ਬਸੀ ਪਠਾਣਾਂ, 10 ਮਈ (ਪੱਤਰ ਪ੍ਰੇਰਕ)ਨੰਬਰਦਾਰਾ ਯੂਨੀਅਨ ਤਹਿਸੀਲ ਬਸੀ ਪਠਾਣਾਂ ਦੀ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਕੱਜਲ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਹਾਜ਼ਰ ਅਹੁਦੇਦਾਰਾਂ ਤੇ ਮੈਂਬਰਾਂ ਪ੍ਰਧਾਨ ਮਨਜੀਤ ਸਿੰਘ ਕੱਜਲ ਮਾਜਰਾ, ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਮਹਿਦੂਦਾਂ, ਬਿੱਕਰ ਸਿੰਘ ਉਦਲਪੁਰ, ਮਲਕੀਤ ਸਿੰਘ ਖਾਲਸਪੁਰ, ਮਨਿੰਦਰ ਸਿੰਘ, ਮੇਵਾ ਸਿੰਘ ਤੇ ਮਲਕੀਤ ਸਿੰਘ ਅਬਦੁੱਲਾਪੁਰ, ਰਣਜੀਤ ਸਿੰਘ ਤੇ ਜਰਨੈਲ ਸਿੰਘ ਭਟੇੜੀ, ਕਰਮਜੀਤ ਸਿੰਘ ਸ਼ਹਿਜਾਦਪੁਰ ਅਤੇ ਪ੍ਰੀਤਮ ਸਿੰਘ ਨੇ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਵਿਚਾਰ ਵਟਾਂਦਰੇ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਾਅਦੇ ਪੂਰੇ ਨਾ ਕਰਨ 'ਤੇ ਰੋਸ ਜ਼ਾਹਿਰ ਕੀਤਾ | ਉਨਾਂ ਸਰਕਾਰ ਤੋਂ ਹਰਿਆਣਾ ਦੀ ਤਰਜ਼ 'ਤੇ ਨੰਬਰਦਾਰਾਂ ਦਾ ਭੱਤਾ 5 ਹਜ਼ਾਰ ਕਰਨ, ਤਹਿਸੀਲ 'ਚ ਬੈਠਣ ਲਈ ਕਮਰਾ ਅਲਾਟ ਕਰਨ, ਟੋਲ ਪਲਾਜ਼ਾ ਤੇ ਬੱਸ ਸਫ਼ਰ ਮੁਫ਼ਤ ਕਰਨ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦੀ ਮੰਗ ਪਹਿਲ ਦੇ ਆਧਾਰ 'ਤੇ ਪੂਰੀ ਕਰਨ ਦੀ ਅਪੀਲ ਕੀਤੀ |