15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਪਬਲਿਕ ਸਕੂਲ ਨਾਭਾ ਵਲੋਂ ਆਈ.ਐਸ.ਸੀ. 2026 ਦੇ ਅੱਵਲ ਆਏ ਵਿਦਿਆਰਥੀਆਂ ਦਾ ਸਨਮਾਨ

ਪੰਜਾਬ ਪਬਲਿਕ ਸਕੂਲ ਨਾਭਾ ਦੇ ਹੈੱਡ ਮਾਸਟਰ ਡਾਕਟਰ ਡੀ.ਸੀ. ਸ਼ਰਮਾ ਆਈ.ਐਸ.ਸੀ. ਬੈਚ 2026 'ਚ ਅੱਵਲ ਆਉਣ ਵਾਲੀ ਵਿਦਿਆਰਥਣ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 12-05-2026
ਨਾਭਾ, 11 ਮਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਪੰਜਾਬ ਪਬਲਿਕ ਸਕੂਲ ਵਿਖੇ ਆਈ.ਐਸ.ਸੀ. ਬੈਚ 2026 ਦੇ ਸਨਮਾਨ ਵਿਚ ਅੱਜ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਸਕੂਲ ਹੈਡਮਾਸਟਰ ਡਾ ਡੀ.ਸੀ ਸ਼ਰਮਾ ਨੇ ਦੱਸਿਆ ਕਿ ਇਸ ਬੈਚ ਦੀ ਅਨਾਹਤਜੋਤ ਕੌਰ ਹਰੀ (ਸਾਇੰਸ ਸਟ੍ਰੀਮ) ਨੇ 99.8% ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਨਮਨ ਗੋਇਲ, ਇਸ਼ਮੀਤ ਕੌਰ (ਸਾਇੰਸ ਸਟ੍ਰੀਮ), ਅਨੰਨਿਆ ਬਾਠ, ਅਕਾਸ਼ਵੀਰ ਸਿੰਘ (ਹਿਊਮੈਨਿਟੀਜ਼ ਸਟ੍ਰੀਮ) 99% ਅੰਕਾਂ ਨਾਲ ਦੂਜੇ ਸਥਾਨ 'ਤੇ ਰਹੇ ਜਦੋਂ ਕਿ ਮਨਤੇਸ਼ਵਰ ਸਿੰਘ ਰਾਨੂੰ (ਹਿਊਮੈਨਿਟੀਜ਼) 98.5% ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ | ਉਨ੍ਹਾਂ ਕਿਹਾ ਕਿ ਆਈ.ਐਸ.ਸੀ. ਦੀ ਪ੍ਰੀਖਿਆ ਦੇਣ ਵਾਲੇ ਸਾਰੇ 99 ਵਿਦਿਆਰਥੀਆਂ ਨੇ ਡਿਸਟਿੰਕਸ਼ਨ (ਵਿਸ਼ੇਸ਼ ਯੋਗਤਾ) ਨਾਲ਼ ਪ੍ਰੀਖਿਆ ਪਾਸ ਕੀਤੀ | ਇਹਨਾਂ ਵਿਚੋਂ 34 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ 100 ਵਿੱਚੋਂ 100 ਅੰਕ ਹਾਸਲ ਕੀਤੇ, ਜਿਨ੍ਹਾਂ ਵਿਚ ਸਰੀਰਕ ਸਿੱਖਿਆ (17), ਰਾਜਨੀਤੀ ਸ਼ਾਸਤਰ (07), ਪੰਜਾਬੀ (07), ਕੈਮਿਸਟਰੀ (02) ਅਤੇ ਕੰਪਿਊਟਰ ਸਾਇੰਸ (01) ਸ਼ਾਮਲ ਹਨ | ਸਕੂਲ ਹੈਡਮਾਸਟਰ ਨੇ ਦੱਸਿਆ ਕਿ ਇਸ ਵਾਰ ਬੈਚ ਦੀ ਸਭ ਤੋਂ ਉੱਚ ਔਸਤ 91% ਰਹੀ, ਜੋ ਕਿ ਆਈਐਸਸੀ 2025 ਦੇ ਮੁਕਾਬਲੇ 7% ਵੱਧ ਹੈ | ਸਕੂਲ ਹੈਡਮਾਸਟਰ ਡਾ. ਡੀ.ਸੀ. ਸ਼ਰਮਾ ਵਲੋਂ ਪੰਜਾਬ ਪਬਲਿਕ ਸਕੂਲ ਦੇ ਮੌਜੂਦਾ ਵਿਦਿਆਰਥੀਆਂ ਲਈ ਉੱਚੇ ਮਾਪਦੰਡ ਸਥਾਪਤ ਕਰਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ | ਉਨ੍ਹਾਂ ਨੇ ਬਿਹਤਰ ਅਭਿਆਸਾਂ ਨੂੰ ਅਪਣਾਉਣ ਲਈ ਵਿਦਿਆਰਥੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ | ਉਨ੍ਹਾਂ ਸ਼ਾਨਦਾਰ ਨਤੀਜੇ ਦੇਣ ਲਈ ਸਮੂਹ ਸਟਾਫ਼ ਦੀ ਮਿਹਨਤ ਦੀ ਵੀ ਪ੍ਰਸ਼ੰਸਾ ਕੀਤੀ |
ਪਿਛਲੀ ਖ਼ਬਰ ਭਾਜਪਾ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਮੂਹਰੇ ਮੁੱਖ ਮੰਤਰੀ ਖ਼ਿਲਾਫ਼ ਦਿੱਤਾ ਧਰਨਾ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਭਗਵਾਨ ਦਾਸ ਗੁਪਤਾ ਦਾ ਸਫ਼ਰਨਾਮਾ 'ਕਾਲਕਾ ਤੋਂ ਸ਼ਿਮਲਾ' ਦਾ ਲੋਕ-ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।