10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਨਾਗਰਿਕ ਜਨ ਗਣਨਾ ਤਹਿਤ 14 ਮਈ ਤੱਕ ਕੀਤੀ ਜਾ ਸਕੇਗੀ ਸਵੈ ਗਣਨਾ-ਪੁਨੀਤ ਬਾਂਸਲ

ਅਜੀਤ ਡੈਸਕ 01-05-2026
ਸੰਘੋਲ, 30 ਅਪ੍ਰੈਲ (ਪਰਮਵੀਰ ਸਿੰਘ ਧਨੋਆ)-ਕੋਰਡੀਆ ਕਾਲਜ ਸੰਘੋਲ ਵਿਖੇ ਐਸ.ਡੀ.ਐਮ ਖਮਾਣੋਂ ਅਰਵਿੰਦ ਕੁਮਾਰ ਗੁਪਤਾ ਅਤੇ ਪੁਨੀਤ ਬਾਂਸਲ ਤਹਿਸੀਲਦਾਰ-ਕਮ-ਸ਼ੈਂਸਜ ਇੰਚਾਰਜ ਖਮਾਣੋਂ ਦੀ ਅਗਵਾਈ 'ਚ ਸਮੂਹ ਸ਼ੈਂਸਜ ਅਫ਼ਸਰ ਸਮੇਤ ਸ਼ੈਂਸਜ 2027 ਨਾਲ ਜੁੜੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਸਬ ਡਿਵੀਜ਼ਨ ਸੈਂਸਜ ਅਫ਼ਸਰ ਤਹਿਸੀਲਦਾਰ ਪੁਨੀਤ ਬਾਂਸਲ ਨੇ ਦੱਸਿਆ ਕਿ ਇਹ ਜਨਗਣਨਾ ਪਹਿਲੀ ਵਾਰ ਡਿਜੀਟਲ ਮੋਡ ਵਿਚ ਕੀਤੀ ਜਾ ਰਹੀ ਹੈ | ਇਸ ਜਨਗਣਨਾ ਵਿਚ 'ਸੈਲਫ ਇਨੁਮੀਰੇਸ਼ਨ' ਦੇ ਕੰਮ ਵਜੋਂ ਪਹਿਲ ਕੀਤੀ ਗਈ, ਜਿਸ ਵਿਚ ਕੋਈ ਵੀ ਨਾਗਰਿਕ ਆਪਣੀ ਜਨਗਣਨਾ 30 ਅਪ੍ਰੈਲ ਤੋਂ 14 ਮਈ ਤੱਕ ਆਪ ਕਰ ਸਕਦਾ ਹੈ | ਇਸ ਉਪਰੰਤ ਜਨਗਣਨਾ ਦਾ ਪਹਿਲਾ ਫੇਜ਼ 15 ਮਈ ਤੋਂ 13 ਜੂਨ 2026 ਤੱਕ ਹਾਊਸ ਲਿਸਟਿੰਗ ਵਜੋਂ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਹਾਊਸ ਲਿਸਟਿੰਗ ਦਾ ਕੰਮ ਕਰਨਗੇ ਅਤੇ ਨਾਗਰਿਕਾਂ ਨੂੰ 33 ਸਵਾਲ ਪੁੱਛੇ ਜਾਣਗੇ | ਉਨ੍ਹਾਂ ਦੱਸਿਆ ਕਿ ਅੱਜ 30 ਅਪ੍ਰੈਲ ਨੂੰ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਸੈੱਲਫ਼ ਇਨੁਮੀਰੇਸ਼ਨ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਮਕਸਦ ਹਰ ਵਰਗ ਦੇ ਲੋਕਾਂ ਨੂੰ ਡਿਜੀਟਲ ਮੋਡ ਦੀ ਜਨਗਣਨਾ ਤੋਂ ਪ੍ਰੇਰਿਤ ਕਰਨਾ ਹੋਵੇਗਾ¢ ਉਨ੍ਹਾਂ ਸਮੂਹ ਬਲਾਕ ਵਿਕਾਸ ਪੰਚਾਇਤ ਅਫ਼ਸਰਾਂ ਅਤੇ ਕਾਰਜ ਸਾਧਕਾਂ ਅਫ਼ਸਰ ਨੂੰ ਹਦਾਇਤ ਕੀਤੀ ਕਿ ਸੈੱਲਫ਼ ਇਨੁਮੀਰੇਸ਼ਨ ਬਾਰੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਜੋ ਪੜਿ੍ਹਆ ਲਿਖਿਆ ਵਰਗ ਆਪਣਾ ਡਾਟਾ ਅਪਡੇਟ ਕਰ ਸਕੇ, ਜਿਸ ਦੇ ਨਾਲ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ | ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਵੇਰ ਦੀ ਸਭਾ ਦÏਰਾਨ ਬੱਚਿਆਂ ਨੂੰ ਜਨਗਣਨਾ ਬਾਰੇ ਜਾਗਰੂਕ ਕੀਤਾ ਜਾਵੇ ਤੇ ਨਾਲ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਉਣ ਦੇ ਨਾਲ ਹੋਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣ ¢ ਇਸ ਕੋਰਡੀਆ ਕਾਲਜ ਦੇ ਟਰੱਸਟੀ ਉਰਮਿਲ ਵਰਮਾ, ਕੈਂਪਸ ਇੰਚਾਰਜ ਡਾ: ਰਾਜਵੀਰ ਗੁਲੀਆ, ਗਗਨਦੀਪ ਜਿੰਦਲ ਜੂਨੀਅਰ ਸਹਾਇਕ ਐਸ.ਡੀ.ਐਮ ਖਮਾਣੋਂ, ਮੇਜਰ ਸਿੰਘ ਸੈਂਸਸ ਜੂਨੀਅਰ ਸਹਾਇਕ ਤਹਿਸੀਲਦਾਰ, ਹੈੱਡ ਮਾਸਟਰ ਜਗਦੀਪ ਸਿੰਘ ਲਖਣਪੁਰ, ਹੈੱਡ ਮਾਸਟਰ ਅਮਨਦੀਪ ਸਿੰਘ ਤੇ ਮਿਸ: ਰਾਜਪਾਲ, ਹਲਕਾ ਪਟਵਾਰੀ ਹਰੀਸ਼ ਕੁਮਾਰ, ਜਗਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਵਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ 'ਚ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਅਗਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਦੀ ਗਤਕਾ ਟੀਮ ਦੀ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।