20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਮੀਟਿੰਗ

ਅਜੀਤ ਡੈਸਕ 13-05-2026
ਮੰਡੀ ਗੋਬਿੰਦਗੜ੍ਹ, 12 ਮਈ (ਇਕਬਾਲਦੀਪ ਸੰਧੂ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿਖੇ ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਮੀਟਿੰਗ ਹੋਈ | ਮੀਟਿੰਗ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਹੋਈ | ਮੀਟਿੰਗ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਨੇ ਕੀਤੀ | ਇਸ ਮੌਕੇ ਜ਼ੋਰਾਵਰ ਸਿੰਘ ਪੰਛੀ ਦਾ ਗਾਇਆ ਭਗਤ ਕਬੀਰ ਜੀ ਦਾ ਸ਼ਬਦ 'ਪੂਜਹ ਰਾਮ ਏਕੁ ਹੀ ਦੇਵਾ' ਰਿਲੀਜ਼ ਕੀਤਾ ਗਿਆ | ਬੱਚਿਆਂ ਦੀ ਪੁਸਤਕ 'ਨਵੀਆਂ ਕਲਮਾਂ ਨਵੀਂ ਉਡਾਣ' ਜਿਸ ਵਿਚ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਬਾਲ ਲੇਖਕਾਂ ਦੀਆਂ ਰਚਨਾਵਾਂ ਸ਼ਾਮਿਲ ਹਨ | ਇਸ ਪੁਸਤਕ ਦੇ ਮੁੱਖ ਸੰਪਾਦਕ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਹਨ, ਜੋ ਇਹ ਸਭਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਇਕ ਸ਼ੋਕ ਮਤੇ ਰਾਹੀਂ ਨਾਮਵਰ ਲੇਖਕ ਤੇ ਕਵੀਸ਼ਰ ਪ੍ਰੀਤ ਸਿੰਘ ਸੰਦਲ, ਕਹਾਣੀਕਾਰ ਮੁਖਤਿਆਰ ਸਿੰਘ ਦੀ ਧਰਮ ਪਤਨੀ ਮਾਤਾ ਚਰਨਜੀਤ ਕੌਰ ਅਤੇ ਲੇਖਕ ਤੇ ਪੱਤਰਕਾਰ ਸੁਖਵਿੰਦਰ ਸਿੰਘ ਭਾਦਲਾ ਦੇ ਭਰਾ ਅਵਤਾਰ ਸਿੰਘ ਦੇ ਹੋਏ ਅਕਾਲ ਚਲਾਣੇ 'ਤੇ ਸਭਾ ਵਲੋਂ ਦੁੱਖ ਪ੍ਰਗਟ ਕੀਤਾ ਗਿਆ ਤੇ ਦੋ ਮਿੰਟ ਦਾ ਮੋਨ ਧਾਰਿਆ ਗਿਆ | ਉਪਰੰਤ ਰਚਨਾਵਾਂ ਦੇ ਦੌਰ ਵਿਚ ਅਮਰ ਸਿੰਘ ਸੈਂਪਲਾਂ ਨੇ ਕਹਾਣੀ, ਬਘੇਲ ਸਿੰਘ ਚੰਦਨ ਨੇ ਗੀਤ, ਮੀਤ ਪਾਣੀਪਤ ਅਤੇ ਜ਼ੋਰਾਵਰ ਸਿੰਘ ਪੰਛੀ ਨੇ ਗ਼ਜ਼ਲ, ਇੰਦਰਜੀਤ ਕੌਰ ਲੋਟੇ ਤੇ ਰਾਜ ਸਿੰਘ ਬਧੌਛੀਂ ਨੇ ਕਹਾਣੀ, ਜਗਜੀਤ ਸਿੰਘ ਗੁਰਮ ਨੇ ਮਾਂ ਦਿਵਸ ਨੂੰ ਸਮਰਪਿਤ ਕਵਿਤਾ, ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਕਵਿਤਾ, ਲੋਕ ਨਾਥ ਸ਼ਰਮਾ ਨੇ ਲੇਖ ਅਤੇ ਅਖੀਰ ਵਿਚ ਸਭਾ ਦੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਨੇ 'ਮਾਂ ਤਾਂ ਜੱਗ ਵਿਚ ਹੁੰਦੀ ਠੰਡੜੀ ਛਾਂ ਵੇ ਲੋਕੋ' ਗਾ ਕੇ ਸਭ ਦਾ ਦਿਲ ਮੋਹ ਲਿਆ | ਰਚਨਾਵਾਂ ਦੇ ਦੌਰ ਦੌਰਾਨ ਮੀਟਿੰਗ ਵਿਚ ਪੜ੍ਹੀਆਂ ਗਈਆਂ ਰਚਨਾਵਾਂ ਉੱਪਰ ਉਸਾਰੂ ਪੜਚੋਲ ਕੀਤੀ ਗਈ ਤੇ ਕੀਮਤੀ ਸੁਝਾਅ ਦਿੱਤੇ ਗਏ | ਮੀਟਿੰਗ ਵਿਚ ਨਰਿੰਦਰ ਭਾਟੀਆ, ਪਰਮਜੀਤ ਸਿੰਘ ਧੀਮਾਨ, ਚੰਨਪ੍ਰੀਤ ਸਿੰਘ ਗਿੱਲ, ਤੇਜਪਾਲ ਸਿੰਘ ਮਰਜਾਰਾ ਵੀ ਹਾਜ਼ਰ ਸਨ | ਮੀਟਿੰਗ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਗੁਰਮ ਅਤੇ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਚਲਾਈ |
ਪਿਛਲੀ ਖ਼ਬਰ ਕਾਂਗਰਸ ਦੀ ਸਰਕਾਰ ਬਣਨ 'ਤੇ ਬਸੀ ਪਠਾਣਾਂ ਸ਼ਹਿਰ ਦੀ ਕਾਇਆ ਕਲਪ ਹੋਵੇਗੀ-ਢੋਲੇਵਾਲ ਅਗਲੀ ਖ਼ਬਰ ਵਿ੍ੰਦਾਵਨ 'ਚ ਭਾਰਤੀ ਉਦਯੋਗ ਵਪਾਰ ਮੰਡਲ ਦਾ ਦੋ ਦਿਨ ਰਾਸ਼ਟਰੀ ਸੰਮੇਲਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।