08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੇਵਾ ਮੁਕਤ ਹੋਏ ਸਬ ਇੰਸਪੈਕਟਰ ਸਤਨਾਮ ਸਿੰਘ ਨੂੰ ਸਟਾਫ਼ ਵਲੋਂ ਦਿੱਤੀ ਨਿੱਘੀ ਵਿਦਾਇਗੀ <br/>

ਪੁਲਿਸ ਥਾਣਾ ਬਸੀ ਪਠਾਣਾਂ ਵਿਖੇ ਵਿਦਾਇਗੀ ਪਾਰਟੀ ਦੌਰਾਨ ਸੇਵਾ ਮੁਕਤ ਥਾਣੇਦਾਰ ਸਤਨਾਮ ਸਿੰਘ, ਡੀ.ਐਸ.ਪੀ. ਰਾਜ ਕੁਮਾਰ, ਪਰਿਵਾਰਕ ਮੈਂਬਰ ਤੇ ਹੋਰ ਮੁਲਾਜ਼ਮ | ਅਜੀਤ ਤਸਵੀਰ <br/> 02-05-2026
ਬਸੀ ਪਠਾਣਾਂ, 1 ਮਈ (ਪੱਤਰ ਪ੍ਰੇਰਕ)-ਪੁਲਿਸ ਥਾਣਾ ਬਸੀ ਪਠਾਣਾਂ ਵਿਖੇ ਤਾਇਨਾਤ ਥਾਣੇਦਾਰ ਸਤਨਾਮ ਸਿੰਘ ਨੂੰ ਸੇਵਾ ਮੁਕਤ ਹੋਣ ਤੇ ਸਟਾਫ਼ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਡੀ.ਐਸ.ਪੀ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਥਾਣੇਦਾਰ ਸਤਨਾਮ ਸਿੰਘ ਨੇ ਜਿਸ ਮਿਹਨਤ ਤੇ ਇਮਾਨਦਾਰੀ ਨਾਲ 37 ਸਾਲ ਬੇਦਾਗ਼ ਰਹਿ ਕੇ ਲੋਕਾਂ ਦੀ ਸੇਵਾ ਕੀਤੀ, ਇਸ ਦੇ ਲਈ ਉਹ ਵਧਾਈ ਦੇ ਪਾਤਰ ਹਨ | ਜਿਸ ਤੋਂ ਹੋਰ ਸਟਾਫ਼ ਮੈਂਬਰਾਂ ਨੂੰ ਪ੍ਰੇਰਣਾ ਲੈ ਕੇ ਡਿਊਟੀ ਕਰਨੀ ਚਾਹੀਦੀ ਹੈ | ਇਸ ਮÏਕੇ ਥਾਣਾ ਮੁਖੀ ਸਬ ਇੰਸਪੈਕਟਰ ਬਲਵੀਰ ਸਿੰਘ, ਸਿਟੀ ਪੁਲਿਸ ਚÏਕੀ ਇੰਚਾਰਜ ਸਹਾਇਕ ਥਾਣੇਦਾਰ ਬਲਕਾਰ ਸਿੰਘ, ਪੁਲਿਸ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ, ਸਹਾਇਕ ਥਾਣੇਦਾਰ ਕਮਲਜੀਤ ਸਿੰਘ, ਮੁਨਸ਼ੀ ਹਰਜੀਤ ਸਿੰਘ, ਦਮਨਪ੍ਰੀਤ ਸਿੰਘ ਤੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਤਨਾਮ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕੀਤੀ | ਇਸ ਮÏਕੇ ਸਟਾਫ਼ ਮੈਂਬਰਾਂ ਵਲੋਂ ਸਤਨਾਮ ਸਿੰਘ ਨੂੰ ਤੋਹਫ਼ੇ ਵੀ ਭੇਟ ਕੀਤੇ ਗਏ | ਇਸ ਮੌਕੇ ਸਤਨਾਮ ਸਿੰਘ ਨੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਸਮਾਜ ਦੀ ਸੇਵਾ ਜਾਰੀ ਰੱਖਣ ਦਾ ਭਰੋਸਾ ਦਿੱਤਾ | ਵਿਦਾਇਗੀ ਪਾਰਟੀ ਦÏਰਾਨ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਬਾਬਾ ਲਹਿਣਾ ਸਿੰਘ ਸ਼੍ਰੋਮਣੀ ਅਕਾਲੀ ਦਲ (ਅ) ਦੇ ਧਾਰਮਿਕ ਤੇ ਇਤਿਹਾਸਕ ਮੁਖੀ ਨਿਯੁਕਤ ਅਗਲੀ ਖ਼ਬਰ ਸਹਿਕਾਰੀ ਸਭਾਵਾਂ ਦੇ ਵਧੇ ਹੱਦ ਕਰਜ਼ੇ ਕੋਆਪਰੇਟਿਵ ਬੈਂਕਾਂ ਵਲੋਂ ਲਾਗੂ ਨਾ ਕਰਨ ਬਦਲੇ ਕਿਸਾਨਾਂ ਵਿਚ ਰੋਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।