06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮੰਡੀਆਂ 'ਚੋਂ ਚੋਰੀ ਹੋ ਰਹੀਆਂ ਕਣਕ ਦੀਆਂ ਬੋਰੀਆਂ, ਆੜ੍ਹਤੀ ਪ੍ਰੇਸ਼ਾਨ

ਅਜੀਤ ਡੈਸਕ 03-05-2026
ਸੰਘੋਲ, 2 ਮਈ (ਪਰਮਵੀਰ ਸਿੰਘ ਧਨੋਆ)-ਖੇਤਰ ਦੀਆਂ ਦਾਣਾ ਮੰਡੀਆਂ 'ਚੋਂ ਕਣਕ ਦੀ ਬੋਰੀਆਂ ਚੋਰੀ ਹੋਣ ਦਾ ਮਾਮਲਾ ਚਰਚਾ ਵਿਚ ਆਇਆ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ 'ਚ ਸਰਗਰਮ ਚੋਰ ਗਿਰੋਹ ਦੋ ਪਹੀਆ ਜਾਂ ਹੋਰਨਾਂ ਵਾਹਨਾਂ 'ਤੇ ਕਣਕ ਦੇ ਭਰੇ ਬੋਰੇ ਲੱਦ ਕੇ ਸਕਿੰਟਾਂ 'ਚ ਫ਼ਰਾਰ ਹੋ ਜਾਂਦੇ ਹਨ | ਦੱਸਿਆ ਜਾਂਦਾ ਹੈ ਕਿ ਮੋਟਰਸਾਈਕਲ ਸਵਾਰ ਮੂੰਹ ਬੰਨ੍ਹ ਕੇ ਮੰਡੀ ਵਿਚ ਘੁੰਮਦੇ ਰਹਿੰਦੇ ਹਨ ਅਤੇ ਮੌਕਾ ਵੇਖ ਦਾਅ ਲਗਾ ਕਣਕ ਦੇ ਗੱਟੇ ਚੁੱਕ ਫ਼ਰਾਰ ਹੋ ਜਾਂਦੇ ਹਨ | ਮਾਮਲੇ ਬਾਰੇ ਸੰਪਰਕ ਕਰਨ 'ਤੇ ਆੜ੍ਹਤੀਆਂ ਨੇ ਚੋਰੀ ਦੀਆਂ ਘਟਨਾਵਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਹਾਲਾਤ ਪ੍ਰੇਸ਼ਾਨੀ ਵਾਲੇ ਬਣ ਗਏ ਹਨ | ਕਣਕ ਦੀਆਂ ਬੋਰੀਆਂ ਦੀ ਹਰ ਵੇਲੇ ਰਾਖੀ ਕਰਨਾ ਔਖਾ ਕੰਮ ਹੈ | ਜੇਕਰ ਕਿਸੇ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਚੋਰਾਂ ਦੇ ਹਥਿਆਰ ਬੰਦ ਹੋਣ ਦੇ ਅੰਦੇਸ਼ੇ ਕਾਰਨ ਖ਼ਤਰਾ ਬਣਿਆ ਰਹਿੰਦਾ ਹੈ | ਮਸਲੇ ਸਬੰਧੀ ਥਾਣਾ ਮੁਖੀ ਖਮਾਣੋਂ ਸੁਰੇਸ਼ ਕੁਮਾਰ ਨੇ ਸੰਪਰਕ ਕਰਨ 'ਤੇ ਕਿਹਾ ਕਿ ਉਨ੍ਹਾਂ ਕੋਲ ਦਾਣਾ ਮੰਡੀਆਂ 'ਚੋਂ ਕਣਕ ਚੋਰੀ ਹੋਣ ਬਾਰੇ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਪਹੁੰਚੀ ਹੈ | ਉਨ੍ਹਾਂ ਕਿਹਾ ਕਿ ਦਾਣਾ ਮੰਡੀਆਂ 'ਚ ਪੁਲਿਸ ਪੈਟਰੋਲਿੰਗ ਟੀਮਾਂ ਨੂੰ ਮਾੜੇ ਅਨਸਰਾਂ ਦੀ ਨਿਗਰਾਨੀ ਕਰਨ ਲਈ ਲੱਗਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਜਥੇਦਾਰ ਗੜ੍ਹੀ ਦੀ ਭੈਣ ਨਮਿਤ ਸ਼ਰਧਾਂਜਲੀ ਸਮਾਗਮ 'ਚ ਪੁੱਜੇ ਰਾਜਨੀਤਕ ਅਤੇ ਧਾਰਮਿਕ ਆਗੂ ਅਗਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਨੇ ਵਿਸ਼ਵ ਰਚਨਾਤਮਿਕਤਾ ਅਤੇ ਨਵੀਨਤਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।