15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਵਿਧਾਇਕ ਰਾਜਾ ਗਿੱਲ ਵਲੋਂ ਸਰਪੰਚ ਹਰਭਜਨ ਸਿੰਘ ਸਨਮਾਨਿਤ

ਅਜੀਤ ਡੈਸਕ 01-05-2026
ਗੜ੍ਹਦੀਵਾਲਾ, 30 ਅਪ੍ਰੈਲ (ਚੱਗਰ)-ਬਲਾਕ ਭੂੰਗਾ ਦੇ ਪਿੰਡ ਰਾਜਪੁਰ ਕੰਢੀ ਨਜ਼ਦੀਕ ਗੜ੍ਹਦੀਵਾਲਾ ਵਿਖੇ ਸਰਪੰਚੀ ਦੀ ਹੋਈ ਜ਼ਿਮਨੀ ਚੋਣ ਵਿਚ ਆਪਣੇ ਵਿਰੋਧੀ ਬਲਵੀਰ ਸਿੰਘ ਨੂੰ 87 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਇਹ ਚੋਣ ਜਿੱਤੇ ਹਰਭਜਨ ਸਿੰਘ ਪੁੱਤਰ ਰੇਸ਼ਮ ਸਿੰਘ ਨੂੰ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕਰਦਿਆਂ ਕਿਹਾ ਕਿ ਹਰਭਜਨ ਸਿੰਘ ਦੀ ਇਸ ਜਿੱਤ ਨੇ ਇਹ ਸਾਬਿਤ ਕਰ ਦਿੱਤਾ ਕਿ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਵਿਚ ਪੂਰਨ ਵਿਸ਼ਵਾਸ ਰੱਖਦੇ ਹਨ | ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਪਿੰਡ ਵਿਚਲੇ ਅਧੂਰੇ ਪਏ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਪੂਰੇ ਕੀਤੇ ਜਾਣਗੇ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਰਪੰਚੀ ਦੀਆਂ ਹੋਈਆਂ ਚੋਣਾਂ ਵਿਚ ਇਸ ਪਿੰਡ ਤੋਂ ਰੂਪ ਲਾਲ ਬਤੌਰ ਸਰਪੰਚ ਚੁਣੇ ਗਏ ਸਨ ਪਰ ਉਨ੍ਹਾਂ ਵੱਲੋਂ ਅਸਤੀਫ਼ਾ ਦੇ ਦਿੱਤੇ ਜਾਣ ਨਾਲ ਇਹ ਸੀਟ ਖਾਲੀ ਸੀ | 26 ਅਪ੍ਰੈਲ ਨੂੰ ਭਾਰੀ ਸੁਰੱਖਿਆ ਅਧੀਨ ਇੱਥੇ ਸਰਪੰਚੀ ਦੀ ਚੋਣ ਲਈ ਵੋਟਾਂ ਪਈਆਂ ਸਨ |ਚੋਣ ਜਿੱਤਣ ਨੂੰ ਉਪਰੰਤ ਹਰਭਜਨ ਸਿੰਘ ਨੇ ਕਿਹਾ ਕਿ ਪਿੰਡ ਦੇ ਲੋਕਾਂ ਵਲੋਂ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਸ ਨੂੰ ਉਹ ਪੂਰੀ ਦਿ੍ੜਤਾ ਨਾਲ ਨਿਭਾਉਂਦਿਆਂ ਪਿੰਡ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ | ਇਸ ਮੌਕੇ ਜੈਬਾ ਬਾਹਟੀਵਾਲ, ਅੰਕੁਸ਼ ਮਸਤੀਵਾਲ, ਮੋਨੂੰ ਰਾਜਪੁਰ, ਦਿਸ਼ਾਤ ਬਹਿਲ ਗੜ੍ਹਦੀਵਾਲਾ, ਸ਼ੈਂਕੀ ਕਲਿਆਣ ਗੜ੍ਹਦੀਵਾਲਾ, ਵਿਵੇਕ ਗੁਪਤਾ, ਸੋਨਿਕਾ ਮੰਡਲ, ਕੈਪ. ਤਰਸੇਮ, ਨਰਿੰਦਰ ਸ਼ੇਖ਼ਾਂ ਸਮੇਤ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਐਡਵੋਕੇਟ ਹਰਪ੍ਰੀਤ ਸਿੰਘ ਮੁਲਤਾਨੀ ਬਾਰ ਕੌਂਸਲ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਮੈਂਬਰ ਚੁਣੇ ਅਗਲੀ ਖ਼ਬਰ ਅਕਾਲੀ ਦਲ ਵਲੋਂ ਬਿਜਲੀ ਕੱਟਾਂ ਖ਼ਿਲਾਫ਼ ਵੱਖੋ ਵੱਖ ਥਾਈਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।