06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨੌਜਵਾਨ ਕਲੱਬ ਨੇ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ

ਅਜੀਤ ਡੈਸਕ 11-05-2026
ਬਸੀ ਪਠਾਣਾਂ, 10 ਮਈ (ਐਚ.ਐਸ ਗੌਤਮ)- ਨੌਜਵਾਨ ਕਲੱਬ ਬਸੀ ਵਲੋਂ 17ਵਾਂ ਵਿਸ਼ਾਲ ਭਗਵਤੀ ਜਾਗਰਣ ਕਲੱਬ ਦੇ ਸਹਿਯੋਗ ਨਾਲ ਸ਼ੇਰਾ ਵਾਲਾ ਗੇਟ ਵਿਖੇ ਕਰਵਾਇਆ ਗਿਆ | ਇਸ ਮੋਕੇ ਜਾਗਰਣ ਵਿਚ ਮੁੱਖ ਮਹਿਮਾਨ ਵਜੋਂ ਬਬਲਾ ਸਰਪੰਚ ਪਿੰਡ ਕਲੌੜ ਦੇ ਸਮੂਹ ਪਰਿਵਾਰ ਵਲੋ ਜਯੋਤੀ ਪ੍ਰਚੰਡ ਕੀਤੀ ਗਈ | ਪੰਡਿਤ ਸ਼ੰਕਰ ਮਨੀ ਵਲੋਂ ਪੂਰੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕਰਵਾਈ ਗਈ | ਇਸ ਮੋਕੇ ਮੱਕੜ ਪਰਿਵਾਰ ਬਸੀ ਪਠਾਣਾਂ ਵਲੋਂ ਭਜਨਾਂ ਦਾ ਗੁਣਗਾਨ ਕੀਤਾ ਤੇ ਭਾਰੀ ਇਕੱਠ 'ਚ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ | ਜਾਗਰਣ ਦੌਰਾਨ ਵਾਰਡ ਨੰ. 13 ਦੇ ਸਾਬਕਾ ਕੌਂਸਲਰ ਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਹੈੱਪੀ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰ ਤੇ ਕਲੱਬ ਮੈਬਰਾਂ ਨੇ ਉਨਾਂ ਦਾ ਵਿਸ਼ੇਸ ਸਨਮਾਨ ਕੀਤਾ | ਇਸ ਮੌਕੇ ਪ੍ਰਧਾਨ ਮਹਿੰਦਰ ਪਾਲ, ਸੀਟੂ ਘਈ, ਜੀਤ ਕੁਮਾਰ ਘਈ, ਦੀਪਕ ਰਾਜਪੂਤ, ਗੋਲਡੀ ਰਾਜਪੂਤ, ਰਾਜਨ ਭੱਲਾ,ਸੁੰਦਰ ਲਾਲ, ਟਿੰਕੂ ਕੁਮਾਰ, ਬੱਬ ਕੁਮਾਰ, ਕਿ੍ਸ਼ਣ ਮਹਿਰਾ, ਸਾਬਕਾ ਕੌਂਸਲਰ ਰਮੇਸ਼ ਕੁਮਾਰ, ਗੋਪਾਲ ਕਿ੍ਸ਼ਨ ਭੱਲਾ, ਲਾਲੀ ਰਾਜਪੂਤ, ਵਿਜੇ ਕੁਮਾਰ, ਸ਼ੀਪਾ ਕੁਮਾਰ, ਜਸਪਾਲ ਕੁਮਾਰ ਜੱਸੀ, ਮੱਖਣ ਕੁਮਾਰ, ਮੰਗਤ ਕੁਮਾਰ ਮੰਗਾ, ਅਭਿਨਾਸ਼ ਕੌਰ, ਬੌਬੀ ਕੁਮਾਰ, ਮੰਗਾ ਕੁਮਾਰ, ਮਨੋਜ ਮੱਕੜ ਮੌਜੀ, ਪ੍ਰੀਤਿਸ਼ ਸਲਹੋਤਰਾ, ਸਾਹਿਲ ਮਲਹੋਤਰਾ, ਅੰਮਿ੍ਤ ਕੁਮਾਰ, ਸੰਜੀਵ ਚੌਹਾਨ ਸੰਜੂ, ਲਵਿਸ਼ ਭੱਲਾ, ਦਕਸ਼ ਕੁਮਾਰ, ਵਿੱਕੀ ਲੁਧਿਆਣਾ, ਡਾ. ਦਿਵੇਸ਼ ਕੁਮਾਰ, ਹੰਨੀ ਕੁਮਾਰ, ਓਮ ਪ੍ਰਕਾਸ਼ ਗੌਤਮ, ਸ਼ਯਮ ਪਾਠਕ, ਬਲਵਿੰਦਰ ਕੁਮਾਰ ਬੱਲਾ, ਹੇਮ ਚੰਦ, ਨੰਦ ਲਾਲ, ਮਨੋਜ਼ ਕੁਮਾਰ ਮੌਜੀ, ਜੀਵਨ ਕੁਮਾਰ ਤੋਂ ਇਲਾਵਾ ਸਮੂਹ ਵਾਸੀ ਤੇ ਸ਼ਹਿਰ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਯੂਥ ਵਿੰਗ ਵਲੋਂ ਕਰਵਾਏ ਯੂਥ ਮਿਲਣੀ ਸਮਾਗਮ ਨੇ ਰੈਲੀ ਦਾ ਰੂਪ ਧਾਰਿਆ ਅਗਲੀ ਖ਼ਬਰ ਅਕਾਲੀ ਦਲ ਨੇ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ 'ਚ ਹੇਰ-ਫੇਰ ਕਰਨ ਦੇ ਸਰਕਾਰ 'ਤੇ ਲਗਾਏ ਗੰਭੀਰ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।