15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੰਗਰਾਂਦ ਮੌਕੇ ਲਗਾਇਆ ਲੜੀਵਾਰ 182ਵਾਂ ਖ਼ੂਨਦਾਨ ਕੈਂਪ

ਅਜੀਤ ਡੈਸਕ 16-05-2026
ਫ਼ਤਹਿਗੜ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਬਾਬਾ ਮੋਤੀ ਰਾਮ ਮਹਿਰਾ ਖ਼ੂਨਦਾਨ ਸੁਸਾਇਟੀ ਵਲੋਂ ਅੱਜ ਜੇਠ ਦੀ ਸੰਗਰਾਂਦ ਮੌਕੇ ਸਰਹਿੰਦ ਫ਼ਤਿਹ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਲੜੀਵਾਰ 182ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਮਰਇੰਦਰ ਸਿੰਘ ਲਿਬੜਾ ਵਲੋਂ ਕੀਤਾ ਗਿਆ ਅਤੇ ਉਨ੍ਹਾਂ ਸੁਸਾਇਟੀ ਦੁਆਰਾ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਪਰਉਪਕਾਰੀ ਕਾਰਜਾਂ ਦੀ ਪ੍ਰਸੰਸਾ ਵੀ ਕੀਤੀ | ਇਸ ਮੌਕੇ ਸੁਸਾਇਟੀ ਦੇ ਸਕੱਤਰ ਨਿਸ਼ਾਨ ਸਿੰਘ ਚੀਮਾ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਸਿਮਰਜੀਤ ਕੌਰ ਦੀ ਅਗਵਾਈ ਹੇਠ ਗੌਰਮਿੰਟ ਸੁਪਰ ਸਪੈਸ਼ਲਿਟੀ ਹਸਪਤਾਲ ਸੈਕਟਰੀ 16, ਚੰਡੀਗੜ੍ਹ ਦੀ ਬਲੱਡ ਬੈਂਕ ਦੀ ਟੀਮ ਵਲੋਂ ਸਵੈ ਇੱਛਿਤ 65 ਖ਼ੂਨਦਾਨੀਆਂ ਪਾਸੋਂ ਖ਼ੂਨ ਦੇ ਯੂਨਿਟ ਇਕੱਤਰਤ ਕੀਤੇ ਗਏ | ਜਿਸ ਦੌਰਾਨ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਰਿਫਰੈਸ਼ਮੈਂਟ ਦੇ ਨਾਲ-ਨਾਲ ਸਨਮਾਨ ਪੱਤਰ ਵੀ ਦਿੱਤੇ ਗਏ | ਸੁਸਾਇਟੀ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਅਨਮੋਲ ਜ਼ਿੰਦਗੀਆਂ ਨੂੰ ਬਚਾਉਣ ਲਈ ਅਜਿਹੇ ਪਰਉਪਕਾਰੀ ਕਾਰਜਾਂ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ 'ਤੇ ਖ਼ੂਨਦਾਨ ਸੁਸਾਇਟੀ ਦੇ ਸੈਕਟਰੀ ਨਿਸ਼ਾਨ ਸਿੰਘ ਚੀਮਾ, ਇੰਜੀ ਐਸ.ਐਸ.ਬਾਠ, ਡਾ. ਅਮਰੀਕ ਸਿੰਘ ਨਾਗਰਾ ਸਟੇਟ ਅਵਾਰਡੀ, ਸੁਰਿੰਦਰ ਸਿੰਘ, ਕ੍ਰਿਸ਼ਨ ਸਿੰਘ ਸਾਬਕਾ ਸੁਪਰਡੈਂਟ, ਮਾ. ਚਰਨ ਸਿੰਘ ਸੇਖੋਂ, ਸੁਰਮੁੱਖ ਸਿੰਘ, ਕੁਲਦੀਪ ਸਿੰਘ ਸੈਣੀ, ਬੀਬੀ ਨੀਲਕਮਲ ਕੌਰ ਬਾਠ, ਅਰਸ਼ਦੀਪ ਸਿੰਘ ਖੱਟੜਾ, ਕੈਪਟਨ ਸੇਵਾ ਸਿੰਘ, ਰੈੱਡ ਕਰਾਸ ਸੁਸਾਇਟੀ ਦੇ ਜਸਵਿੰਦਰ ਸਿੰਘ ਅਤੇ ਦਯਾਨੰਦ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਾਈਨ ਗਰੋਵ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤਯੋਗ ਨਹੀਂ-ਈਸ਼ਰਪ੍ਰੀਤ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।