12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸ.ਸ.ਸ. ਸਕੂਲ ਘੁਮੰਡਗੜ੍ਹ 'ਚ ਬਿਜ਼ਨਸ ਬਲਾਸਟਰ ਮੇਲਾ ਲਗਾਇਆ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮੰਡਗੜ੍ਹ ਵਿਖੇ ਅਗਲੇ ਪੜਾਅ ਲਈ ਚੁਣੇ ਵਿਦਿਆਰਥੀ, ਸਟੇਟ ਮੈਂਬਰ ਤੇ ਸਟਾਫ਼ ਮੈਂਬਰ | ਅਜੀਤ ਤਸਵੀਰ <br/> 01-05-2026
ਬਸੀ ਪਠਾਣਾਂ, 30 ਅਪ੍ਰੈਲ (ਪੱਤਰ ਪ੍ਰੇਰਕ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮੰਡਗੜ੍ਹ ਵਿਖੇ ਬਿਜ਼ਨਸ ਬਲਾਸਟਰ ਮੇਲਾ ਆਯੋਜਿਤ ਕੀਤਾ ਗਿਆ | ਜਿਸ ਵਿਚ ਸਟੇਟ ਟੀਮ ਮੈਂਬਰ ਜਸਪ੍ਰੀਤ ਕੌਰ ਅਤੇ ਜ਼ਿਲ੍ਹਾ ਕੁਆਰਡੀਨੇਟਰ ਦੀਪਕ ਕੁਮਾਰ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਵਿਦਿਆਰਥੀਆਂ ਦੀ ਪੇਸ਼ਕਸ਼ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ | ਇਸ ਤੋਂ ਪਹਿਲਾਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਕੂਲ ਦੀਆਂ ਕੁੱਲ 6 ਟੀਮਾਂ ਨੇ ਬਿਜ਼ਨਸ ਦੇ 6 ਵੱਖੋ-ਵੱਖਰੇ ਮਾਡਲ ਪੇਸ਼ ਕੀਤੇ | ਇਸ ਤੋਂ ਇਲਾਵਾ ਸਕੂਲ ਦੀਆਂ 3 ਟੀਮਾਂ ਨੂੰ ਅਗਲੇ ਪੜਾਅ ਲਈ ਚੁਣਿਆ ਗਿਆ | ਇਸ ਪ੍ਰਾਪਤੀ ਲਈ ਸਕੂਲ ਪਿ੍ੰਸੀਪਲ ਸਰਬਜੀਤ ਕੌਰ ਅਤੇ ਸਮੂਹ ਸਟਾਫ਼ ਦੀ ਟੀਮ ਵਲੋਂ ਭਰਪੂਰ ਸ਼ਬਦਾਂ ਵਿਚ ਪ੍ਰਸੰਸਾ ਕੀਤੀ ਗਈ | ਇਸ ਮੌਕੇ ਸਕੂਲ ਪਿ੍ੰਸੀਪਲ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਜੱਜ ਖਿਆਤੀ ਗੋਇਲ ਤੇ ਜੱਜ ਸੁਦੀਪਾ ਕੌਰ ਦੇ ਤਬਾਦਲੇ ਮੌਕੇ ਬਾਰ ਐਸੋਸੀਏਸ਼ਨ ਅਮਲੋਹ ਨੇ ਕਰਵਾਇਆ ਵਿਦਾਇਗੀ ਸਮਾਰੋਹ ਅਗਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਇੰਟਰ ਹਾਊਸ ਕ੍ਰਾਸ ਕੰਟਰੀ ਦੌੜ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।