07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਵਰਲਡ ਯੂਨੀਵਰਸਿਟੀ ਵਲੋਂ ਸਿਹਤ ਜਾਗਰੂਕਤਾ ਅਤੇ ਖੋਜ ਸਮਾਗਮ ਕਰਵਾਏ

ਅਜੀਤ ਡੈਸਕ 03-05-2026
ਫ਼ਤਹਿਗੜ੍ਹ ਸਾਹਿਬ, 2 ਮਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਬਾਇਓ ਟੈਕਨਾਲੋਜੀ ਵਿਭਾਗ ਵਲੋਂ ਸਿਹਤ ਜਾਗਰੂਕਤਾ ਅਤੇ ਵਿਗਿਆਨਕ ਖੋਜ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵਿਸ਼ਵ ਕੈਂਸਰ ਦਿਵਸ, ਵਿਸ਼ਵ ਸਿਹਤ ਦਿਵਸ ਅਤੇ ਵਿਸ਼ਵ ਪਾਰਕਿੰਸਨ ਦਿਵਸ ਦੇ ਮੌਕੇ 'ਤੇ ਵਿਭਾਗ ਵਲੋਂ ਪਾਵਰ ਪੁਆਇੰਟ ਪ੍ਰੇਜ਼ੈਂਟੇਸ਼ਨ ਮੁਕਾਬਲੇ ਕਰਵਾਏ ਗਏ | ਜਿਸ ਵਿਚ ਲਗਪਗ 20 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਜਨਤਕ ਸਿਹਤ, ਬਿਮਾਰੀ ਜਾਗਰੂਕਤਾ ਤੇ ਸਿਹਤ ਸੰਭਾਲ ਦੇ ਨਤੀਜਿਆਂ ਨੂੰ ਸੁਧਾਰਨ ਵਿਚ ਵਿਗਿਆਨ ਦੀ ਭੂਮਿਕਾ ਬਾਰੇ ਵਿਚਾਰਸ਼ੀਲ ਪ੍ਰਸਤੁਤੀਆਂ ਪੇਸ਼ ਕੀਤੀਆਂ | ਖੋਜ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਦੇਣ ਲਈ ਵਿਭਾਗ ਵਲੋਂ ਵਿਸ਼ਵ ਕੈਂਸਰ ਦਿਵਸ ਦੇ ਸਬੰਧ ਵਿਚ 'ਪ੍ਰੋਸਟੇਟ ਕੈਂਸਰ ਦੇ ਨਿਦਾਨ ਵਿਚ ਹਾਲੀਆ ਤਰੱਕੀਆਂ' ਵਿਸ਼ੇ 'ਤੇ ਇਕ ਇੰਟਰ ਐਕਟਿਵ ਜਨਰਲ ਕਲੱਬ ਦਾ ਆਯੋਜਨ ਕੀਤਾ ਗਿਆ | ਐਮ.ਐੱਸ.ਸੀ. ਬਾਇਓ ਟੈਕਨਾਲੋਜੀ ਅਤੇ ਬੀ.ਐੱਸ.ਸੀ. ਮੈਡੀਕਲ ਲੈਬ ਟੈਕਨਾਲੋਜੀ (ਐਮ.ਐਲ.ਟੀ.) ਦੇ ਵਿਦਿਆਰਥੀਆਂ ਵਲੋਂ ਐਡਵਾਂਸਡ ਪੀ.ਐੱਸ.ਏ. ਟੈਸਟਿੰਗ, ਲਿਕਵਿਡ ਬਾਇਓਪਸੀ, ਸਰਕੂਲੇਟਿੰਗ ਟਿਊਮਰ ਬਾਇਓਮਾਰਕਰ ਅਤੇ ਨੈਨੋ ਟੈਕਨਾਲੋਜੀ ਆਧਾਰਿਤ ਟੂਲਜ਼ ਵਰਗੀਆਂ ਨਵੀਂ ਡਾਇਗਨੋਸਟਿਕ ਪਹੁੰਚਾਂ ਪੇਸ਼ ਕੀਤੀਆਂ ਗਈਆਂ | ਇਸ ਸੈਸ਼ਨ ਦੌਰਾਨ ਸ਼ੁਰੂਆਤੀ ਪਹਿਚਾਣ ਅਤੇ ਵਿਅਕਤੀਗਤ ਇਲਾਜ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ, ਨਾਲ ਹੀ ਤੇਜ਼ ਅਤੇ ਲਾਗਤ-ਪ੍ਰਭਾਵਸ਼ਾਲੀ ਡਾਇਗਨੋਸਟਿਕ ਹੱਲਾਂ ਦੀ ਵੱਧਦੀ ਲੋੜ ਨੂੰ ਵੀ ਰੌਸ਼ਨ ਕੀਤਾ ਗਿਆ | ਜਨਰਲ ਕਲੱਬ ਵਿਚ ਰੁਪਿੰਦਰ ਕੌਰ ਅਤੇ ਰਮਨਦੀਪ ਕੌਰ (ਬੀ.ਐੱਸ.ਸੀ. ਐਮ.ਐਲ.ਟੀ. ਤੀਸਰਾ ਸਮੈਸਟਰ) ਅਤੇ ਸਿਮਰਪ੍ਰੀਤ ਕੌਰ ਤੇ ਗੁਰਦਰਸ਼ਨ ਸਿੰਘ (ਐਮ.ਐੱਸ.ਸੀ. ਬਾਇਓ ਟੈਕਨਾਲੋਜੀ-ਦੂਜਾ ਵਲੋਂ ਅੱਵਲ ਸਥਾਨ ਹਾਸਲ ਕੀਤੇ ਗਏ | ਵਿਸ਼ਵ ਸਿਹਤ ਦਿਵਸ ਮੁਕਾਬਲੇ ਵਿਚ ਨੀਤੂ (ਬੀ.ਐੱਸ.ਸੀ. ਐਮ.ਐਲ.ਟੀ- ਦੂਜਾ, ਨੇ ਪਹਿਲਾ, ਹਰਲੀਨ ਤੇ ਰਜਨੀ (ਬੀ.ਐੱਸ.ਸੀ. ਐਮ.ਐਲ.ਟੀ. ਦੂਜਾ ਸਮੈਸਟਰ) ਨੇ ਦੂਜਾ ਸਥਾਨ ਹਾਸਲ ਕੀਤਾ | ਵਿਸ਼ਵ ਪਾਰਕਿੰਸਨ ਦਿਵਸ ਮੁਕਾਬਲੇ ਵਿਚ ਰੁਪਿੰਦਰ ਕੌਰ ਅਤੇ ਸ਼ਾਲਿਨੀ (ਬੀ.ਐੱਸ.ਸੀ. ਐਮ.ਐਲ.ਟੀ.-ਤੀਜਾ) ਵਲੋਂ ਪਹਿਲਾ, ਹਰਲੀਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ | ਸਾਰੀਆਂ ਗਤੀਵਿਧੀਆਂ ਵਿਭਾਗ ਮੁਖੀ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤੀਆਂ ਗਈਆਂ ਅਤੇ ਬਾਇਓ ਟੈਕਨਾਲੋਜੀ ਵਿਭਾਗ ਦੇ ਅਧਿਆਪਕ ਵਰਗ ਵਲੋਂ ਸੁਚਾਰੂ ਢੰਗ ਨਾਲ ਸੰਚਾਲਿਤ ਕੀਤੀਆਂ ਗਈਆਂ | ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਵਿਭਾਗ ਦੇ ਅਕਾਦਮਿਕ ਉਤਕਿ੍ਸ਼ਟਤਾ ਅਤੇ ਨਵੀਨਤਾ ਨੂੰ ਪ੍ਰੋਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ ਗਈ |
ਪਿਛਲੀ ਖ਼ਬਰ ਜੀ.ਆਈ.ਐਮ.ਟੀ. ਕਾਲਜ ਬੁਢਲਾਡਾ ਦੇ ਨਤੀਜੇ ਸ਼ਾਨਦਾਰ ਰਹੇ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਲੋਂ ਭਾਰਤ ਦੀ ਆਜ਼ਾਦੀ ਦੀ ਲਹਿਰ 'ਚ ਮਹਿਲਾਵਾਂ ਦੀ ਭੂਮਿਕਾ 'ਤੇ ਗੈਸਟ ਲੈਕਚਰ ਦਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।