ਜਖਵਾਲੀ 10 ਮਈ (ਨਿਰਭੈ ਸਿੰਘ)-ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਪਿੰਡ ਬੀਬੀਪੁਰ ਦੇ ਫੌਜੀ ਨੌਜਵਾਨ ਮਨਪ੍ਰੀਤ ਸਿੰਘ (33) ਦੀ ਡਿਊਟੀ ਦੌਰਾਨ ਹਾਰਟ ਅਟੈਕ ਹੋਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦੇਰ ਸਾਮ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਫੌਜੀ ਨੌਜਵਾਨ ਮਨਪ੍ਰੀਤ ਸਿੰਘ ਲੰਘੀ 8 ਮਈ 2026 ਨੂੰ ਰਾਂਚੀ ਰਾਮਗੜ੍ਹ (ਝਾਰਖੰਡ) ਵਿਖੇ 14 ਪੰਜਾਬ ਰੈਜੀਮੈਂਟ ਵਿਚ ਡਿਊਟੀ 'ਤੇ ਹਾਜਰ ਹੋਇਆ ਸੀ ਅਤੇ ਡਿਊਟੀ ਦੌਰਾਨ ਉਸਦੀ ਸਿਹਤ ਵਿਗੜ ਗਈ ਸੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਕਿ ਉਸ ਨੂੰ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ | ਦੱਸਣਯੋਗ ਹੈ ਕਿ ਮਿ੍ਤਕ ਫੌਜੀ ਮਨਪ੍ਰੀਤ ਸਿੰਘ ਦੀ ਮਿ੍ਤਕ ਦੇਹ ਦਾ ਸਸਕਾਰ ਅੱਜ ਪਿੰਡ ਬੀਬੀਪੁਰ ਵਿਖੇ ਕੀਤਾ ਜਾਵੇਗਾ | ਉਹ ਆਪਣੇ ਪਿੱਛੇ ਮਾਤਾ, ਪਿਤਾ, ਪਤਨੀ , ਪੁੱਤਰ ਅਤੇ ਪੁੱਤਰੀ ਛੱਡ ਗਿਆ |