ਅਮਲੋਹ, 18 ਮਈ (ਅੰਮਿ੍ਤ ਸਿੰਘ ਸ਼ੇਰਗਿੱਲ)-ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਅਮਲੋਹ ਵਲੋਂ ਵਿੱਦਿਅਕ ਖੇਤਰ ਵਿਚ ਮੱਲਾਂ ਮਾਰਨ ਵਾਲੇ ਹੋਣਹਾਰ ਬੱਚਿਆਂ ਦਾ ਹੌਸਲਾ ਵਧਾਉਣ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ | ਇਸ ਦੌਰਾਨ ਪ੍ਰੀਸ਼ਦ ਵਲੋਂ 'ਸਕੂਲ ਆਫ਼ ਐਮੀਨੈਂਸ' ਤੇ ਪੀ. ਐਮ. ਸ੍ਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ' ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਮੈਰਿਟ ਸੂਚੀ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ 'ਚ ਸਕੂਲ ਆਫ਼ ਐਮੀਨੈਂਸ ਦੇ ਮੈਡੀਕਲ ਦੀ ਸਟੂਡੈਂਟ ਏਕਮਪ੍ਰੀਤ ਕੌਰ, ਨਾਨ-ਮੈਡੀਕਲ ਦੀ ਅਮਨਦੀਪ ਕੌਰ, ਦਸਵੀਂ ਕਲਾਸ ਦੀ ਵਿਦਿਆਰਥਣ ਸੇਜਲ ਗੋਸਵਾਮੀ, ਕਲਿਆਣੀ ਕੁਮਾਰੀ, ਛਬੀ ਚੌਧਰੀ ਤੇ ਪੀ. ਐਮ. ਸ੍ਰੀ ਕੰਨਿਆ ਸਕੂਲ ਦੀ ਪਲਸ-ਟੂ ਦੀ ਵਿਦਿਆਰਥਣ ਅੰਮਿ੍ਤਾ ਤੇ ਦਸਵੀਂ ਦੀ ਅੰਸ਼ੂ ਕੁਮਾਰੀ ਸ਼ਾਮਿਲ ਸਨ | ਇਸ ਮੌਕੇ ਸ਼ਾਖ਼ਾ ਪ੍ਰਧਾਨ ਬਿ੍ਜ ਭੂਸ਼ਨ ਗਰਗ ਨੇ ਕਿਹਾ ਕਿ ਵਧੀਆ ਪੁਜ਼ੀਸ਼ਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਨਾਲ ਜਿਥੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ, ਉਥੇ ਹੀ ਬਾਕੀ ਬੱਚਿਆਂ ਨੂੰ ਵੀ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ | ਬਰਾਂਚ ਦੇ ਸੈਕਟਰੀ ਜਰਨੈਲ ਸਿੰਘ ਨੇ ਵੀ ਆਖਿਆ ਕਿ ਹੋਣਹਾਰ ਬੱਚਿਆਂ ਦੀ ਹੌਸਲਾ ਅਫ਼ਜਾਈ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਸਕੂਲ ਆਫ਼ ਐਮੀਨੈਂਸ ਦੇ ਪਿ੍ੰਸੀਪਲ ਇਕਬਾਲ ਸਿੰਘ, ਮੀਨੂ ਪਜਨੀ, ਪੀ. ਐਮ. ਸ੍ਰੀ ਕੰਨਿਆ ਸਕੂਲ ਦੇ ਪਿ੍ੰਸੀਪਲ ਪ੍ਰੇਮ ਲਤਾ ਤੇ ਸਮੂਹ ਸਟਾਫ਼ ਤੋਂ ਇਲਾਵਾ ਪਰਿਸ਼ਦ ਦੇ ਕੈਸ਼ੀਅਰ ਮੁਹੰਮਦ ਸਮੀਰ, ਅਨਿਲ ਗੋਇਲ, ਸ਼ਿਵ ਗਰਗ, ਡਾ. ਜਸਵੰਤ ਸਿੰਘ, ਸ਼ਵਿੰਦਰ ਮਿੱਤਲ, ਪਵਨ ਜਿੰਦਲ, ਭੂਸ਼ਣ ਸ਼ਰਮਾ, ਰਾਜੀਵ ਵਰਮਾ ਤੇ ਰਕੇਸ਼ ਸੇਡਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |