01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੀ ਚੋਣ ਸੁਖਦੇਵ ਸਿੰਘ ਰਾਜ 411 ਵੋਟਾਂ ਨਾਲ ਜਿੱਤੇ-ਬਣੇ ਚੇਅਰਮੈਨ

ਅਜੀਤ ਡੈਸਕ 19-05-2026
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਦੀ ਚੋਣ ਵਿਚ ਸੁਖਦੇਵ ਸਿੰਘ ਰਾਜ ਲੁਧਿਆਣਾ, ਸਾਬਕਾ ਚੇਅਰਮੈਨ ਨਿਰਮਲ ਸਿੰਘ ਐਸ. ਐਸ. ਨੂੰ ਹਰਾ ਕੇ ਚੋਣ ਜਿੱਤ ਗਏ ਹਨ | ਕੱਲ੍ਹ ਦੇਰ ਸ਼ਾਮ ਸੁਖਦੇਵ ਸਿੰਘ ਰਾਜ ਨੂੰ ਕੁੱਲ ਪੋਲ ਹੋਈਆਂ 2087 ਵੋਟਾਂ ਵਿਚੋਂ 1238 ਵੋਟਾਂ ਪਈਆਂ ਜਦਕਿ ਵਿਰੋਧ 'ਚ ਖੜੇ੍ਹ ਉਮੀਦਵਾਰ ਸਾਬਕਾ ਚੇਅਰਮੈਨ ਨਿਰਮਲ ਸਿੰਘ ਐਸ. ਐਸ. ਨੂੰ 827 ਵੋਟਾਂ ਮਿਲੀਆਂ | ਇਕ ਹੋਰ ਉਮੀਦਵਾਰ ਗੁਰਚਰਨ ਸਿੰਘ ਧਨੌਲਾ, ਜਿਨ੍ਹਾਂ ਦੁਆਰਾ ਸੁਖਦੇਵ ਸਿੰਘ ਰਾਜ ਦੀ ਹਮਾਇਤ ਕੀਤੀ ਸੀ, ਨੂੰ ਵੀ 4 ਵੋਟਾਂ ਪੈ ਗਈਆਂ | ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ, ਇਸ ਚੋਣ ਦੌਰਾਨ 16 ਵੋਟਾਂ ਰੱਦ ਹੋ ਗਈਆਂ, ਜਦਕਿ 2 ਵੋਟਾਂ ਨੋਟਾ ਨੂੰ ਪਈਆਂ | ਇਸ ਲਾਮਿਸਾਲ ਜਿੱਤ ਤੋਂ ਬਾਅਦ ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਕਿਹਾ ਕਿ ਮਹਿਰਾ ਤੇ ਕਸ਼ਯਪ ਸਮਾਜ ਦੁਆਰਾ ਯਾਦਗਾਰ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਸੇਵਾ ਉਨ੍ਹਾਂ ਨੂੰ ਜੋ ਸੌਂਪੀ ਗਈ ਹੈ, ਜਿਸ ਨੰੂ ਉਹ ਤੇ ਉਨ੍ਹਾਂ ਦੀ ਟੀਮ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਏਗੀ ਅਤੇ ਸਾਰੇ ਟਰੱਸਟੀਆਂ ਤੇ ਸੰਗਤਾਂ ਦਾ ਸਤਿਕਾਰ ਕਰਨਾ ਉਨ੍ਹਾਂ ਦਾ ਪਹਿਲਾ ਫ਼ਰਜ਼ ਹੋਵੇਗਾ | ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਕਿਹਾ ਕਿ ਉਹ ਸਮਾਜ ਦੀ ਤਰੱਕੀ ਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਸ਼ਹਾਦਤ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਨੂੰ ਤਰਜੀਹ ਦੇਣਗੇ ਤੇ ਗੁਰੂ ਘਰ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਕਰਾਉਣਗੇ ਤਾਂ ਜੋ ਗੁਰੂਘਰ ਵਿਖੇ ਨਤਮਸਤਕ ਹੋਣ ਵਾਲੀਆ ਸੰਗਤਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਸੁਖਬੀਰ ਸਿੰਘ ਸ਼ਾਲੀਮਾਰ, ਮਨਮੋਹਨ ਸਿੰਘ ਭਾਗੋਵਾਲੀਆਂ, ਅਨੂਪ ਕਸ਼ਯਪ, ਗੁਰਚਰਨ ਸਿੰਘ ਮਹਿਰਾ ਧਨੌਲਾ, ਰਾਜ ਕੁਮਾਰ ਪਾਤੜਾਂ, ਕਾਬਲ ਸਿੰਘ, ਕੁਲਦੀਪ ਸਿੰਘ ਜੰਮੂ, ਪਰਮਜੀਤ ਸਿੰਘ ਖੰਨਾ, ਮਹਿੰਦਰ ਸਿੰਘ ਖੰਨਾ, ਬੀਬੀ ਬਲਜਿੰਦਰ ਕੌਰ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਜੇ. ਈ., ਗੁਰਮੇਲ ਸਿੰਘ, ਪਰਮਜੀਤ ਸਿੰਘ ਜਲੰਧਰ ਆਦਿ ਨੇ ਜਿੱਥੇ ਨਵੇਂ ਚੁਣੇ ਚੇਅਰਮੈਨ ਸੁਖਦੇਵ ਸਿੰਘ ਰਾਜ ਦੇ ਹਾਰ ਤੇ ਸਿਰੋਪਾਓ ਪਾ ਕੇ ਸਤਿਕਾਰ ਕੀਤਾ, ਉਥੇ ਹੀ ਉਨ੍ਹਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਵੀ ਦਿਵਾਇਆ |
ਪਿਛਲੀ ਖ਼ਬਰ ਸ਼ਹਿਰਾਂ ਦੇ ਵਿਕਾਸ ਲਈ ਲੋਕ 'ਆਪ' ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾਉਣ-ਵਿਧਾਇਕ ਲਖਵੀਰ ਰਾਏ ਅਗਲੀ ਖ਼ਬਰ ਰਣਧੀਰ ਸਿੰਘ ਰੱਖੜਾ ਨੂੰ ਸੂਬਾ ਪੱਧਰੀ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਬਣਨ 'ਤੇ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।