02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਦਸਤਾਰ ਤੇ ਗਤਕੇ ਦੇ ਫਾਈਨਲ ਮੁਕਾਬਲੇ 25 ਜੁਲਾਈ ਨੂੰ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਕਰਵਾਏ ਜਾਣਗੇ-ਭਾਈ ਉਦੇ ਸਿੰਘ

ਅਜੀਤ ਡੈਸਕ 19-05-2026
ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ਼ ਇੰਡੀਆ ਵਲੋਂ ਰਾਸ਼ਟਰੀ ਪੱਧਰ 'ਤੇ ਦਸਤਾਰ ਤੇ ਗਤਕਾ ਮੁਕਾਬਲੇ ਕਰਵਾਏ ਜਾਣਗੇ | ਜਿਸ ਸੰਬੰਧੀ ਫਾਈਨਲ ਮੁਕਾਬਲੇ 25 ਜੁਲਾਈ ਨੂੰ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਕਰਵਾਏ ਜਾਣਗੇ | ਮੁਕਾਬਲਿਆਂ ਵਿਚ ਪੰਜਾਬ ਸਮੇਤ ਹਰਿਆਣਾ, ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਤੇ ਚੰਡੀਗੜ੍ਹ ਸਮੇਤ ਰਾਸ਼ਟਰੀ ਪੱਧਰ 'ਤੇ 13 ਤੋਂ ਵਧੇਰੇ ਰਾਜ ਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ ਭਾਗ ਲੈਣਗੇ | ਇਹ ਜਾਣਕਾਰੀ ਗਤਕਾ ਐਸੋਸੀਏਸ਼ਨ ਆਫ਼ ਪੰਜਾਬ ਦੇ ਮੁਖੀ ਭਾਈ ਉਦੇ ਸਿੰਘ ਤੇ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਮੁਖੀ ਭਾਈ ਗੁਰਤੇਜ ਸਿੰਘ ਖ਼ਾਲਸਾ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਇਕੱਤਰਤਾ ਹਾਲ ਵਿਚ ਸੱਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਲਈ ਪੰਜਾਬ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿਚ ਮੁਕਾਬਲਿਆਂ ਰਾਹੀਂ ਪਹਿਲਾਂ ਪ੍ਰਤੀਭਾਗੀਆਂ ਦੀ ਚੋਣ ਕੀਤੀ ਜਾਵੇਗੀ | ਪੰਜਾਬ ਵਿਚ ਚੋਣ ਮੁਕਾਬਲਿਆਂ ਦੌਰਾਨ ਸਫਲ ਹੋਣ ਵਾਲੇ ਖਿਡਾਰੀਆਂ ਨੂੰ ਪੰਜਾਬ ਲਈ ਖੇਡਣ ਦਾ ਮੌਕਾ ਮਿਲੇਗਾ | ਇਨ੍ਹਾਂ ਮੁਕਾਬਲਿਆਂ 'ਚ ਕਿਸੇ ਵੀ ਤਰ੍ਹਾਂ ਦੀ ਸਟੰਟਬਾਜ਼ੀ ਨੂੰ ਕੋਈ ਥਾਂ ਨਹੀਂ ਦਿੱਤੀ ਜਾਵੇਗੀ | ਇਹ ਮੁਕਾਬਲੇ ਨਿਰੋਲ ਸ਼ਸਤਰ ਵਿੱਦਿਆ ਦੇ ਅਸਲ ਰੂਪ 'ਤੇ ਆਧਾਰਿਤ ਹੋਣਗੇ | ਗਤਕਾ ਮੁਕਾਬਲਿਆਂ ਦੇ ਨਾਲ-ਨਾਲ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ | ਦਸਤਾਰ ਮੁਕਾਬਲਿਆਂ ਵਿਚ ਵੀ ਕੇਵਲ ਦੁਮਾਲਾ ਸਜਾਉਣ ਦੇ ਮੁਕਾਬਲੇ ਹੋਣਗੇ, ਜਿਸ 'ਚ ਜੇਤੂ ਪ੍ਰਤੀਭਾਗੀਆਂ ਨੂੰ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਮਾਸਟਰ ਕਰਮਜੀਤ ਸਿੰਘ ਜੋਗੀ ਜ਼ਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਮਨਦੀਪ ਸਿੰਘ, ਦਲੀਪ ਸਿੰਘ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਐਡਵੋਕੇਟ ਗਗਨਦੀਪ ਸਿੰਘ ਗੁਰਾਇਆ, ਖੁਸ਼ਵਿੰਦਰ ਸਿੰਘ, ਗਿਆਨੀ ਰਣਜੀਤ ਸਿੰਘ, ਇੰਦਰਪਾਲ ਸਿੰਘ ਖ਼ਾਲਸਾ ਪ੍ਰਧਾਨ ਹਰਿਆਣਾ, ਅਮੋਲਕ ਸਿੰਘ ਪ੍ਰਧਾਨ ਦਿੱਲੀ, ਗੁਰਪ੍ਰੀਤ ਸਿੰਘ ਖ਼ਾਲਸਾ, ਸਤਪਾਲ ਸਿੰਘ ਬਾਗੀ, ਰਵਿੰਦਰਪਾਲ ਸਿੰਘ ਬੁੱਢਾ ਦਲ, ਚਰਨਜੀਤ ਸਿੰਘ, ਬਿਮਲ ਸਿੰਘ, ਰਜਿੰਦਰ ਸਿੰਘ ਰਾਗੀ, ਧਨਵੰਤ ਸਿੰਘ, ਵਿਕਰਮ ਸਿੰਘ, ਤਜਿੰਦਰ ਸਿੰਘ ਟਿੰਪਾ, ਪ੍ਰਭਜੋਤ ਸਿੰਘ, ਉਮਰਾਓ ਸਿੰਘ, ਅਮਰਜੀਤ ਸਿੰਘ, ਚਤਰ ਸਿੰਘ ਹੁਸੈਨਪੁਰਾ, ਸਤਵੀਰ ਸਿੰਘ ਹੁਸੈਨਪੁਰਾ, ਕੁਲਵਿੰਦਰ ਸਿੰਘ ਬਹਿਰਾਮਪੁਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪੀ. ਓ. ਸਟਾਫ਼ ਵਲੋਂ ਕੁੱਟਮਾਰ ਦੇ ਮੁਕੱਦਮੇ 'ਚ ਭਗੌੜਾ ਵਿਅਕਤੀ ਕਾਬੂ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਪਿੰਡ ਬਡਾਲੀ ਆਲਾ ਸਿੰਘ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।