11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਨਾਭਾ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ

ਮਾਮਲੇ ਸੰਬੰਧੀ ਓਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ ਜਾਣਕਾਰੀ ਦਿੰਦੇ ਹੋਏ, ਗਿ੍ਫਤਾਰ ਕੀਤੇ ਮਿ੍ਤਕ ਦਾ ਪਿਤਾ ਅਤੇ ਪਿਤਾ ਦਾ ਦੋਸਤ ਪੁਲਿਸ ਪਾਰਟੀ ਦੀ ਗਿ੍ਫਤ ਵਿਚ | ਤਸਵੀਰਾਂ : ਜਗਨਾਰ ਸਿੰਘ ਦੁਲੱਦੀ <br/> 01-05-2026
ਨਾਭਾ, 30 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਦੋ ਦਿਨ ਪਹਿਲਾਂ ਨਾਭਾ ਨੇੜਲੇ ਪਿੰਡ ਧਾਰੋਂਕੀ ਵਿਖੇ 35 ਸਾਲਾ ਵਿਅਕਤੀ ਮੋਹਨ ਦਾਸ ਦਾ ਖੇਤਾਂ ਵਿਚ ਕਤਲ ਕਰ ਦਿੱਤਾ ਗਿਆ ਸੀ | ਇਸ ਅੰਨੇ ਕਤਲ ਨੂੰ ਗੁੱਥੀ ਨੂੰ ਪੁਲਿਸ ਨੇ ਦੋ ਦਿਨਾ ਦੇ ਅੰਦਰ ਅੰਦਰ ਸੁਲਝਾਉਂਦੇ ਹੋਏ ਦੋ ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ | ਦਿਨੋਂ ਦਿਨ ਆਪਸੀ ਰਿਸ਼ਤਿਆਂ ਨਾਤਿਆਂ ਵਿੱਚ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ ਅਤੇ ਹੁਣ ਖੂਨ ਦੇ ਰਿਸ਼ਤੇ ਵੀ ਚਿੱਟੇ ਹੁੰਦੇ ਜਾ ਰਹੇ ਹਨ | ਤਾਜ਼ਾ ਮਾਮਲਾ ਸਾਹਮਣੇ ਆਇਆ ਸੀ ਨਾਭਾ ਨੇੜਲੇ ਪਿੰਡ ਧਾਰੋਕੀ ਵਿਖੇ, ਜਿੱਥੇ ਦੋ ਦਿਨ ਪਹਿਲਾਂ ਪਿਤਾ ਵਲੋਂ ਆਪਣੇ ਦੋਸਤ ਦੀ ਮਦਦ ਨਾਲ ਆਪਣੇ ਹੀ ਪੁੱਤਰ ਦਾ ਬੇ-ਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਪੁਤਰ ਦਾ ਕਤਲ ਕਰਕੇ ਪਿਉ ਖੁਦ ਘਰ ਚਲਾ ਗਿਆ | ਪਰ ਕਹਾਵਤ ਹੈ ਕਿ ਕਾਤਲ ਜਿੰਨਾ ਵੀ ਮਰਜ਼ੀ ਛਾਤਰ ਹੋਵੇ ਓਹ ਕੋਈ ਨਾ ਕੋਈ ਸਬੂਤ ਛੱਡ ਹੀ ਦਿੰਦਾ ਹੈ | ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਦਿਨ ਪਹਿਲਾਂ ਮੋਹਨ ਦਾਸ ਵਾਸੀ ਪਿੰਡ ਧਾਰੋਂਕੀ ਦਾ ਕਤਲ ਕਰ ਦਿੱਤਾ ਗਿਆ ਸੀ, ਇਸ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਵਲੋਂ ਹਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਕੀਤੀ ਗਈ, ਜਦੋਂ ਪੁਲਿਸ ਦੇ ਹੱਥ ਕੋਈ ਸੁਰਾਗ ਨਾ ਲੱਗਿਆ ਤਾਂ ਪੁਲਿਸ ਵਲੋਂ ਮਿ੍ਤਕ ਦੇ ਫੋਨ ਦੀ ਡਿਟੇਲ ਕਢਵਾਈ ਗਈ ਅਤੇ ਮਿ੍ਤਕ ਦੇ ਪਿਤਾ ਜਗਪਾਲ ਦਾਸ ਵਲੋਂ ਮੋਹਨ ਦਾਸ ਨੂੰ ਆਖਰੀ ਫ਼ੋਨ ਕਾਲ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਜਗਪਾਲ ਦਾਸ ਗਿ੍ਫ਼ਤਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਵਲੋਂ ਪਹਿਲਾਂ ਮੋਹਨ ਦਾਸ ਦੇ ਪਿਤਾ ਜਗਪਾਲ ਦਾਸ ਨੂੰ ਗਿ੍ਫਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਿ੍ਤਕ ਦੇ ਪਿਤਾ ਜਸਪਾਲ ਦਾਸ ਅਤੇ ਰਜਿੰਦਰ ਸਿੰਘ ਨੂੰ ਗਿ੍ਫ਼ਤਾਰ ਕਰਕੇ ਅੰਨੇ ਕਾਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ | ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਮਿ੍ਤਕ ਮੋਹਨ ਦਾਸ ਘਰ ਵਿੱਚ ਹਰ ਰੋਜ਼ ਕਲੇਸ਼ ਕਰਦਾ ਸੀ ਜਿਸ ਤੋਂ ਤੰਗ ਆ ਕੇ ਪਿਤਾ ਵਲੋਂ ਆਪਣੇ ਦੋਸਤ ਨਾਲ ਮਿਲ ਕੇ ਇਹ ਖੌਫਨਾਕ ਕਦਮ ਚੁੱਕਿਆ ਗਿਆ | ਥਾਣਾ ਸਦਰ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਦੋਨੇ ਵਿਅਕਤੀਆਂ ਮਿ੍ਤਕ ਦੇ ਪਿਤਾ ਅਤੇ ਪਿਤਾ ਦੇ ਦੋਸਤ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਵਿਧਾਇਕ ਜੌੜਾਮਾਜਰਾ ਨੇ 'ਆਪ' ਦੇ ਮੁਖੀ ਕੇਜਰੀਵਾਲ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।