07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਜ਼ਮੀਨਾਂ ਦੀ ਤਕਸੀਮ ਸੰਬੰਧੀ ਵਿਧਾਨ ਸਭਾ ਵਿਚ ਮੁੱਦਾ ਉਠਾਇਆ

ਸੁਲਤਾਨਪੁਰ ਲੋਧੀ (ਕਪੂਰਥਲਾ), 7 ਅਗਸਤ (ਥਿੰਦ)- ਹਲਕਾ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਵਿਧਾਇਕ ਰਾਣਾ ਇੰਦਰ...

ਅਜੀਤ ਡੈਸਕ 07-08-2026

ਸੁਲਤਾਨਪੁਰ ਲੋਧੀ (ਕਪੂਰਥਲਾ), 7 ਅਗਸਤ (ਥਿੰਦ)- ਹਲਕਾ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਿਸਾਨਾਂ ਨੂੰ ਜ਼ਮੀਨਾਂ ਦੀ ਤਕਸੀਮ ਨਾ ਹੋਣ ਤੇ ਪੈਦਾ ਹੋ ਰਹੀਆਂ ਮੁਸ਼ਕਿਲਾਂ ਸੰਬੰਧੀ ਮੁੱਦਾ ਉਠਾਉਂਦਿਆਂ ਕਿਹਾ ਕਿ ਜ਼ਮੀਨਾਂ ਦੀ ਤਕਸੀਮ ਨਾ ਹੋਣ ਕਾਰਨ ਲੋਕਾਂ ਨੂੰ ਬੈਂਕ ਲੋਨ ਲੈਣ ਵਿਚ ਬੜੀ ਵੱਡੀ ਸਮੱਸਿਆ ਆ ਰਹੀ ਹੈ।

ਉਨ੍ਹਾਂ ਮੰਗ ਕੀਤੀ ਹੈ ਕਿ ਮਾਲ ਵਿਭਾਗ ਵਲੋਂ ਇਕ ਸਟੈਂਡਰਡ ਓਪਰੇਟਿੰਗ ਗਾਈਡਲਾਈਨਜ਼ ਬਣਾ ਕੇ ਦਿੱਤੀ ਜਾਵੇ, ਤਾਂ ਜੋ ਜਿਹੜਾ ਵਿਅਕਤੀ ਜਿਸ ਖਸਰੇ ਨੰਬਰ ਵਿਚ ਬੈਠਾ ਹੈ, ਬੈਂਕਾਂ ਨੂੰ ਸੂਚਿਤ ਕਰਕੇ ਉਸ ਦਾ ਚਾਰਜ ਉਸੇ ਨੰਬਰ 'ਤੇ ਲਗਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਦੂਜਾ ਵੱਡਾ ਮਸਲਾ ਸ਼ਹਿਰੀਕਰਨ ਨਾਲ ਜੁੜਿਆ ਹੈ। ਸ਼ਹਿਰ ਅਤੇ ਇੰਡਸਟਰੀ ਵਧਣ ਕਾਰਨ ਅੱਜ ਇਕ-ਇਕ ਖਸਰਾ ਨੰਬਰ ਦੇ ਵਿਚ ਦੋ-ਦੋ ਸੌ ਦੇ ਕਰੀਬ ਮਾਲਕ ਬੈਠੇ ਹਨ।

ਜਿਸ ਕਾਰਨ ਜੇਕਰ ਕਿਸੇ ਇਕ ਵਿਅਕਤੀ ਨੇ ਆਪਣੀ 25 ਰੁਪਏ ਦੀ ਫਰਦ ਲੈਣੀ ਹੋਵੇ, ਤਾਂ ਉਸ ਨੂੰ ਪੂਰੇ ਖਾਤੇ ਦੇ ਢਾਈ ਸੌ ਪੇਜ ਕਢਵਾਉਣੇ ਪੈਂਦੇ ਹਨ। ਜਿਸ ਨਾਲ ਲੋਕਾਂ ਦਾ ਪੰਜ ਹਜ਼ਾਰ ਰੁਪਿਆ ਫਰਦ ਲੈਣ 'ਤੇ ਹੀ ਖ਼ਰਚ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਤਰਾਂ ਦੀ ਨੀਤੀ ਅਪਣਾਉਂਦਿਆਂ ਸਮਾਂ ਸੀਮਾ ਤੈਅ ਕਰੇ ਜਿਸ ਨਾਲ ਬਿਨ੍ਹਾਂ ਕਿਸੇ ਉਲਝਣ ਦੇ ਕਿਸਾਨ ਆਪਣੀ ਜ਼ਮੀਨ ਦੀ ਤਕਸੀਮ ਕਰਵਾ ਸਕਣ। ਉਨ੍ਹਾਂ ਨੇ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਅੰਦਰ ਐਕਸਪ੍ਰੈਸ ਵੇਅ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦੀ ਅਦਾਇਗੀ ਕਰਨ ਸਮੇਂ ਸਾਂਝੇ ਖ਼ਾਤੇ ਹੋਣ ਕਰਕੇ ਕਿਸਾਨਾਂ ਨੂੰ ਉਲਝਣਾਂ ਦਾ ਸਾਹਮਣਾ ਕਰਨਾ ਪਿਆ ਸੀ।

ਪਿਛਲੀ ਖ਼ਬਰ ਸ੍ਰੀ ਪੰਜੋਖਰਾ ਸਾਹਿਬ 'ਚ ਗੁਰਸਿਮਰਨ ਮੰਡ ਨਾਲ ਕਥਿਤ ਕੁੱਟਮਾਰ, ਮਾਹੌਲ ਬਣਿਆ ਤਣਾਅਪੂਰਨ ਅਗਲੀ ਖ਼ਬਰ ਬੀਬੀ ਕੁਲਵਿੰਦਰ ਕੌਰ ਸਰਕਲ ਭਿੰਡੀਸੈਦਾਂ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਨਿਯੁਕਤ