07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

'ਮਾਮਲਾ ਪਾਣੀ ਦੀ ਨਿਕਾਸੀ ਨਾ ਹੋਣ ਦਾ' ਰੋਡ ਜਾਮ ਕਰ ਕੇ ਸ਼ਹੀਦਗੜ੍ਹ ਵਾਸੀਆਂ ਨੇ ਪ੍ਰਸ਼ਾਸਨ ਤੇ ਵਿਧਾਇਕ ਖ਼ਿਲਾਫ਼ ਕੀਤੀ ਨਾਅਰੇਬਾਜ਼ੀ <br/>

ਬਸੀ ਪਠਾਣਾਂ ਵਿਖੇ ਮੁੱਖ ਮਾਰਗ ਜਾਮ ਕਰ ਕੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਸ਼ਹੀਦਗੜ੍ਹ ਦੇ ਵਸਨੀਕ | ਅਜੀਤ ਤਸਵੀਰ <br/> 02-05-2026
ਬਸੀ ਪਠਾਣਾਂ, 1 ਮਈ (ਪੱਤਰ ਪ੍ਰੇਰਕ)-ਪਿਛਲੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਅੱਜ ਦੇਰ ਸ਼ਾਮ ਸ਼ਹੀਦਗੜ੍ਹ ਵਾਸੀਆਂ ਵਲੋਂ ਬਸੀ ਮੋਰਿੰਡਾ ਮੁੱਖ ਮਾਰਗ ਜਾਮ ਕਰਕੇ ਪ੍ਰਸ਼ਾਸਨ ਤੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਹੋਣ ਦੇ ਬਾਵਜੂਦ ਕੁੱਝ ਲੋਕਾਂ ਵਲੋਂ ਪਿੰਡ ਵਿਚ ਪਾਣੀ ਨਿਕਾਸੀ ਨਹੀਂ ਹੋਣ ਦਿੱਤੀ ਜਾ ਰਹੀ, ਜਿਸ ਨਾਲ ਗੰਦਾ ਪਾਣੀ ਸੜਕ 'ਤੇ ਜਮਾਂ ਹੋ ਗਿਆ ਹੈ ਅਤੇ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਅੱਜ ਪਿੰਡ ਵਾਸੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਅਤੇ ਡੀ.ਡੀ.ਪੀ.ਓ ਨੂੰ ਮਿਲਿਆ ਤੇ ਉਨ੍ਹਾਂ ਵਲੋਂ ਨਿਰਦੇਸ਼ ਦੇਣ ਦੇ ਬਾਵਜੂਦ ਕੁਝ ਲੋਕਾਂ ਨੇ ਪਾਣੀ ਨਿਕਾਸੀ ਲਈ ਪਾਈਪ ਪਾਉਣ ਨਹੀਂ ਦਿੱਤੀ | ਜਿਸ ਕਾਰਨ ਮਜਬੂਰ ਹੋ ਕੇ ਉਨ੍ਹਾਂ ਨੂੰ ਮੁੱਖ ਮਾਰਗ ਜਾਮ ਕਰਨਾ ਪਿਆ ਹੈ | ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸਰਪੰਚ ਕਾਂਗਰਸ ਪਾਰਟੀ ਦਾ ਹੋਣ ਕਰਕੇ ਪਿੰਡ ਵਿਚ ਵਿਕਾਸ ਦਾ ਕੋਈ ਵੀ ਕੰਮ ਨਹੀਂ ਹੋਣ ਦਿੱਤਾ ਜਾ ਰਿਹਾ | ਮੌਕੇ 'ਤੇ ਪੁੱਜੇ ਡੀ.ਐਸ.ਪੀ ਰਾਜ ਕੁਮਾਰ ਤੇ ਹੋਰ ਅਧਿਕਾਰੀਆਂ ਪਾਸੋਂ ਸੋਮਵਾਰ ਤੱਕ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਮਿਲਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਅਤੇ ਆਵਾਜਾਈ ਨਿਰਵਿਘਨ ਬਹਾਲ ਹੋਈ | ਇਸ ਮੌਕੇ 'ਤੇ ਪ੍ਰਦਰਸ਼ਨਕਾਰੀਆਂ ਵਿਚ ਅਮਰਜੀਤ ਸਿੰਘ ਸਰਪੰਚ, ਮਨਦੀਪ ਸਿੰਘ, ਅਮਰਜੀਤ ਸਿੰਘ, ਹਰਵਿੰਦਚ ਸਿੰਘ ਪੰਚ, ਗੁਰਦੀਪ ਕੌਰ ਪੰਚ, ਉਜਾਗਰ ਸਿੰਘ ਪੰਚ, ਗੁਰਪ੍ਰੀਤ ਸਿੰਘ ਨੰਬਰਦਾਰ, ਜਸਵੀਰ ਸਿੰਘ, ਇਕਬਾਲ ਸਿੰਘ, ਇੰਦਰਜੀਤ ਸਿੰਘ, ਕਰਨੈਲ ਸਿੰਘ ਰਿਟਾ ਏ.ਐਸ.ਆਈ, ਦਵਿੰਦਰ ਸਿੰਘ ਤੋਂ ਹੋਰ ਪਿੰਡਵਾਸੀ ਵੀ ਸ਼ਾਮਿਲ ਸਨ |

ਪਿਛਲੀ ਖ਼ਬਰ ਜ਼ਿਲ੍ਹੇ ਦੇ ਕੁੱਲ 544 ਬੂਥਾਂ ਦੇ 4 ਲੱਖ 54 ਹਜ਼ਾਰ 593 ਵੋਟਰਾਂ 'ਚੋਂ 3 ਲੱਖ 94 ਹਜ਼ਾਰ 200 ਵੋਟਰਾਂ ਦੀ ਮੈਪਿੰਗ ਮੁਕ... ਅਗਲੀ ਖ਼ਬਰ ਸਤਲੋਕ ਆਸ਼ਰਮ ਖਮਾਣੋਂ ਵਿਖੇ ਵਿਸ਼ਵ ਸ਼ਾਂਤੀ ਮਹਾਨੁਸ਼ਠਾਨ ਸਮਾਗਮ ਆਰੰਭ ਸੰਤ ਰਾਮਪਾਲ ਨੇ ਧਾਰਮਿਕ ਏਕਤਾ ਅਤੇ ਸਮਾਜਿਕ ਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।