06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦੇਸ਼ ਭਗਤ ਯੂਨੀਵਰਸਿਟੀ ਨੇ ਵਿਸ਼ਵ ਰਚਨਾਤਮਿਕਤਾ ਅਤੇ ਨਵੀਨਤਾ ਦਿਵਸ ਮਨਾਇਆ

ਅਜੀਤ ਡੈਸਕ 03-05-2026
ਅਮਲੋਹ, 2 ਮਈ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਨੇ ਇਨੋਵੇਸ਼ਨ ਮਿਸ਼ਨ ਪੰਜਾਬ ਕੈਂਪਸ ਐਂਬੈਸਡਰ ਅਤੇ ਡੀ.ਬੀ.ਯੂ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਵਿਸ਼ਵ ਰਚਨਾਤਮਿਕਤਾ ਅਤੇ ਨਵੀਨਤਾ ਦਿਵਸ ਨੂੰ ਬਹੁਤ ਉਤਸ਼ਾਹ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਮਨਾਇਆ | ਗਲੋਬਲ ਤਰੱਕੀ ਲਈ ਰਚਨਾਤਮਿਕਤਾ ਦੀ ਵਰਤੋਂ ਥੀਮ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਨਵੀਨਤਾ ਦੀ ਉਸ ਤਾਕਤ ਨੂੰ ਉਜਾਗਰ ਕੀਤਾ ਗਿਆ ਜੋ ਟਿਕਾਊ ਅਤੇ ਸਮਾਵੇਸ਼ ਭਵਿੱਖ ਦੀ ਨਿਰਮਾਣ ਵਿਚ ਮਦਦਗਾਰ ਹੈ | ਸਹਾਇਕ ਪ੍ਰੋਫੈਸਰ ਡਾ. ਤਵਨੀਤ ਕੇ. ਰੀਨ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਮੁੱਖ ਮਹਿਮਾਨਾਂ ਵਿਚ ਚਾਂਸਲਰ ਡਾ. ਜੋਰਾ ਸਿੰਘ ਅਤੇ ਡਾ. ਤਜਿੰਦਰ ਕÏਰ, ਪ੍ਰੋ-ਚਾਂਸਲਰ ਸ਼ਾਮਿਲ ਸਨ¢ ਵਿਸ਼ੇਸ਼ ਮਹਿਮਾਨਾਂ ਵਿਚ ਡੀ.ਬੀ.ਯੂ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ, ਡਾ. ਗਗਨਦੀਪ ਕੌਰ ਅਤੇ ਡਾ. ਹਰਸ਼ ਸਦਾਵਰਤੀ, ਵਾਈਸ ਚਾਂਸਲਰ ਡਾ. ਗੁਰਦੀਪ ਸਿੰਘ ਬੱਤਰਾ, ਪ੍ਰੋ. ਵਾਈਸ ਚਾਂਸਲਰ (ਆਰ.ਡੀ.ਸੀ) ਡਾ. ਨਿਧੀ ਗੁਪਤਾ, ਡਾਇਰੈਕਟਰ ਡਾ. ਦਿਨੇਸ਼, ਕਨਵੀਨਰ, ਡੀ.ਬੀ.ਯੂ ਆਈ ਆਈ ਸੀ ਅਤੇ ਡਾ. ਬਲਦੀਪ ਸਿੰਘ, ਵਿਭਾਗੀ ਕੋਆਰਡੀਨੇਟਰ, ਡੀ.ਬੀ.ਯੂ ਆਈ ਆਈ ਸੀ ਸ਼ਾਮਿਲ ਸਨ | ਡਾ. ਦਿਨੇਸ਼ ਨੇ ਸਵਾਗਤੀ ਭਾਸ਼ਣ ਨਾਲ ਰਸਮੀ ਕਾਰਵਾਈ ਦੀ ਸ਼ੁਰੂਆਤ ਕੀਤੀ | ਇਸ ਮੌਕੇ ਚਾਂਸਲਰ ਡਾ. ਜੋਰਾ ਸਿੰਘ ਨੇ ਇਸ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਰਚਨਾਤਮਿਕਤਾ ਹਰ ਖੇਤਰ ਵਿਚ ਤਰੱਕੀ ਦਾ ਆਧਾਰ ਹੈ | ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਿੱਖਿਆ ਸੰਸਥਾਵਾਂ ਨੂੰ ਨਵੀਨ ਵਿਚਾਰਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ¢
ਪ੍ਰੋਗਰਾਮ ਦੇ ਮੁੱਖ ਬੁਲਾਰੇ ਪੀ.ਡੀ.ਜੀ. ਅਮਜਦ ਅਲੀ, ਸੀ.ਈ.ਓ., ਕੇਅਰਵੈਲ ਇੰਟਰਨੈਸ਼ਨਲ ਇੰਕ. ਨੇ ਗਲੋਬਲ ਨਵੀਨਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ਦੇ ਦੌਰ ਵਿਚ ਰਚਨਾਤਮਿਕਤਾ ਉਦਮਤਾ ਅਤੇ ਆਰਥਿਕ ਵਿਕਾਸ ਨੂੰ ਤਾਕਤ ਦਿੰਦੀ ਹੈ | ਆਸ਼ੀਸ਼ ਮਹਿਤਾ, ਸੀ.ਓ.ਓ, ਇਨੋਵੇਸ਼ਨ ਮਿਸ਼ਨ ਪੰਜਾਬ ਨੇ ਕਾਰੋਬਾਰ ਵਿਚ ਰਚਨਾਤਮਿਕਤਾ ਦੀ ਭੂਮਿਕਾ ਬਾਰੇ ਗੱਲ ਕੀਤੀ | ਅੰਤ ਵਿਚ ਡਾ. ਨਿਧੀ ਗੁਪਤਾ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਤੇ ਉਨ੍ਹਾਂ ਨੇ ਸਭ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਮੰਡੀਆਂ 'ਚੋਂ ਚੋਰੀ ਹੋ ਰਹੀਆਂ ਕਣਕ ਦੀਆਂ ਬੋਰੀਆਂ, ਆੜ੍ਹਤੀ ਪ੍ਰੇਸ਼ਾਨ ਅਗਲੀ ਖ਼ਬਰ ਸਾਬਕਾ ਵਿਧਾਇਕ ਨਾਗਰਾ ਨੇ 'ਆਪ' ਆਗੂਆਂ 'ਤੇ ਵੋਟਰ ਸੂਚੀਆਂ ਨਾਲ ਛੇੜਛਾੜ ਕਰਨ ਦੇ ਲਗਾਏ ਗੰਭੀਰ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।