀਪ ਸਿੰਘ ਚੁੰਨੀ, ਸੁਖਬੀਰ ਕੌਰ ਸੁਹਾਵੀ, ਸਰਬਜੀਤ ਸਿੰਘ ਲਾਡੀ, ਨਰਿੰਦਰ ਸਿੰਘ ਚੀਮਾ, ਨੰਬਰਦਾਰ ਜਸਵਿੰਦਰ ਸਿੰਘ ਮਹਿਦੂਦਾਂ, ਗਿਆਨ ਸਿੰਘ, ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਅਮਰਜੀਤ ਸਿੰਘ, ਜਸਪਿੰਦਰ ਸਿੰਘ ਨੌਗਾਵਾਂ, ਬਲਦੇਵ ਸਿੰਘ ਪਮੌਰ, ਗੁਰਚਰਨ ਸਿੰਘ, ਮਹਿੰਦਰ ਸਿੰਘ, ਦਿਨੇਸ਼ ਬਿੱਲਾ, ਨਰਿੰਦਰ ਸਿੰਘ, ਕਾਲਾ ਪਹਿਲਵਾਨ ਸੰਘੋਲ, ਤਰਲੋਚਨ ਸਿੰਘ, ਗੁਰਦੇਵ ਸਿੰਘ ਖਮਾਣੋਂ, ਅਵਤਾਰ ਸਿੰਘ ਭਾਂਬਰੀ, ਜਸਪਾਲ ਸਿੰਘ, ਗੁਰਮੁਖ ਸਿੰਘ, ਬਲਵੰਤ ਸਿੰਘ ਅਤੇ ਗੁਰਜੀਤ ਸਿੰਘ ਨਾਲ ਵੱਡੀ ਗਿਣਤੀ ਵਿਚ ਹੋਰ ਵਰਕਰ ਤੇ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਵਲੋਂ ਸਰਪੰਚ ਹਰਭਜਨ ਸਿੰਘ ਸਨਮਾਨਿਤ ਅਗਲੀ ਖ਼ਬਰ ਬੁੱਗਾ ਕਲਾਂ ਖ਼ਰੀਦ ਕੇਂਦਰ 'ਚ ਦੁਕਾਨਾਂ ਦੀ ਉਸਾਰੀ ਨੂੰ ਲੈ ਕੇ ਦੋ ਧਿਰਾਂ 'ਚ ਵੱਡਾ ਤਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।