06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੰਜਾਬ ਭਰ ਦੇ ਕਿਸਾਨ ਹੱਦ ਕਰਜ਼ਿਆਂ 'ਚ ਕੀਤਾ ਵਾਧਾ ਲਾਗੂ ਨਾ ਕਰਨ ਕਾਰਨ ਪ੍ਰੇਸ਼ਾਨੀ ਦੇ ਆਲਮ 'ਚ-ਹਰਬੰਸ ਸਿੰਘ ਪੰਧੇਰ

ਅਜੀਤ ਡੈਸਕ 10-05-2026
ਖਮਾਣੋਂ, 9 ਮਈ (ਜੋਗਿੰਦਰ ਪਾਲ)-ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਭਰ ਦੇ ਕਿਸਾਨ ਹੱਦ ਕਰਜ਼ਿਆਂ ਵਿਚ ਕੀਤਾ ਗਿਆ ਵਾਧਾ ਲਾਗੂ ਨਾ ਕਰਨ ਕਾਰਨ ਵੱਡੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਉਨ੍ਹਾਂ ਕਿਹਾ ਕਿ ਕਿਸਾਨ ਸਹਿਕਾਰੀ ਬੈਂਕਾਂ ਦਾ ਘਿਰਾਓ ਅਤੇ ਸੰਘਰਸ਼ ਕਰਨ ਲਈ ਮਜਬੂਰ ਹੋ ਰਹੇ ਹਨ, ਪਰ ਪੰਜਾਬ ਸਰਕਾਰ ਕਿਸਾਨਾਂ ਦੇ ਮਸਲਿਆਂ ਅਤੇ ਮੰਗਾਂ ਬਾਰੇ ਚੁੱਪ ਹੈ | ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੀਆਂ ਉਕਤ ਮੰਗਾਂ ਦੀ ਪ੍ਰਵਾਹ ਨਾ ਕਰਦਿਆਂ 'ਸ਼ੁਕਰਾਨਾ ਯਾਤਰਾ' ਵਿਚ ਮਸਰੂਫ਼ ਹਨ | ਪੰਧੇਰ ਨੇ ਕਿਹਾ ਕਿ ਸੁਸਾਇਟੀਆਂ ਕਿਸਾਨਾਂ ਦੁਆਰਾ, ਕਿਸਾਨਾਂ ਲਈ ਬਣਾਈਆਂ ਗਈਆਂ ਹਨ ਅਤੇ ਇਹ ਕੋਈ ਕਾਰਪੋਰੇਟ ਬੈਂਕ ਨਹੀਂ ਸਗੋਂ ਕਿਸਾਨਾਂ ਦੀ ਆਪਣੀ ਸੰਸਥਾ ਹੈ | ਕਿਸਾਨਾਂ ਨੂੰ ਖੇਤੀਬਾੜੀ ਲਈ ਬੀਜ, ਖਾਦ ਅਤੇ ਕੀਟਨਾਸ਼ਕ ਖ਼ਰੀਦਣ ਲਈ ਸਮੇਂ ਸਿਰ ਪੈਸੇ ਦੀ ਲੋੜ ਹੁੰਦੀ ਹੈ ਜੋ ਕਿ ਫ਼ਸਲੀ ਕਰਜ਼ੇ ਦੀ ਹੱਦ ਰਾਹੀਂ ਪੂਰੀ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸੁਸਾਇਟੀ ਤੋਂ ਕਰਜ਼ਾ ਲੈਣਾ ਕੋਈ ਅਹਿਸਾਨ ਨਹੀਂ ਸਗੋਂ ਖੇਤੀਬਾੜੀ ਦੇ ਵਿਕਾਸ ਲਈ ਇਕ ਜ਼ਰੂਰੀ ਹੱਕ ਹੈ | ਪੰਧੇਰ ਨੇ ਪੰਜਾਬ ਸਰਕਾਰ ਵਲੋਂ ਸਹਿਕਾਰੀ ਸੁਸਾਇਟੀਆਂ ਵਿਚ ਨਵੇਂ ਹੱਦ ਕਰਜ਼ਿਆਂ 'ਤੇ ਰੋਕ ਲਗਾਉਣ ਦੀ ਨਿੰਦਾ ਕਰਦਿਆਂ ਮੰਗ ਕੀਤੀ ਗਈ ਕਿ ਜਲਦ ਕਿਸਾਨਾਂ ਨੂੰ ਨਵੇਂ ਹੱਦ ਕਰਜ਼ਿਆਂ ਅਨੁਸਾਰ ਪੈਸੇ ਜਾਰੀ ਕੀਤੇ ਜਾਣ ਤਾਂ ਕਿ ਕਿਸਾਨ ਆਪਣੇ ਖੇਤੀ ਖ਼ਰਚੇ ਪੂਰੇ ਕਰ ਸਕਣ ਅਤੇ ਸਮੇਂ ਸਿਰ ਬਿਜਾਈ ਕਰ ਸਕਣ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮ ਵਿਰੋਧੀ-ਰਾਣਾ ਅਗਲੀ ਖ਼ਬਰ ਜੀ.ਪੀ.ਐਸ. ਵਿਚ ਸਹੋਦਿਆ ਅੰਤਰ-ਸਕੂਲੀ ਸਲਾਦ ਬਣਾਉਣ ਦਾ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।