12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਇੰਟਰ ਹਾਊਸ ਕ੍ਰਾਸ ਕੰਟਰੀ ਦੌੜ ਮੁਕਾਬਲੇ ਕਰਵਾਏ

ਅਜੀਤ ਡੈਸਕ 01-05-2026
ਮੰਡੀ ਗੋਬਿੰਦਗੜ੍ਹ, 30 ਅਪ੍ਰੈਲ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਦੀ ਸਰੀਰਕ ਤੰਦਰੁਸਤੀ ਅਤੇ ਖੇਡਾਂ ਪ੍ਰਤੀ ਰੁਝਾਨ ਨੂੰ ਉਤਸ਼ਾਹਿਤ ਕਰਨ ਲਈ ਇੰਟਰ ਹਾਊਸ ਕਰਾਸ ਕੰਟਰੀ ਦੌੜ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿਚ ਸਕੂਲ ਦੇ ਚਾਰ ਹਾਊਸ ਗਾਂਧੀ, ਨਹਿਰੂ, ਪਟੇਲ ਅਤੇ ਟੈਗੋਰ ਦੇ ਵਿਦਿਆਰਥੀਆ ਨੇ ਭਾਗ ਲਿਆ | ਇਹ ਮੁਕਾਬਲੇ ਚਾਰ ਵਰਗਾਂ ਵਿਚ ਕਰਵਾਏ ਗਏ, ਸੀਨੀਅਰ ਲੜਕੇ, ਮਿਡਲ ਲੜਕੇ, ਮਿਡਲ ਲੜਕੀਆਂ ਅਤੇ ਸੀਨੀਅਰ ਲੜਕੀਆਂ | ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸੀਨੀਅਰ ਲੜਕੇ ਵਿਚ ਹਾਰਦਿਕ ਸ਼ਰਮਾ ਨੇ ਪਹਿਲਾ, ਅਰਸ਼ਿਤ ਖੁੰਗਰ ਨੇ ਦੂਜਾ ਅਤੇ ਅੰਗਦਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਹਾਊਸ ਨਤੀਜਿਆਂ ਵਿਚ ਟੈਗੋਰ ਹਾਊਸ 34 ਅੰਕਾਂ ਨਾਲ ਪਹਿਲੇ ਜਦਕਿ ਨਹਿਰੂ ਅਤੇ ਪਟੇਲ ਹਾਊਸ ਦੂਜੇ ਸਥਾਨ 'ਤੇ ਰਹੇ | ਮਿਡਲ ਲੜਕੇ ਵਿਚ ਗੁਰਪ੍ਰਤਾਪ ਸਿੰਘ ਨੇ ਪਹਿਲਾ, ਸਾਵਨਦੀਪ ਸਿੰਘ ਨੇ ਦੂਜਾ ਅਤੇ ਕਰਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਹਾਊਸ ਨਤੀਜਿਆਂ ਵਿਚ ਪਟੇਲ ਹਾਊਸ 33 ਅੰਕਾਂ ਨਾਲ ਪਹਿਲੇ, ਨਹਿਰੂ ਹਾਊਸ ਦੂਜੇ ਅਤੇ ਟੈਗੋਰ ਹਾਊਸ ਤੀਜੇ ਸਥਾਨ 'ਤੇ ਰਹੇ | ਮਿਡਲ ਲੜਕੀਆਂ ਵਿਚ ਰਬਸ਼ੀਨ ਕੌਰ ਨੇ ਪਹਿਲਾ, ਸਹਿਜ ਕੌਰ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਹਾਊਸ ਨਤੀਜਿਆਂ ਵਿਚ ਪਟੇਲ ਹਾਊਸ 29 ਅੰਕਾਂ ਨਾਲ ਪਹਿਲੇ, ਨਹਿਰੂ ਹਾਊਸ ਦੂਜੇ ਅਤੇ ਗਾਂਧੀ ਹਾਊਸ ਤੀਜੇ ਸਥਾਨ 'ਤੇ ਰਹੇ |
ਸੀਨੀਅਰ ਲੜਕੀਆਂ ਵਿਚ ਸਾਹਿਬਜੋਤ ਵੀਰ ਨੇ ਪਹਿਲਾ, ਸੀਰਤ ਨੇ ਦੂਜਾ ਅਤੇ ਵਰਿੰਦਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਹਾਊਸ ਨਤੀਜਿਆਂ ਵਿਚ ਗਾਂਧੀ ਹਾਊਸ 19 ਅੰਕਾਂ ਨਾਲ ਪਹਿਲੇ, ਪਟੇਲ ਹਾਊਸ ਦੂਜੇ ਅਤੇ ਟੈਗੋਰ ਹਾਊਸ ਤੀਜੇ ਸਥਾਨ 'ਤੇ ਰਹੇ | ਸਕੂਲ ਦੇ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਅਤੇ ਅਨੁਸ਼ਾਸਨ ਪੈਦਾ ਕਰਦੇ ਹਨ | ਇਸ ਮੌਕੇ 'ਤੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕਾਂ ਅਤੇ ਹਾਊਸ ਮਾਸਟਰਾਂ ਨੇ ਮੁਕਾਬਲੇ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਨ ਵਿਚ ਅਹਿਮ ਭੂਮਿਕਾ ਨਿਭਾਈ | ਸਕੂਲ ਪ੍ਰਬੰਧਕਾਂ ਨੇ ਇਸ ਸਫਲ ਆਯੋਜਨ ਲਈ ਸਭ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਸ.ਸ.ਸ. ਸਕੂਲ ਘੁਮੰਡਗੜ੍ਹ 'ਚ ਬਿਜ਼ਨਸ ਬਲਾਸਟਰ ਮੇਲਾ ਲਗਾਇਆ ਅਗਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਇੰਟਰ ਹਾਊਸ ਕ੍ਰਾਸ ਕੰਟਰੀ ਦੌੜ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।