ਦਲਿਤ ਜਥੇਬੰਦੀਆਂ ਨੇ ਚੱਬੇਵਾਲ ਫੇਰੀ ਦੌਰਾਨ ਰੋਸ ਵਜੋਂ ਮੁੱਖ ਮੰਤਰੀ ਦਾ ਪੁਤਲਾ ਸਾੜਿਆ
ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)-ਦਲਿਤ ਸਮਾਜ ਦੀ ਅਣਦੇਖੀ ਅਤੇ ਧੱਕੇਸ਼ਾਹੀ ਦੇ ਵਿਰੋਧ ’ਚ ਅੰਬੇਡਕਰ ਫੋਰਸ ਪੰਜਾਬ , ਸ੍ਰੀ ਗੁਰੂ ਰਵਿਦਾਸ ਫੋਰਸ ਪੰਜਾਬ ਵੱਲੋਂ ਸਮੂਹ ਦਲਿਤ ਸਮਾਜ ਦੀ ਅਗਵਾਈ ’ਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਚੱਬੇਵਾਲ ਦੇ ਪਿੰਡ ਹਰਖੋਵਾਲ ਆਉਣ ਮੌਕੇ ਕਾਲੀਆਂ ਝੰਡੀਆਂ ਦਿਖਾ ਕੇ ਭਗਵੰਤ ਮਾਨ, ਸਾਂਸਦ ਡਾ. ਰਾਜ ਕੁਮਾਰ, ਵਿਧਾਇਕ ਡਾ.
ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)-ਦਲਿਤ ਸਮਾਜ ਦੀ ਅਣਦੇਖੀ ਅਤੇ ਧੱਕੇਸ਼ਾਹੀ ਦੇ ਵਿਰੋਧ ’ਚ ਅੰਬੇਡਕਰ ਫੋਰਸ ਪੰਜਾਬ , ਸ੍ਰੀ ਗੁਰੂ ਰਵਿਦਾਸ ਫੋਰਸ ਪੰਜਾਬ ਵੱਲੋਂ ਸਮੂਹ ਦਲਿਤ ਸਮਾਜ ਦੀ ਅਗਵਾਈ ’ਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਚੱਬੇਵਾਲ ਦੇ ਪਿੰਡ ਹਰਖੋਵਾਲ ਆਉਣ ਮੌਕੇ ਕਾਲੀਆਂ ਝੰਡੀਆਂ ਦਿਖਾ ਕੇ ਭਗਵੰਤ ਮਾਨ, ਸਾਂਸਦ ਡਾ. ਰਾਜ ਕੁਮਾਰ, ਵਿਧਾਇਕ ਡਾ. ਇਸ਼ਾਕ ਕੁਮਾਰ ਅਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਅਨਿਲ ਬਾਘਾ, ਬਿੰਦਰ ਸਰੋਆ, ਆਕਾਸ਼ ਅਹੀਰ ਨੇ ਕਿਹਾ ਕਿ ਹੁਸ਼ਿਆਰਪੁਰ ਦੀਆਂ ਸਾਰੀਆਂ ਚੇਅਰਮੈਨੀਆਂ ਤੋਂ ਐੱਸ.ਸੀ ਸਮਾਜ ਨੂੰ ਵਾਂਝੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿਚ ਕਾਨੂੰਨ ਵਿਵਸਥਾ ਲਾਗੂ ਕਰਨ ਵਿਚ ਫ਼ੇਲ੍ਹ ਹੋ ਚੁੱਕੀ ਹੈ ਕਿਉਂਕਿ ਥਾਣਿਆਂ ਉੱਤੇ ਆਮ ਆਦਮੀ ਪਾਰਟੀ ਦੇ ਇੰਚਾਰਜਾਂ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਜੇਕਰ ਪਰਮਿੰਦਰ ਝੋਟੇ ਨੇ ਮੈਡੀਕਲ ਸਟੋਰਾਂ ਵਿਚ ਨਸ਼ਾ ਵਿਕਣਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਅਤੇ ਉੱਚ ਅਧਿਕਾਰੀਆਂ ਵੱਲੋਂ ਉਸ ਨੂੰ ਵੀ ਮਰਵਾ ਦਿੱਤਾ ਗਿਆ ਜਿਸ ਦਾ ਪੂਰੇ ਪੰਜਾਬ ਦੇ ਨੌਜਵਾਨਾਂ ਵਿਚ ਰੋਸ ਦੀ ਲਹਿਰ ਹੈ। ਇਸ ਮੌਕੇ ਮਨੀਸ਼ ਕੌਲ, ਸਾਹਿਲ ਹੰਸ, ਸ਼ੰਮੀ ਸਰੋਆ, ਅਮਰਜੀਤ ਬਾਵਾ, ਰਣਜੀਤ ਲੱਕੀ, ਪੰਮਾ ਬਜਵਾੜਾ, ਹੈਰੀ ਇਸਲਾਮਾਬਾਦ, ਆਦਿ ਸ਼ਾਮਿਲ ਸਨ।