15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਇਕੋਤਰੀ ਸਮਾਗਮ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਦਾ ਕੇਂਦਰ - ਸੰਤ ਬਾਬਾ ਗੁਰਦਿਆਲ ਸਿੰਘ

ਟਾਂਡਾ ਉੜਮੁੜ, 14 ਅਕਤੂਬਰ (ਦੀਪਕ ਬਹਿਲ)- ਗੁਰਬਾਣੀ ਸ਼ਬਦ ਵਿਚਾਰ ਦੇ ਪ੍ਰਵਾਹ ਨਾਲ ਚੱਲ ਰਹੇ ਵਿਸ਼ਵ ਪ੍ਰਸਿੱਧ ਮਹਾਨ ਸਲਾਨਾ ਇਕੋਤਰੀ ਸਮਾਗਮ ਦੌਰਾਨ ਜਿੱਥੇ ਸੰਤਾਂ ਮਹਾਂਪੁਰਸ਼ਾਂ ਵਲੋਂ ਕੀਤੀ ਜਾ ਰਹੀ ਅੰਮ੍ਰਿਤਮਈ ਵਰਖਾ ਦਾ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਲਾਹਾ ਖੱਟ ਰਹੀਆਂ ਹਨ। ਉੱਥੇ ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਵਲੋਂ ਟਾਂਡਾ ਵਿਖੇ ਚਲਾਈ ਗਈ 101 ਸ੍ਰੀ ਅਖੰਡ ਪਾਠ ਸਾਹਿਬ ਦੀ ਇਕੋਤਰੀ ਲੜੀ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਸੰਤ ਬਾਬਾ ਗੁਰਦਿਆਲ ਸਿੰਘ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਚੱਲ ਰਹੇ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਜਿੱਥੇ ਚੌਥੀ ਲੜੀ ਦੇ ਭੋਗ ਪਾਏ ਗਏ।

ਸੰਤ ਬਾਬਾ ਗੁਰਦਿਆਲ ਸਿੰਘ ਜੀ ਪੁੱਜੇ ਸੰਤ ਜੋਗਾ ਸਿੰਘ ਤੇ ਹੋਰਾਂ ਦਾ ਸਨਮਾਨ ਕਰਦੇ ਕਰਦੇ ਹੋਏ। ਤਸਵੀਰ : ਦੀਪਕ ਬਹਿਲ 15-10-2026
ਟਾਂਡਾ ਉੜਮੁੜ, 14 ਅਕਤੂਬਰ (ਦੀਪਕ ਬਹਿਲ)- ਗੁਰਬਾਣੀ ਸ਼ਬਦ ਵਿਚਾਰ ਦੇ ਪ੍ਰਵਾਹ ਨਾਲ ਚੱਲ ਰਹੇ ਵਿਸ਼ਵ ਪ੍ਰਸਿੱਧ ਮਹਾਨ ਸਲਾਨਾ ਇਕੋਤਰੀ ਸਮਾਗਮ ਦੌਰਾਨ ਜਿੱਥੇ ਸੰਤਾਂ ਮਹਾਂਪੁਰਸ਼ਾਂ ਵਲੋਂ ਕੀਤੀ ਜਾ ਰਹੀ ਅੰਮ੍ਰਿਤਮਈ ਵਰਖਾ ਦਾ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਲਾਹਾ ਖੱਟ ਰਹੀਆਂ ਹਨ। ਉੱਥੇ ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਵਲੋਂ ਟਾਂਡਾ ਵਿਖੇ ਚਲਾਈ ਗਈ 101 ਸ੍ਰੀ ਅਖੰਡ ਪਾਠ ਸਾਹਿਬ ਦੀ ਇਕੋਤਰੀ ਲੜੀ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਸੰਤ ਬਾਬਾ ਗੁਰਦਿਆਲ ਸਿੰਘ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਚੱਲ ਰਹੇ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਜਿੱਥੇ ਚੌਥੀ ਲੜੀ ਦੇ ਭੋਗ ਪਾਏ ਗਏ। ਉੱਥੇ ਇਸ ਮੌਕੇ ਸਜਾਏ ਗਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਸੰਤ ਬਾਬਾ ਹਰਵਿੰਦਰ ਸਿੰਘ ਰੌਲੀ ਵਾਲਿਆਂ ਨੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਜਿੱਥੇ ਗੁਰਸ਼ਬਦ ਵਿਚਾਰ ਨਾਲ ਸਾਂਝ ਪਾਈ। ਉਨ੍ਹਾਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਤ ਬਾਬਾ ਗੁਰਦਿਆਲ ਸਿੰਘ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਇਨ੍ਹਾਂ ਸਮਾਗਮਾਂ ਨੂੰ ਗੁਰਮਤਿ ਦੇ ਪ੍ਰਸਾਰ ਦਾ ਕੇਂਦਰ ਦੱਸਿਆ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ ਤੇ ਸੰਤ ਬਾਬਾ ਜੋਗਾ ਸਿੰਘ ਰਾਮੂਥਿਆੜੇ ਵਾਲੇ ਨੇ ਇਸ ਸਮਾਗਮ ਮੌਕੇ ਸੰਗਤਾਂ ਨੂੰ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਗਏ ਉਪਦੇਸ਼ਾਂ ਨਾਲ ਜੋੜਿਆ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਇਕੋਤਰੀ ਗੁਰਮਤਿ ਦੀਵਾਨ ਦੌਰਾਨ ਪੁੱਜੇ ਉਪਰੋਕਤ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਬਾਬਾ ਜਗਦੀਸ਼ ਸਿੰਘ, ਸੰਤ ਬਾਬਾ ਸੁਖਰਾਜ ਸਿੰਘ, ਸੰਤ ਭਰਪੂਰ ਸਿੰਘ, ਭਾਈ ਚਰਨਪ੍ਰੀਤ ਸਿੰਘ, ਭਾਈ ਹਰਮੇਲ ਪ੍ਰਕਾਸ਼ ਸਿੰਘ, ਭਾਈ ਹੀਰਾ ਸਿੰਘ ਤੋਂ ਇਲਾਵਾ ਹੋਰ ਕਈ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਸਿਰੋਪਾਉ ਭੇਟ ਕਰ ਸਨਮਾਨਿਤ ਵੀ ਕੀਤਾ।
ਪਿਛਲੀ ਖ਼ਬਰ ਬੂਥ ਮਜ਼ਬੂਤ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਅਰੋੜਾ ਵਲੋਂ ਪਿੱਪਲਾਂਵਾਲਾ ’ਚ ਮੀਟਿੰਗ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੀ ਮੌਤ ਨੇ ‘ਆਪ’ ਸਰਕਾਰ ਦੀ ਖੋਲ੍ਹੀ ਪੋਲ - ਅਰੁਣੇਸ਼ ਸ਼ਾਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।