07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜੀ.ਆਈ.ਐਮ.ਟੀ. ਕਾਲਜ ਬੁਢਲਾਡਾ ਦੇ ਨਤੀਜੇ ਸ਼ਾਨਦਾਰ ਰਹੇ

ਅਜੀਤ ਡੈਸਕ 03-05-2026
ਬੁਢਲਾਡਾ, 2 ਮਈ (ਸਵਰਨ ਸਿੰਘ ਰਾਹੀ)- ਗੁਰਦਾਸੀਦੇਵੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੌਲੋਜੀ (ਜੀ.ਆਈ.ਐਮ.ਟੀ.) ਬੁਢਲਾਡਾ ਨੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਰੇਖਾ ਨੇ ਦੱਸਿਆ ਕਿ ਬੀ.ਐਸ.ਸੀ. (ਮਲਟੀਮੀਡੀਆ) ਵਿਚ ਜਗਜੀਤ ਸਿੰਘ ਨੇ 84.10 ਫ਼ੀਸਦੀ ਅੰਕ ਲੈ ਕੇ ਪਹਿਲਾ, ਅਮਿ੍ਤਪਾਲ ਸਿੰਘ ਨੇ 81.80 ਪ੍ਰਤੀਸ਼ਤ ਨਾਲ ਦੂਜਾ ਅਤੇ ਪ੍ਰੀਤਿੰਦਰ ਸਿੰਘ ਨੇ 81.40 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਹਰਵਿੰਦਰ ਸਿੰਘ ਨੇ ਵੀ 79.50 ਫ਼ੀਸਦੀ ਅੰਕ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਬੀ.ਏ. (ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ) 'ਚ ਸਿਮਰਨ ਨੇ 78.00 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਬੀ.ਕਾਮ ਅਤੇ ਬੀ.ਕਾਮ (ਆਨਰਜ਼) ਵਿਚ ਪਿ੍ਯੰਕਾ ਰਾਣੀ 73.60 ਫ਼ੀਸਦੀ, ਹਰਪਿੰਦਰ ਕੌਰ 72.80 ਫ਼ੀਸਦੀ, ਜੀਵਨ ਸਿੰਘ 72.40 ਫ਼ੀਸਦੀ, ਸੰਦੀਪ ਸਿੰਘ 68.40 ਫ਼ੀਸਦੀ ਅਤੇ ਤਾਰਨਪ੍ਰੀਤ ਸਿੰਘ 67.20 ਫ਼ੀਸਦੀ ਅੰਕ ਹਾਸਲ ਕੀਤੇ ਹਨ | ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਜ਼ਿਲੇ੍ਹ ਵਿਚ 8.58 ਲੱਖ ਮੀਟਿ੍ਕ ਟਨ ਕਣਕ ਦੀ ਖ਼ਰੀਦ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਲੋਂ ਸਿਹਤ ਜਾਗਰੂਕਤਾ ਅਤੇ ਖੋਜ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।