ਫ਼ਤਹਿਗੜ੍ਹ ਸਾਹਿਬ, 18 ਮਈ (ਮਨਪ੍ਰੀਤ ਸਿੰਘ)-ਜਲਵੇੜ੍ਹਾ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ ਪਹਿਲਾ ਪੰਜ ਰੋਜ਼ਾ ਲੈਦਰ ਬਾਲ ਆਲ ਓਪਨ ਕ੍ਰਿਕਟ ਟੂਰਨਾਮੈਂਟ ਪਿੰਡ ਜਲਵੇੜ੍ਹਾ ਵਿਖੇ ਕਰਵਾਇਆ | ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਵਰਿੰਦਰ ਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਟੂਰਨਾਮੈਂਟ 'ਚ ਇਲਾਕੇ ਦੀਆਂ 16 ਟੀਮਾਂ ਨੇ ਭਾਗ ਲਿਆ, ਜਿਨ੍ਹਾਂ 'ਚੋਂ ਸ਼ਹੀਦ ਊਧਮ ਸਿੰਘ ਕਲੱਬ ਨਲਾਸ ਦੀ ਟੀਮ ਪਹਿਲੇ ਸਥਾਨ ਤੇ ਅਮਲੋਹ ਦੀ ਟੀਮ ਦੂਸਰੇ ਸਥਾਨ 'ਤੇ ਰਹੀ, ਜਿਨ੍ਹਾਂ ਨੂੰ ਇਨਾਮਾਂ ਦੀ ਵੰਡ ਸਮਾਜ ਸੇਵਕ ਬਿੱਟੂ ਜਲਵੇੜ੍ਹਾ ਵਲੋਂ ਕੀਤੀ ਗਈ | ਇਸ ਮੌਕੇ ਬਿੱਟੂ ਜਲਵੇੜ੍ਹਾ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ ਤੇ ਖ਼ਾਸ ਕਰ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਆਪਣੇ ਸੂਬੇ ਤੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਰਵਾਇਤੀ ਖੇਡਾਂ ਜਿੱਥੇ ਨੌਜਵਾਨਾਂ ਸੱਭਿਆਚਾਰ ਨਾਲ ਜੋੜਦੀਆਂ ਹਨ, ਉਥੇ ਹੀ ਉਨ੍ਹਾਂ ਨੂੰ ਤੰਦਰੁਸਤ ਰੱਖਣ ਵਿਚ ਵੀ ਸਹਾਈ ਹੰੁਦੀਆਂ ਹਨ | ਕਲੱਬ ਪ੍ਰਧਾਨ ਮਾਨ ਨੇ ਦੱਸਿਆ ਕਿ ਇਸ ਮੌਕੇ ਵਧੀਆ ਬੱਲੇਬਾਜ਼ ਵਲੋਂ ਅਭਿਸ਼ੇਕ ਜਲੋਟਾ ਤੇ ਵਧੀਆ ਗੇਂਦਬਾਜ਼ ਵਜੋਂ ਵਿੱਕੀ ਧਾਲੀਵਾਲ ਨੂੰ ਐਲ. ਸੀ. ਡੀਜ਼ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਿਕੰਦਰ ਸਿੰਘ ਚੋਲਟੀ ਖੇੜੀ, ਗੁਰਮੁੱਖ ਸਿੰਘ ਜਲਵੇੜ੍ਹਾ, ਰਮਨ ਖਹਿਰਾ, ਗੁਰਪ੍ਰੀਤ ਸਿੰਘ ਚੀਮਾ, ਗੁਰਦਰਸ਼ਨ ਸਿੰਘ ਰੰਧਾਵਾ, ਬਿੱਲੂ ਖਰੋੜ, ਨਿੰਦੀ ਬੋਰਾਂ, ਨੰਬਰਦਾਰ ਗੱਜਣ ਸਿੰਘ, ਹਰਿੰਦਰ ਮਾਨ, ਸੁਖਵਿੰਦਰ ਸਿੰਘ, ਬਿੱਲਾ ਮਾਨ, ਜਸ ਖਹਿਰਾ ਕੈਨੇਡਾ, ਅਮਨ ਜਲਵੇੜਾ, ਕਮਲ ਗਿੱਲ ਕੈਨੇਡਾ, ਬਿੱਟੂ ਮਾਨ, ਜੱਗੀ ਮਾਨ, ਤੇਜਾ ਮਾਨ, ਤੇਜਿੰਦਰ ਮਾਨ, ਬਲਵੀਰ ਗਿੱਲ, ਹੈਪੀ ਚੀਮਾ, ਮਲਕੀਤ ਚੀਮਾ, ਦੀਪੂ ਖਰੌੜਾ, ਤੇ ਪ੍ਰਗਟ ਸਿੰਘ ਆਦਿ ਸਮੇਤ ਇਲਾਕੇ ਦੇ ਨੌਜਵਾਨ ਵੀ ਹਾਜ਼ਰ ਸਨ |