06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮੁੱਖ ਮੰਤਰੀ ਨੂੰ ਸ਼ੁਕਰਾਨਾ ਨਹੀਂ, ਪਸ਼ਚਾਤਾਪ ਯਾਤਰਾ ਕਰਨੀ ਚਾਹੀਦੀ ਹੈ-ਮਨੈਲਾ

ਅਜੀਤ ਡੈਸਕ 10-05-2026
ਖਮਾਣੋਂ, 9 ਮਈ (ਮਨਮੋਹਣ ਸਿੰਘ ਕਲੇਰ)-ਰਵਿੰਦਰ ਸਿੰਘ ਮਨੈਲਾ ਚੇਅਰਮੈਨ ਰੂਰਲ ਡਿਵੈਲਪਮੈਂਟ ਸੈੱਲ ਪੰਜਾਬ ਕਾਂਗਰਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਸ਼ਚਾਤਾਪ ਯਾਤਰਾ ਵੀ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਦੀ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਬਣੀਂ ਹੈ, ਉਦੋਂ ਤੋਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਦੀਆਂ ਸੁਰਖ਼ੀਆਂ ਅਕਸਰ ਸਰਕਾਰੀ ਇਸ਼ਤਿਹਾਰਾਂ ਦਾ ਸ਼ਿੰਗਾਰ ਬਣਦੀਆਂ ਆ ਰਹੀਆਂ ਹਨ, ਜਦਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਕਾਸ ਨਾ ਦੇ ਬਰਾਬਰ ਹੈ | ਮੁਲਾਜ਼ਮ ਵਰਗ ਨੂੰ ਆਪਣੀਆਂ ਹੱਕੀ ਮੰਗਾਂ ਲਈ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ | ਪੰਜਾਬ ਦੀਆਂ ਸੜਕਾਂ ਦਾ ਬੁਰਾ ਹਾਲ ਹੈ | ਨਸ਼ਿਆਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ | ਨਸ਼ੇ ਅਤੇ ਗੈਂਗਸਟਰ ਕਲਚਰ ਕਾਰਨ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ | ਦਿਨ ਦਿਹਾੜੇ ਲੁੱਟ ਖੋਹਾਂ ਹੋ ਰਹੀਆਂ ਹਨ | ਪੰਜਾਬ ਦੇ ਲੋਕ ਆਪਣੇ ਘਰਾਂ ਵਿਚ ਵੀ ਆਪਣੇ ਆਪ ਨੂੰ ਅਸੁਰੱਖਿਆਤ ਮਹਿਸੂਸ ਕਰ ਰਹੇ ਹਨ | ਇਸ ਲਈ ਮੁੱਖ ਮੰਤਰੀ ਨੂੰ ਸ਼ੁਕਰਾਨਾ ਯਾਤਰਾ ਨਹੀਂ ਪਸ਼ਚਾਤਾਪ ਯਾਤਰਾ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਅਗਿਆਤ ਵਾਹਨ ਦੀ ਲਪੇਟ 'ਚ ਆਏ ਮੋਟਰਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ ਪੰਜਾਬ 'ਚ 'ਆਪ' ਸਰਕਾਰ ਨੋਟ ਇਕੱਠੇ ਕਰਨ 'ਚ ਮਸਰੂਫ਼, ਜਨਤਾ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ-ਇੰਜੀ. ਕੰਵਰਵੀਰ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।