ਫ਼ਤਹਿਗੜ੍ਹ ਸਾਹਿਬ, 18 ਮਈ (ਮਨਪ੍ਰੀਤ ਸਿੰਘ)-ਪੀ. ਓ. ਸਟਾਫ਼ ਫ਼ਤਹਿਗੜ੍ਹ ਸਾਹਿਬ ਵਲੋਂ ਲੜਾਈ ਝਗੜੇ ਦੇ ਮਾਮਲੇ 'ਚ ਇਕ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਥਾਣਾ ਬਸੀ ਪਠਾਣਾਂ ਵਿਖੇ ਲੜਾਈ ਝਗੜੇ ਦੇ ਮਾਮਲੇ 'ਚ ਮੁਕੱਦਮਾ ਨੰਬਰ. 19 ਮਿਤੀ 18 ਫਰਵਰੀ 2022 ਧਾਰਾ 325, 323 , 341, 34, 201 ਆਈ. ਪੀ. ਸੀ. ਤਹਿਤ ਦਲਵੀਰ ਸਿੰਘ ਉਰਫ਼ ਨਵੀ ਮੁਹੱਲਾ ਬਹਿਲੋਲਪੁਰੀ ਬਸੀ ਪਠਾਣਾਂ ਖ਼ਿਲਾਫ਼ ਦਰਜ਼ ਹੋਇਆ ਸੀ | ਜਿਸ 'ਤੇ ਆਪਣੇ ਸਾਥੀ ਨਾਲ ਮਿਲ ਕੇ ਇਸ਼ਾਨ ਕੁਮਾਰ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸਨ ਤੇ ਉਕਤ ਦੋਵਾਂ 'ਤੇ ਮੁਕੱਦਮਾ ਦਰਜ ਹੋਇਆ ਸੀ ਤੇ ਹੁਣ ਦਲਵੀਰ ਸਿੰਘ ਮਿਤੀ 6 ਮਾਰਚ ਤੋਂ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਹੋਇਆ ਸੀ, ਜਿਸ ਨੂੰ ਪੀ. ਓ. ਸਟਾਫ਼ ਦੀ ਪੁਲਿਸ ਪਾਰਟੀ ਵਲੋਂ ਗਿ੍ਫ਼ਤਾਰ ਕਰਕੇ ਸੰਬੰਧਿਤ ਪੁਲਿਸ ਪਾਰਟੀ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |