06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਘੱਟ ਗਿਣਤੀ ਤੇ ਦਲਿਤ ਦਲ ਦੀ ਮੀਟਿੰਗ

ਘੱਟ ਗਿਣਤੀ ਤੇ ਦਲਿਤ ਦਲ ਦੀ ਮੀਟਿੰਗ ਵਿਚ ਸ਼ਾਮਿਲ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ, ਹੋਰ ਅਹੁਦੇਦਾਰ ਤੇ ਮੈਂਬਰ | ਅਜੀਤ ਤਸਵੀਰ <br/> 10-05-2026
ਬਸੀ ਪਠਾਣਾਂ, 9 ਮਈ (ਐਚ.ਐਸ ਗੌਤਮ)-ਘੱਟ ਗਿਣਤੀ ਅਤੇ ਦਲਿਤ ਦਲ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੁੱਖ ਦਫ਼ਤਰ ਬਸੀ ਪਠਾਣਾਂ ਵਿਖੇ ਹੇਠ ਹੋਈ | ਇਸ ਮੌਕੇ ਸ. ਮਾਧੋਪੁਰ ਨੇ ਕਿਹਾ ਕਿ ਜੋ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਕੇਂਦਰੀ ਸਰਕਾਰ ਦੀ ਸ਼ਹਿ 'ਤੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਵਲੋਂ ਨਿਭਾਏ ਰੋਲ ਜਿਵੇਂ ਬਹੁਤ ਵੱਡੀ ਗਿਣਤੀ ਵਿਚ ਕੇਂਦਰੀ ਬਲਾਂ ਦੀ ਤਾਇਨਾਤੀ ਕਰਨਾ, ਚੋਣਾਂ ਦੌਰਾਨ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਦਾ ਕੋਈ ਨੋਟਿਸ ਨਾ ਲੈਣਾ, ਪੋਲਿੰਗ ਏਜੰਟਾਂ ਨੂੰ ਪੋਲਿੰਗ ਬੂਥਾਂ ਤੋਂ ਬਾਹਰ ਭਜਾਉਣਾ ਅਤੇ ਪੋਲਿੰਗ ਵਾਲੇ ਦਿਨ ਦੀ 12 ਤੋਂ 6 ਵਜੇ ਤਕ ਦੀ ਵੀਡੀੳ ਦੀ ਫੁਟੇਜ ਨਾ ਦੇਣਾ ਵਰਗੇ ਕਾਰਨਾਂ ਨੇ ਦੇਸ਼ ਦੇ ਸੰਘਾਤਮਿਕ ਲੋਕਤੰਤਰੀ ਢਾਂਚੇ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ | ਇਸ ਮੌਕੇ ਮੀਟਿੰਗ ਵਿਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਵਲੋ ਮਰਦਮ ਸ਼ੁਮਾਰੀ ਦੇ ਫਾਰਮ ਵਿਚ ਜਾਤੀ ਆਧਾਰ 'ਤੇ ਵਰਜਿਤ ਸ਼ਬਦਾਂ ਨੂੰ ਹਟਾਉਣ ਦੀ ਮੰਗ ਕੀਤੀ | ਇਸ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਵਿਗੜਦੀ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੀ ਮੰਗ ਕੀਤੀ ਗਈ | ਮੀਟਿੰਗ ਨੂੰ ਭਗਤ ਸਿੰਘ ਪੰਜਕੋਹਾ ਮੁੱਖ ਸਲਾਹਕਾਰ, ਦਰਸ਼ਨ ਸਿੰਘ ਅਨਾਇਤਪੁਰਾ, ਸੰਜੀਵ ਕੁਮਾਰ, ਬਿਕਰਮਜੀਤ ਸਿੰਘ ਵਿੱਕੀ, ਪਰਮਿੰਦਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਗੁਰਨਾਮ ਸਿੰਘ, ਸੁਰਜੀਤ ਸਿੰਘ ਜਨਰਲ ਸਕੱਤਰ, ਪ੍ਰੇਮ ਸਿੰਘ ਖ਼ਾਲਸਾ, ਜੋਧ ਸਿੰਘ ਕਲੌੜ, ਰਾਮ ਰਾਜ, ਹਰਬੰਸ ਸਿੰਘ ਭੜੀ, ਅਮਰਜੀਤ ਸਿੰਘ ਹਾਜੀਪੁਰ, ਪੇ੍ਰਮ ਸਿੰਘ ਪੰਜਕੋਹਾ, ਗੁਰਪਾਲ ਸਿੰਘ ਨੌਗਾਵਾਂ, ਨਰਿੰਦਰ ਕੁਮਾਰ ਬੱਬੂ, ਦਰਸ਼ਨ ਸਿੰਘ ਘਮੰਡ ਗੜ੍ਹ, ਬਲਦੇਵ ਸਿੰਘ ਥਾਬਲਾਂ, ਗੁਰਨਾਮ ਸਿੰਘ ਬਹੇੜ, ਨਰਿੰਦਰ ਕੁਮਾਰ ਕਲੌਂਦੀ, ਇੰਦਰਪਾਲ ਸਿੰਘ, ਹਰਬੰਸ ਸਿੰਘ ਬਸੀ, ਸੁਰਿੰਦਰ ਸਿੰਘ ਸ਼ਹੀਦਗੜ, ਬਿਕਰਮਜੀਤ ਸਿੰਘ ਕਾਲਾ, ਅਵਤਾਰ ਸਿੰਘ ਫੱਗਣਮਾਜਰਾ ਸ਼ਿੰਗਾਰਾ ਸਿੰਘ ਬਸੀ, ਸ਼ਾਮ ਲਾਲ ਚੋਪੜਾ ਅਤੇ ਜਸਬੀਰ ਸਿੰਘ ਜੱਸੀ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਸੇਂਟ ਫ਼ਰੀਦ ਪਬਲਿਕ ਸਕੂਲ, ਮੰਡੀ ਗੋਬਿੰਦਗੜ੍ਹ ਇੰਟਰ-ਸਕੂਲ ਫ਼ਤਹਿ ਸਹੋਦਿਆ ਸਟੋਰੀ ਟੈਲਿੰਗ ਪ੍ਰਤੀਯੋਗਤਾ ਅਗਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਦੇ ਨਵ-ਨਿਯੁਕਤ ਅਹੁਦੇਦਾਰ ਕਰਨ ਸਿੰਘ, ਰੱਖੜਾ ਅਤੇ ਕਮਾਲਪੁਰ ਵਲੋਂ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।