07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮਹੀਨਾਵਾਰ ਮੀਟਿੰਗ

ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮਹੀਨਾਵਾਰ ਮੀਟਿੰਗ ਉਪਰੰਤ ਸਾਹਿਤਕਾਰ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 10-05-2026
ਅਮਲੋਹ, 9 ਮਈ (ਕੇਵਲ ਸਿੰਘ)-ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮਹੀਨਾਵਾਰ ਮੀਟਿੰਗ ਪਰਮਜੀਤ ਬਿੱਟੂ ਰਾਈਆਂ ਦੀ ਪ੍ਰਧਾਨਗੀ ਹੇਠ ਪਿੰਕ ਰੋਜ਼ ਪਬਲਿਕ ਸਕੂਲ ਵਿਖੇ ਹੋਈ | ਇਸ ਮੌਕੇ ਗੀਤਕਾਰ ਚੰਨ ਗੁਰਾਇਆ ਵਾਲਾ ਦੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ, ਉਪਰੰਤ ਰਚਨਾਵਾਂ ਦੇ ਦੌਰ ਵਿਚ ਸੱਤਪਾਲ ਸਿੰਘ ਅਮਲੋਹ ਨੇ ਬੜੀ ਭਾਵਪੂਰਤ ਕਹਾਣੀ, ਜ਼ੋਰਾ ਸਿੰਘ ਗਰੇਵਾਲ ਨੇ ਹਾਸਰਸ ਰਚਨਾ, ਮੇਹਰ ਸਿੰਘ ਰਾਈਏਵਾਲ, ਗੁਰਪ੍ਰੀਤ ਵੜੈਚ ਨੇ ਮਜ਼ਦੂਰ ਦਿਵਸ ਨੂੰ ਸਮਰਪਿਤ ਨੇ ਗੀਤ, ਅਵਤਾਰ ਬੰਟੀ, ਭੁਪਿੰਦਰ ਭੂਰੀ ਅਤੇ ਪ੍ਰਗਟ ਚੰਨ ਨੇ ਗੀਤ ਪੇਸ਼ ਕੀਤਾ | ਅੰਤ ਵਿਚ ਪਰਮਜੀਤ ਬਿੱਟੂ ਨੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ, ਸਾਰੀਆਂ ਰਚਨਾਵਾਂ ਨੂੰ ਸੁਣਨ ਉਪਰੰਤ ਉਸਾਰੂ ਸੁਝਾਅ ਦਿੱਤੇ ਗਏ, ਸਟੇਜ ਦੀ ਭੂਮਿਕਾ ਮੇਹਰ ਸਿੰਘ ਰਾਈਏਵਾਲ ਨੇ ਬਾਖ਼ੂਬੀ ਨਿਭਾਈ |
ਪਿਛਲੀ ਖ਼ਬਰ ਕੋਆਪਰੇਟਿਵ ਬੈਂਕ ਦੇ ਜ਼ਿਲ੍ਹਾ ਹੈੱਡਕੁਆਟਰ ਦਫ਼ਤਰ ਅੱਗੇ ਬੀ.ਕੇ.ਯੂ. (ਕਾਦੀਆਂ) ਵਲੋਂ 11 ਨੂੰ ਦਿੱਤਾ ਜਾਵੇਗਾ ਧਰਨਾ-ਅਮਰ... ਅਗਲੀ ਖ਼ਬਰ ਜ਼ਿਲ੍ਹਾ ਹਸਪਤਾਲ ਵਿਚ ਪੀ.ਐਮ.ਐਸ.ਐਮ.ਏ ਤਹਿਤ ਲਗਾਇਆ ਵਿਸ਼ੇਸ਼ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।